Thursday, July 3, 2025
Breaking News

ਪਰਵਾਸੀ ਪੰਜਾਬੀਆਂ ਵਲੋਂ ਐਡਵੋਕੇਟ ਸਿਮਰਨਜੀਤ ਕੌਰ ਗਿੱਲ ਖਿਲਾਫ ਐਫ.ਆਈ.ਆਰ ਦੀ ਨਿਖੇਧੀ

ਜਲੰਧਰ, 29 ਦਸੰਬਰ (ਪੰਜਾਬ ਪੋਸਟ ਬਿਊਰੋ) – ਉਤਰੀ ਅਮਰੀਕਾ ਵਿਚ ਅਮਰੀਕਨ ਪੰਜਾਬੀ ਭਾਈਚਾਰੇ ਵਿਚ ਮੁਹਾਲੀ ਦੀ ਇਕ ਸਮਾਜ ਸੇਵੀ ਐਡਵੋਕੇਟ 2PPNJ2912201914ਸਿਮਰਨਜੀਤ ਕੌਰ ਗਿੱਲ ਖਿਲਾਫ ਐਫ.ਆਈ.ਆਰ ਦਰਜ ਕਰਨ ਬਾਰੇ ਰੋਸ ‘ਤੇ ਗੁੱਸਾ ਪਾਇਆ ਜਾ ਰਿਹਾ ਹੈ।ਇਸ ਗੱਲ ਦਾ ਖੁਲਾਸਾ ਸਤਨਾਮ ਸਿੰਘ ਚਾਹਲ ਕਾਰਜਕਾਰੀ ਡਾਇਰੈਕਟਰ ਨੌਰਥ ਅਮੈਰੀਕਨ ਪੰਜਾਬੀ ਐਸੋਸੀਏਸ਼ਨ (ਨਾਪਾ) ਨੇ ਜਾਰੀ ਪ੍ਰੈਸ ਬਿਆਨ ਵਿੱਚ ਕੀਤਾ।ਮੁਹਾਲੀ ਦੀ ਰਹਿਣ ਵਾਲੀ ਸਿਮਰਨਜੀਤ ਕੌਰ ਗਿੱਲ ਐਡਵੋਕੇਟ ਖ਼ਿਲਾਫ਼ ਐਫ.ਆਈ.ਆਰ ਦਰਜ ਕਰਨ ਦੀ ਨਿਖੇਧੀ ਕਰਦਿਆਂ ਚਾਹਲ ਨੇ ਕਿਹਾ ਕਿ ਇਹ ਇਕ ਸਾਜ਼ਿਸ਼ ਜਾਪਦੀ ਸੀ।ਚਾਹਲ ਨੇ ਕਿਹਾ ਕਿ ਸਿਮਰਨਜੀਤ ਕੌਰ ਗਿੱਲ ਸਾਡੀ ਕਮਿਊਨਿਟੀ ਦੀ ਇਕ ਸਮਾਜਿਕ ਆਗੂ ਹੈ।ਜਿਸ ਨੂੰ ਰਾਜ ਵਿਚ ਸਮਾਜਿਕ ਸੇਵਾਵਾਂ ਦੇਣ ਤੋਂ ਉਸ ਨੂੰ ਕਿਸੇ ਵੀ ਤਰਾਂ ਰੋਕਣ ਲਈ ਨਿਰਾਸ਼ ਤੇ ਪਰੇਸ਼ਾਨ ਨਹੀਂ ਕੀਤਾ ਜਾਣਾ ਚਾਹੀਦਾ।ਚਾਹਲ ਨੇ ਕਿਹਾ ਕਿ ਹਾਲ ਹੀ ਵਿਚ ਉਸ ਨੇ ਦੁਆਬਾ ਖੇਤਰ ‘ਹੜ੍ਹ ਪ੍ਰਭਾਵਤ ਪੀੜਤਾਂ ਦੀ ਮਦਦ ਲਈ ਮਹੱਤਵਪੂਰਣ ਭੂਮਿਕਾ ਨਿਭਾਈ।ਉਸ ਨੂੰ ਸੂਬੇ ਦੇ ਲੋਕ ਨਹੀਂ ਭੁੱਲ ਸਕਦੇ।
ਚਾਹਲ ਨੇ ਪੰਜਾਬ ਪੁਲਿਸ ਅਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਅਪੀਲ ਕੀਤੀ ਹੈ ਕਿ ਸਿਮਰਨਜੀਤ ਕੌਰ ਗਿੱਲ ਐਡਵੋਕੇਟ ਖ਼ਿਲਾਫ਼ ਦਰਜ ਕੀਤੀ ਗਈ ਐਫ.ਆਈ.ਆਰ ਨੂੰ ਰੱਦ ਕਰਨ ਲਈ ਮਾਮਲੇ ਦੀ ਪੜਤਾਲ ਕਰਵਾਈ ਜਾਵੇ।

Check Also

ਨਿਗਮ ਵਲੋਂ ਲਗਾਏ ਹਫਤਾਵਾਰ ਕੈਂਪਾਂ ਵਿੱਚ ਭਰੀਆਂ ਗਈਆਂ ਪ੍ਰਾਪਰਟੀ ਟੈਕਸ ਰਿਟਰਨਾਂ

200 ਦੇ ਕਰੀਬ ਪਾਣੀ ਅਤੇ ਸੀਵਰੇਜ ਦੇ ਨਜਾਇਜ਼ ਕਨੈਕਸ਼ਨ ਕੀਤੇ ਗਏ ਰੈਗੂਲਰ – ਵਧੀਕ ਕਮਿਸ਼ਨਰ …

Leave a Reply