ਅੰਮ੍ਰਿਤਸਰ, 29 ਦਸੰਬਰ (ਪੰਜਾਬ ਪੋਸਟ ਬਿਊਰੋ) – ਪੰਜਾਬ ਅਨਏਡਿਡ ਕਾਲਜ ਐਸੋਸੀਏਸ਼ਨ (ਪੁੱਕਾ) ਅਤੇ ਪੰਜਾਬ ਅਨਏਡਿਡ ਤਕਨੀਕੀ ਸੰਸਥਾਵਾਂ
ਐਸੋਸੀਏਸ਼ਨ (ਪੁਤਿਆ) ਨੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਪੰਜਾਬ ਵਿੱਚ ਖੇਤੀਬਾੜੀ ਕੋਰਸ ਚਲਾਉਣ ਵਾਲੀਆਂ ਸੰਸਥਾਵਾਂ ਲਈ ਨਵੇਂ ਬਣਾਏ ਨਿਯਮਾਂ ਦੀ ਸਮੀਖਿਆ ਕਰਨ।
ਪੁੱਕਾ ਦੇ ਪ੍ਰਧਾਨ ਡਾ. ਅੰਸ਼ੂ ਕਟਾਰੀਆ ਨੇ ਕਿਹਾ ਕਿ ਪਿਛਲੇ ਕਈ ਸਾਲਾਂ ਤੋਂ ਪੰਜਾਬ ਦੇ ਕਰੀਬ ਸੈਕੜੇ ਕਾਲਜ, ਪੰਜਾਬੀ ਯੂਨੀਵਰਸਿਟੀ, ਪਟਿਆਲਾ; ਆਈ.ਕੇ.ਜੀ-ਪੀ.ਟੀ.ਯੂ, ਜਲੰਧਰ; ਐਮ.ਆਰ.ਐਸ-ਪੀ.ਟੀ.ਯੂ, ਬਠਿੰਡਾ; ਜੀ.ਐਨ.ਡੀ.ਯੂ, ਅੰਮ੍ਰਿਤਸਰ ਵਲੋਂ ਨਿਰਧਾਰਿਤ ਨਿਯਮਾਂ ਅਨੁਸਾਰ ਖੇਤੀਬਾੜੀ ਦੇ ਕੋਰਸ ਚਲਾ ਰਹੇ ਹਨ।ਇਸ ਲਈ ਮੌਜੂਦਾ ਕਾਲਜਾਂ ‘ਤੇ ਨਵੇਂ ਨਿਯਮ ਲਾਗੂ ਨਹੀਂ ਹੋਣੇ ਚਾਹੀਦੇ।
ਪੁਤੀਆ ਦੇ ਪ੍ਰਧਾਨ ਗੁਰਮੀਤ ਸਿੰਘ ਧਾਲੀਵਾਲ ਨੇ ਕਿਹਾ ਕਿ ਇਕ ਨਵੀਂ ਸੰਸਥਾ ਨੇ ਬੀ.ਐਸ.ਸੀ ਖੇਤੀਬਾੜੀ ਕੋਰਸ ਨੂੰ ਚਲਾਉਣ ਲਈ ਜ਼ਮੀਨੀ ਨਿਯਮਾਂ ਵਿੱਚ 5 ਏਕੜ ਤੋਂ 50 ਏਕੜ ਦੀ ਸੋਧ ਕੀਤੀ ਹੈ।ਧਾਲੀਵਾਲ ਨੇ ਸਵਾਲ ਕੀਤਾ ਕਿ, ਕੀ ਕਿਸੇ ਕਾਲਜ ਨੂੰ ਪੰਜਾਬ ਵਰਗੇ ਲੈਂਡ ਲਾਕ ਸਟੇਟ ਵਿੱਚ ਕੋਰਸ ਚਲਾਉਣ ਲਈ 45 ਏਕੜ ਹੋਰ ਜ਼ਮੀਨ ਹੋਰ ਖਰੀਦਣੀ ਪਵੇਗੀ?
ਪੁਤੀਆ ਦੇ ਸੀਨੀਅਰ ਮੀਤ ਪ੍ਰਧਾਨ ਮਨਜੀਤ ਸਿੰਘ ਅਤੇ ਪੁੱਕਾ ਦੇ ਸੀਨੀਅਰ ਮੀਤ ਪ੍ਰਧਾਨ ਅਮਿਤ ਸ਼ਰਮਾ ਨੇ ਕਿਹਾ ਕਿ ਸਿੱਖਿਆ ਦੇ ਖੇਤਰ ਵਿੱਚ ਇਹ ਬਹੁਤ ਹਾਸੋਹੀਣਾ ਹੈ ਕਿ ਪੰਜਾਬ ਵਿੱਚ ਬੇਅੰਤ ਸੀਟਾਂ ਵਾਲੀ ਇਕ ਪ੍ਰਾਈਵੇਟ ਯੂਨੀਵਰਸਿਟੀ ਖੋਲ੍ਹਣ ਲਈ ਸਰਕਾਰ ਨੇ ਜ਼ਮੀਨ ਦੀ ਜ਼ਰੂਰਤ ਨੂੰ 35 ਏਕੜ ਤੋਂ ਘਟਾ ਕੇ 25 ਏਕੜ ਕਰ ਦਿੱਤਾ ਹੈ, ਜਦਕਿ ਖੇਤੀਬਾੜੀ ਕੋਰਸ ਵਿੱਚ 60 ਸੀਟਾਂ ਲਈ ਜ਼ਮੀਨ ਦੀ ਜ਼ਰੂਰਤ 5 ਏਕੜ ਤੋਂ ਵਧਾ ਕੇ 50 ਏਕੜ ਕਰ ਦਿੱਤੀ ਗਈ ਹੈ।
Check Also
ਅੰਮ੍ਰਿਤਸਰ ਜਿਲ੍ਹੇ ਦੇ ਸਮੂਹ ਕਾਲਜਾਂ ਵਿੱਚ ਨੌਜਵਾਨਾਂ ਦੀ ਵੋਟਰ ਰਜਿਸਟ੍ਰੇਸ਼ਨ ਲਈ ਲਗਾਏ ਜਾ ਰਹੇ ਹਨ ਵਿਸ਼ੇਸ਼ ਕੈਂਪ
9 ਸਤੰਬਰ ਨੂੰ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਹੋਵੇਗਾ ਵਿਸ਼ੇਸ਼ ਮੈਗਾ ਈਵੈਂਟ ਅੰਮ੍ਰਿਤਸਰ, 7 …
Punjab Post Daily Online Newspaper & Print Media