ਅੰਮ੍ਰਿਤਸਰ, 30 ਦਸੰਬਰ (ਪੰਜਾਬ ਪੋਸਟ – ਜਗਦੀਪ ਸਿੰਘ) – ਸਾਬਕਾ ਕੇਂਦਰੀ ਖਜਾਨਾ ਮੰਤਰੀ ਤੇ ਭਾਜਪਾ ਦੇ ਸੀਨੀਅਰ ਆਗੂ ਸਵ. ਅਰੁਣ ਜੇਟਲੀ ਦੇ ਜਨਮ
ਦਿਨ ‘ਤੇ ਪ੍ਰਦੇਸ਼ ਭਾਜਪਾ ਸਹਾਇਕ ਮੀਡੀਆ ਇੰਚਾਰਜ਼ ਜਨਾਰਦਨ ਸ਼ਰਮਾ ਦੀ ਪ੍ਰਧਾਨਗੀ ਹੇਠ ਉਨਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ।ਇਸ ਸਮੇਂ ਗੱਲਬਾਤ ਕਰਦਿਆਂ ਜਨਾਰਦਨ ਸ਼ਰਮਾ ਨੇ ਅਰੁਣ ਜੇਟਲੀ ਨੂੰ ਭਾਰਤੀ ਰਾਜਨੀਤੀ ਦੇ ਚਾਣਕਿਆ ਦੱਸਿਆ। ਉਨਾਂ ਕਿਹਾ ਕਿ ਜੇਤਲੀ ਚਿੰਤਕ, ਸ਼ਾਂਤ ਚਿੱਤ ਸੁਭਾੳੇ ਦੇ ਮਾਲਕ ਤੇ ਤੇਜ਼ ਬੁਲਾਰੇ ਹੋਣ ਦੇ ਨਾਲ-ਨਾਲ ਦੇਸ਼, ਸਮਾਜ ਅਤੇ ਪਾਰਟੀ ਨੂੰ ਸਮਰਪਿਤ ਰਹੇ।ਉਹਨਾਂ ਨੇ ਆਪਣੇ ਸਿਆਸੀ ਜੀਵਨ ਦੀ ਸ਼ੁਰੁਆਤ ਦਿੱਲੀ ‘ਚ ਵਿਦਿਆਰਥੀ ਯੂਨੀਅਨ ਪ੍ਰਧਾਨ ਵਜੋਂ ਕੀਤੀ, ਜਦਕਿ ਉਹ ਉਹ ਇੱਕ ਸਫਲ ਵਕੀਲ ਵੀ ਸਨ।
ਸ਼ਰਮਾ ਨੇ ਦੱਸਿਆ ਕਿ 1991 ਵਿੱਚ ਉਹ ਭਾਰਤੀ ਜਨਤਾ ਪਾਰਟੀ ਨਾਲ ਜੁੜੇ ਅਤੇ 1999 ਦੀ ਆਮ ਚੋਣ ਵਿੱਚ ਭਾਜਪਾ ਦੇ ਬੁਲਾਰੇ ਤੇ ਕੇਂਦਰ ਵਿੱਚ ਅਟੱਲ ਬਿਹਾਰੀ ਵਾਜਪਾਈ ਦੀ ਭਾਜਪਾ ਸਰਕਾਰ ਵਿੱਚ ਸੂਚਨਾ ਤੇ ਪ੍ਰਸਾਰਣ ਮੰਤਰੀ ਬਣਏ।ਉਹ 2009 ਵਿੱਚ ਪਹਿਲੀ ਵਾਰ ਰਾਜ ਸਭੇ ਦੇ ਮੈਂਬਰ ਬਣੇ।2014 ਦੀ ਲੋਕ ਸਭਾ ਚੋਣ ਵਿੱਚ ਮੰਤਰੀ ਨਰੇਂਦਰ ਮੋਦੀ ਦੀ ਸਰਕਾਰ ਵਿੱਚ ਵਿੱਚ ਮੰਤਰੀ ਬਣੇ ਅਰੁਣ ਜੇਟਲੀ ਨੇ ਭਾਰਤ ਦੀ ਮਾਲੀ ਹਾਲਤ ਨੂੰ ਲੀਹਾਂ ‘ਤੇ ਲਿਆਉਣ ਲਈ ਦੇਸ਼ ਹਿੱਤ ‘ਚ ਕਈ ਅਹਿਮ ਫੈਸਲੇ ਲਏ।ਜਨਾਰਦਨ ਸ਼ਰਮਾ ਨੇ ਕਿਹਾ ਕਿ ਜੇਤਲੀ ਦਾ ਪੰਜਾਬ ਤੇ ਅੰਮ੍ਰਿਤਸਰ ਨਾਲ ਬਹੁਤ ਮੋਹ ਸੀ।ਉਨ੍ਹਾਂ ਨੇ ਅੰਮ੍ਰਿਤਸਰ ਦੀ ਜਨਤਾ ਨੂੰ ਆਈ.ਆਈ.ਐਮ ਤੋਂ ਇਲਾਵਾ ਕਈ ਯੋਜਨਾਵਾਂ ਦੇ ਤੋਹਫੇ ਵਜੋਂ ਦਿੱਤੀਆਂ।
ਇਸ ਮੌਕੇ ਮੰਡਲ ਪ੍ਰਧਾਨ ਰੋਮੀ ਚੋਪੜਾ, ਜਿਲਾ ਸਕੱਤਰ ਜੋਗਿੰਦਰ ਵਾਹੀ, ਅੰਕੁਸ਼ ਮਹਿਰਾ, ਪਵਨ ਸ਼ਰਮਾ, ਡਾ. ਲਕਸ਼ਮੀ ਨਰਾਇਣ ਟੰਡਨ, ਅਜੈ ਅਰੋੜਾ, ਰਾਘਵ ਖੰਨਾ, ਮੋਨੂ ਮਹਾਜਨ, ਰਮਨ ਰਾਠੌਰ, ਸ਼ਾਮ ਸੁੰਦਰ ਸ਼ਰਮਾ ਆਦਿ ਮੌਜੂਦ ਸਨ।
Check Also
ਖਾਲਸਾ ਕਾਲਜ ਸੈਨਿਕ ਸਕੂਲ ਦਾ ‘ਸੈਨਿਕ ਸਕੂਲ’ ਕਪੂਰਥਲਾ ਦੇ ਵਫ਼ਦ ਨੇ ਕੀਤਾ ‘ਪਹਿਲਾ ਨਿਰੀਖਣ’ ਦੌਰਾ
ਅੰਮ੍ਰਿਤਸਰ, 16 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਸੈਨਿਕ ਸਕੂਲ ਵਿਖੇ ਵਿਦਿਆਰਥੀਆਂ ਨੂੰ ਉਚ …
Punjab Post Daily Online Newspaper & Print Media