Thursday, February 26, 2026

ਸਟੇਟ ਰੈਡ ਕਰਾਸ ਵਲੋਂ ਅੱਠ ਰੋਜ਼ਾ ਨੈਸ਼ਨਲ ਯੂਥ ਐਕਸਚੇਂਜ ਪ੍ਰੋਗਰਾਮ ਸ਼ੁਰੂ

ਅੰਮ੍ਰਿਤਸਰ, 30 ਦਸੰਬਰ (ਪੰਜਾਬ ਪੋਸਟ – ਸੁਖਬੀਰ ਸਿੰਘ) – ਪੰਜਾਬ ਸਟੇਟ ਰੈਡ ਕਰਾਸ ਵਲੋਂ ਸਥਾਨਕ ਭਵਨ ਐਸ.ਐਲ ਪਬਲਿਕ ਸਕੂਲ ਵਿਖੇ ਲਗਾਏ ਜਾ ਰਹੇ PPNJ3012201904ਅੱਠ ਰੋਜ਼ਾ ਨੈਸ਼ਨਲ ਯੂਥ ਐਕਸਚੇਂਜ ਪ੍ਰੋਗਰਾਮ ਸ਼ੁਰੂ ਹੋ ਗਿਆ।ਇਸ ਪ੍ਰੋਗਰਾਮ ਦੇ ਉਦਘਾਟਨ ਸਮਾਰੋਹ ਵਿੱਚ ਸ਼ਿਵਦੁਲਾਰ ਸਿੰਘ ਢਿਲੋਂ ਡਿਪਟੀ ਕਮਿਸ਼ਨਰ ਅਤੇ ਪ੍ਰਧਾਨ ਜਿਲ੍ਹਾ ਰੈਡ ਕਰਾਸ ਸ਼ਾਖਾ ਅੰਮ੍ਰਿਤਸਰ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ।ਮੁੱਖ ਮਹਿਮਾਨ ਦੇ ਭਵਨ ਐਸ.ਐਲ ਸਕੂਲ ਵਿਖੇ ਪਹੁੰਚਣ ਤੇ ਰੈਡ ਕਰਾਸ ਵਲੰਟੀਅਰ ਵਲੋਂ ਉਨ੍ਹਾਂ ਦਾ ਸਵਾਗਤ ਕੀਤਾ ਗਿਆ।ਮੁੱਖ ਮਹਿਮਾਨ ਵਲੋਂ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ ਗਈ ਅਤੇ ਸਕੂਲ ਵਿਦਿਆਰਥੀਆਂ ਵਲੋਂ ਜੂਨੀਅਰ ਰੈਡ ਕਰਾਸ ਪ੍ਰਤਿਗਿਆ ਦਿਵਾਈ ਗਈ।ਮੁੱਖ ਮਹਿਮਾਨ ਵਲੋਂ ਮਾਨਵਤਾ ਦੀ ਸੇਵਾ ਨੂੰ ਸਮਰਪਿਤ ਸਖ਼ਸ਼ੀਅਤਾਂ ਭਾਈ ਘਨੱਈਆ, ਸਰ ਜੀਨ ਹੈਨਰੀ ਡਿਊਨਾ ਅਤੇ ਸਵਾਮੀ ਵਿਵੇਕਾਨੰਦ ਜੀ ਨੂੰ ਸ਼ਰਧਾ ਦੇ ਫੁੱਲ ਅਰਪਿਤ ਕਰਨ ਅਤੇ ਜਯੋਤੀ ਜਲਾਉਣ ਨਾਲ ਪ੍ਰੋਗਰਾਮ ਦੀ ਰਸਮੀ ਸ਼ੁਰੂਆਤ ਹੋਈ।