Wednesday, April 22, 2026

ਖਾਲਸਾ ਕਾਲਜ ਵਿਖੇ ਲਾਈਫ਼ ਲੌਂਗ ਲਰਨਿੰਗ ਕੋਰਸ ਮੁਕੰਮਲ ਹੋਣ ’ਤੇ ਬੱਚਿਆਂ ਨੂੰ ਸਰਟੀਫ਼ਿਕੇਟ ਵੰਡੇ

ਅੰਮ੍ਰਿਤਸਰ, 30 ਦਸੰਬਰ (ਪੰਜਾਬ ਪੋਸਟ – ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਵਿਖੇ ਪੋਸਟ ਗਰੈਜ਼ੂਏਟ ਵਿਭਾਗ ਫ਼ੈਸ਼ਨ ਡਿਜ਼ਾਇਨਿੰਗ ਵਲੋਂ ਲਾਈਫ-PPNJ3012201902ਲੌਂਗ ਲਰਨਿੰਗ ਪ੍ਰੋਗਰਾਮ ਅਧੀਨ ਚੱਲ ਰਹੇ ਮੁਫ਼ਤ 3 ਮਹੀਨੇ ਦੇ ਕੋਰਸ ’ਚ ਗਰੀਬ ਅਤੇ ਲੋੜਵੰਦ ਔਰਤਾਂ ਅਤੇ ਬੱਚਿਆਂ ਨੂੰ ਘਰ ਬੈਠੇ ਰੁਜ਼ਗਾਰ ਕਰਨ ਦਾ ਹੁਨਰ ਦਿੱਤਾ ਗਿਆ।ਜਿਸ ਦੇ ਮੁਕੰਮਲ ਹੋਣ ’ਤੇ ਸਰਟੀਫ਼ਿਕੇਟ ਦੀ ਵੰਡੇ ਗਏ ਅਤੇ ਬੱਚਿਆਂ ਦੇ ਕੰਮ ਦੀ ਵਿਭਾਗ ਵਲੋਂ ਪ੍ਰਦਰਸ਼ਨੀ ਲਗਾਈ ਗਈ।ਪ੍ਰੋਗਰਾਮ ’ਚ ਮੁੱਖ ਮਹਿਮਾਨ ਵਜੋਂ ਪੁੱਜੇ ਕਾਲਜ ਪ੍ਰਿੰਸੀਪਲ ਡਾ. ਮਹਿਲ ਨੇ ਕਟਿੰਗ, ਸਟੀਚਿੰਗ, ਟੇਲਰਿੰਗ, ਨੀਡਲ ਕਰਾਫਟ, ਕਢਾਈਆਂ ਆਦਿ ਅਤੇ ਫੂਡ ਪ੍ਰੀਜ਼ਰਵੇਸ਼ਨ ਜਿਸ ’ਚ ਅਚਾਰ, ਮੁਰੱਬੇ, ਚਟਨੀਆਂ, ਜੈਮ ਆਦਿ ਦੀ ਸਿਖਲਾਈ ਹਾਸਲ ਕਰਨ ਵਾਲੇ ਬੱਚਿਆਂ ਨੂੰ ਸਰਟੀਫ਼ਿਕੇਟ ਤਕਸੀਮ ਕੀਤੇ।
ਲਾਈਫ ਲੌਂਗ ਲਰਨਿੰਗ ਪ੍ਰੋਗਰਾਮ ਦੇ ਕੋ-ਆਰਡੀਨੇਟਰ ਅਤੇ ਕਾਲਜ ਦੇ ਓ.ਐਸ.ਡੀ ਮੈਡਮ ਨਵਨੀਨ ਕੌਰ ਬਾਵਾ ਅਤੇ ਮੁੱਖੀ ਵਿਭਾਗ ਫ਼ੈਸ਼ਨ ਡਿਜ਼ਾਇਨਿੰਗ ਪ੍ਰੋ. ਜਸਮੀਤ ਕੌਰ ਵਲੋਂ ਮੁੱਖ ਮਹਿਮਾਨ ਦੁਆਰਾ ਰਿਬਨ ਕੱਟਣ ਦੀ ਰਸਮ ਕਰਨ ਉਪਰੰਤ ਫੁੱਲਾਂ ਦੇ ਗੁਲਦਸਤੇ ਦੇ ਕੇ ਸਵਾਗਤ ਕੀਤਾ ਗਿਆ।
ਡਾ. ਮਹਿਲ ਸਿੰਘ ਨੇ ਬੱਚਿਆਂ ਦੇ ਕੰਮ ਦੀ ਲਗਾਈ ਹੋਏ ਪ੍ਰਦਰਸ਼ਨੀ ਦੇਖ ਕੇ ਉਨਾਂ ਦੇ ਕੰਮ ਅਤੇ ਵਿਭਾਗ ਦੇ ਅਧਿਆਪਕਾਂ ਦੀ ਸ਼ਲਾਘਾ ਕੀਤੀ।ਪ੍ਰੋਗਰਾਮ ’ਚ ਹਰਵਿੰਦਰ ਕੌਰ, ਗੁਰਸ਼ਰਨ ਕੌਰ, ਡਾ. ਐਮ.ਐਸ ਬੱਤਰਾ, ਡਾ. ਤਮਿੰਦਰ ਸਿੰਘ ਭਾਟੀਆ, ਜਗਵਿੰਦਰ ਕੌਰ ਘੁੰਮਣ ਅਤੇ ਹੋਰ ਵਿਭਾਗਾਂ ਦੇ ਅਧਿਆਪਕ ਸ਼ਾਮਿਲ ਹੋਏ।ਮੈਡਮ ਬਾਵਾ ਤੇ ਜਸਮੀਤ ਕੌਰ ਨੇ ਮੁੱਖ ਮਹਿਮਾਨ ਅਤੇ ਹੋਰ ਵਿਭਾਗਾਂ ਦੇ ਅਧਿਆਪਕਾਂ ਦਾ ਧੰਨਵਾਦ ਕੀਤਾ।

Check Also

ਕਮਿਸ਼ਨਰੇਟ ਪੁਲਿਸ ਅਤੇ ਐਸ.ਓ.ਜੀ ਵਲੋਂ ਬੱਸ ਸਟੈਂਡ, ਰੇਲਵੇ ਸਟੇਸ਼ਨ ਅਤੇ ਹੋਰ ਇਲਾਕਿਆਂ ‘ਚ ਚੈਕਿੰਗ

ਅੰਮ੍ਰਿਤਸਰ, 21 ਅਪ੍ਰੈਲ (ਸੁਖਬੀਰ ਸਿੰਘ) – ਕਮਿਸ਼ਨਰ ਪੁਲਿਸ ਗੁਰਪ੍ਰੀਤ ਸਿੰਘ ਭੁੱਲਰ ਆਈ.ਪੀ.ਐਸ ਦੀਆਂ ਹਦਾਇਤਾਂ ‘ਤੇ …

Leave a Reply