ਜਲੰਧਰ, 29 ਦਸੰਬਰ (ਪੰਜਾਬ ਪੋਸਟ ਬਿਊਰੋ) – ਉਤਰੀ ਅਮਰੀਕਾ ਵਿਚ ਅਮਰੀਕਨ ਪੰਜਾਬੀ ਭਾਈਚਾਰੇ ਵਿਚ ਮੁਹਾਲੀ ਦੀ ਇਕ ਸਮਾਜ ਸੇਵੀ ਐਡਵੋਕੇਟ
ਸਿਮਰਨਜੀਤ ਕੌਰ ਗਿੱਲ ਖਿਲਾਫ ਐਫ.ਆਈ.ਆਰ ਦਰਜ ਕਰਨ ਬਾਰੇ ਰੋਸ ‘ਤੇ ਗੁੱਸਾ ਪਾਇਆ ਜਾ ਰਿਹਾ ਹੈ।ਇਸ ਗੱਲ ਦਾ ਖੁਲਾਸਾ ਸਤਨਾਮ ਸਿੰਘ ਚਾਹਲ ਕਾਰਜਕਾਰੀ ਡਾਇਰੈਕਟਰ ਨੌਰਥ ਅਮੈਰੀਕਨ ਪੰਜਾਬੀ ਐਸੋਸੀਏਸ਼ਨ (ਨਾਪਾ) ਨੇ ਜਾਰੀ ਪ੍ਰੈਸ ਬਿਆਨ ਵਿੱਚ ਕੀਤਾ।ਮੁਹਾਲੀ ਦੀ ਰਹਿਣ ਵਾਲੀ ਸਿਮਰਨਜੀਤ ਕੌਰ ਗਿੱਲ ਐਡਵੋਕੇਟ ਖ਼ਿਲਾਫ਼ ਐਫ.ਆਈ.ਆਰ ਦਰਜ ਕਰਨ ਦੀ ਨਿਖੇਧੀ ਕਰਦਿਆਂ ਚਾਹਲ ਨੇ ਕਿਹਾ ਕਿ ਇਹ ਇਕ ਸਾਜ਼ਿਸ਼ ਜਾਪਦੀ ਸੀ।ਚਾਹਲ ਨੇ ਕਿਹਾ ਕਿ ਸਿਮਰਨਜੀਤ ਕੌਰ ਗਿੱਲ ਸਾਡੀ ਕਮਿਊਨਿਟੀ ਦੀ ਇਕ ਸਮਾਜਿਕ ਆਗੂ ਹੈ।ਜਿਸ ਨੂੰ ਰਾਜ ਵਿਚ ਸਮਾਜਿਕ ਸੇਵਾਵਾਂ ਦੇਣ ਤੋਂ ਉਸ ਨੂੰ ਕਿਸੇ ਵੀ ਤਰਾਂ ਰੋਕਣ ਲਈ ਨਿਰਾਸ਼ ਤੇ ਪਰੇਸ਼ਾਨ ਨਹੀਂ ਕੀਤਾ ਜਾਣਾ ਚਾਹੀਦਾ।ਚਾਹਲ ਨੇ ਕਿਹਾ ਕਿ ਹਾਲ ਹੀ ਵਿਚ ਉਸ ਨੇ ਦੁਆਬਾ ਖੇਤਰ ‘ਹੜ੍ਹ ਪ੍ਰਭਾਵਤ ਪੀੜਤਾਂ ਦੀ ਮਦਦ ਲਈ ਮਹੱਤਵਪੂਰਣ ਭੂਮਿਕਾ ਨਿਭਾਈ।ਉਸ ਨੂੰ ਸੂਬੇ ਦੇ ਲੋਕ ਨਹੀਂ ਭੁੱਲ ਸਕਦੇ।
ਚਾਹਲ ਨੇ ਪੰਜਾਬ ਪੁਲਿਸ ਅਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਅਪੀਲ ਕੀਤੀ ਹੈ ਕਿ ਸਿਮਰਨਜੀਤ ਕੌਰ ਗਿੱਲ ਐਡਵੋਕੇਟ ਖ਼ਿਲਾਫ਼ ਦਰਜ ਕੀਤੀ ਗਈ ਐਫ.ਆਈ.ਆਰ ਨੂੰ ਰੱਦ ਕਰਨ ਲਈ ਮਾਮਲੇ ਦੀ ਪੜਤਾਲ ਕਰਵਾਈ ਜਾਵੇ।
Check Also
ਖਾਲਸਾ ਕਾਲਜ ਵਿਖੇ “ਮਲਟੀਪਲ ਰਿਗ੍ਰੈਸ਼ਨ ਵਿਸ਼ਲੇਸ਼ਣ” ਵਿਸ਼ੇ ’ਤੇ ਵਰਕਸ਼ਾਪ
ਅੰਮ੍ਰਿਤਸਰ, 24 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਦੇ ਕਾਮਰਸ ਅਤੇ ਬਿਜ਼ਨਸ ਐਡਮਿਨਿਸਟ੍ਰੇਸ਼ਨ ਵਿਭਾਗ …
Punjab Post Daily Online Newspaper & Print Media