ਸੀ.ਐਸ ਤਲਵਾੜ ਆਈ.ਏ.ਐਸ ਸਕੱਤਰ ਪੰਜਾਬ ਸਟੇਟ ਰੈਡ ਕਰਾਸ ਵਲੋਂ ਮੁੱਖ ਮਹਿਮਾਨ ਨੂੰ ਜੀ ਆਇਆ ਕਿਹਾ ਅਤੇ ਸਟੇਟ ਰੈਡ ਕਰਾਸ ਵਲੋਂ ਚਲਾਈਆਂ ਜਾ ਰਹੀਆਂ ਗਤੀਵਿਧੀਆਂ ਦੀ ਰਿਪੋਰਟ ਪੜ੍ਹੀ ਗਈ।ਆਪਣੇ ਭਾਸ਼ਣ ਵਿਚ ਮੁੱਖ ਮਹਿਮਾਨ ਡਿਪਟੀ ਕਮਿਸ਼ਨਰ ਅਤੇ ਪ੍ਰਧਾਨ, ਜਿਲ੍ਹਾ ਰੈਡ ਕਰਾਸ ਸ਼ਾਖਾ ਅੰਮ੍ਰਿਤਸਰ ਨੇ ਭਾਰਤ ਦੇ ਵੱਖ ਵੱਖ ਰਾਜਾਂ ਜਿਵੇਂ ਜੰਮੂ ਕਸ਼ਮੀਰ, ਚੰਡੀਗੜ੍ਹ, ਹਰਿਆਣਾ, ਦਿੱਲੀ, ਉਤਰ ਪ੍ਰਦੇਸ਼, ਛਤੀਸਗੜ੍ਹ, ਕੇਰਲਾ, ਯੂ.ਪੀ, ਤਾਮਿਲਨਾਡੂ, ਮਧਿਆ ਪ੍ਰਦੇਸ਼ ਅਤੇ ਪੰਜਾਬ ਦੇ ਵੱਖ ਵੱਖ ਜਿਲ੍ਹਿਆਂ ਤੋਂ ਆਏ ਹੋਏ ਵਿਦਿਆਰਥੀ, ਅਧਿਆਪਕ, ਰੈਡ ਕਰਾਸ ਵਲੰਟੀਅਰ ਆਦਿ ਨੂੰ ਜੀ ਆਇਆ ਕਿਹਾ। ਉਨ੍ਹਾਂ ਸਟੇਟ ਰੈਡ ਕਰਾਸ ਵਲੋਂ ਅੰਮ੍ਰਿਤਸਰ ਵਿਖੇ ਆਯੋਜਿਤ ਕੀਤੇ ਜਾ ਰਹੇ ਨੈਸ਼ਨਲ ਯੂਥ ਐਕਸਚੇਂਜ ਪ੍ਰੋਗਰਾਮ ਲਈ ਰੈਡ ਕਰਾਸ ਦੇ ਇਸ ਕਦਮ ਦੀ ਭਰਪੂਰ ਸ਼ਲਾਘਾ ਕੀਤੀ।ਅਵਿਨਾਸ਼ ਮਹਿੰਦਰੂ ਚੇਅਰਮੈਨ ਭਵਨ ਐਸ.ਐਲ ਪਬਲਿਕ ਸਕੂਲ ਨੇ ਰੈਡ ਕਰਾਸ ਵਲੋਂ ਇਹ ਪ੍ਰੋਗਰਾਮ ਉਨ੍ਹਾਂ ਦੇ ਵਿਹੜੇ ਵਿਚ ਕਰਨ ਬਦਲੇ ਧੰਨਵਾਦ ਕੀਤਾ।ਸੀ.ਐਸ ਤਲਵਾੜ, ਨੇ ਦੱਸਿਆ ਕਿ ਪ੍ਰੋਗਰਾਮ ਦੌਰਾਨ ਵੱਖ-ਵੱਖ ਮੁਕਾਬਲੇ ਜਿਵੇ ਕਿ ਪੋਸਟਰ ਮੇਕਿੰਗ, ਰਿਟਨ ਕਿਊਜ, ਗਰੂਪ ਡਾਂਸ, ਲੋਕ ਗੀਤ, ਭਾਸਣ ਆਦਿ ਕਰਵਾਏ ਜਾਣਗੇ ਅਤੇ ਸਮੂਹ ਕੈਂਪਰਾਂ ਨੂੰ ਬਾਘਾ ਬਾਰਡਰ, ਜਲ੍ਹਿਆਂਵਾਲਾ ਬਾਗ, ਦਰਬਾਰ ਸਾਹਿਬ ਦੇ ਦਰਸਨ ਕਰਵਾਏ ਜਾਣਗੇ।ਵਿਦਿਆਰਥੀਆਂ ਵਲੋਂ ਸਮਾਜਿਕ ਕੁਰੀਤੀਆਂ ਤੇ ਰੈਲੀ ਤੋਂ ਇਲਾਵਾ ਸਵੱਛ ਭਾਰਤ ਅਭਿਆਨ ਅਤੇ ਪਾਣੀ ਦੀ ਬੱਚਤ ਆਦਿ ਵਿਸ਼ਿਆਂ ਤੋਂ ਜਾਣੂ ਕਰਵਾਇਆ ਜਾਵੇਗਾ। ਪ੍ਰੋਗਰਾਮ ਦੌਰਾਨ ਭਵਨ ਐਸ.ਐਲ ਪਬਲਿਕ ਸਕੂਲ ਅੰਮ੍ਰਿਤਸਰ ਦੇ ਵਿਦਿਆਰਥੀਆਂ ਵਲੋਂ ਸਵਾਗਤੀ ਗੀਤ ਅਤੇ ਸੂਫੀ ਡਾਂਸ ਅਤੇ ਗੁਰੂ ਗੋਬਿੰਦ ਸਿੰਘ ਵਿਦਿਆ ਮੰਦਿਰ ਰਤਵਾੜਾ ਸਾਹਿਬ, ਜਿਲ੍ਹਾ ਮੁਹਾਲੀ ਦੀ ਵਿਦਿਆਰਥਣ ਵਲੋਂ ਛੋਟੇ ਸਾਹਿਬਜਾਦਿਆਂ ਦੀ ਸਹਾਦਤ ਸਬੰਧੀ ਕਵਿਤਾ ਗਾਇਨ ਕੀਤੀ।
ਡਾਕਟਰ ਅਨੀਤਾ ਭੱਲਾ ਡਾਇਰੈਕਟਰ ਪ੍ਰਿੰਸੀਪਲ ਭਵਨ ਐਸ.ਐਲ ਪਬਲਿਕ ਸਕੂਲ ਅੰਮ੍ਰਿਤਸਰ ਵਲੋਂ ਸਾਰਿਆਂ ਦਾ ਧੰਨਵਾਦ ਕੀਤਾ ਗਿਆ।ਸਟੇਟ ਰੈਡ ਕਰਾਸ ਵਲੋਂ ਮੁੱਖ ਮਹਿਮਾਨ ਸ਼ਿਵਦੁਲਾਰ ਸਿੰਘ ਢਿਲੋਂ ਅਤੇ ਪ੍ਰਧਾਨ, ਜਿਲ੍ਹਾ ਰੈਡ ਕਰਾਸ ਸ਼ਾਖਾ ਅੰਮਿ੍ਰਤਸਰ ਅਤੇ ਅਵਿਨਾਸ ਮਹਿੰਦਰੁ, ਚੇਅਰਮੈਨ, ਭਵਨ ਐਸ.ਐਲ ਪਬਲਿਕ ਸਕੂਲ ਅੰਮ੍ਰਿਤਸਰ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ।ਭਵਨ ਐਸ.ਐਲ ਪਬਲਿਕ ਸਕੂਲ ਵਿਦਿਆਰਥੀਆਂ ਵਲੋਂ ਰਾਸ਼ਟਰੀ ਗਾਇਨ ਪੇਸ਼ ਕੀਤਾ ਗਿਆ।
ਇਸ ਮੌਕੇ ਸਟੇਟ ਰੈਡ ਕਰਾਸ ਦੇ ਉਪ ਸਕੱਤਰ ਐਚ.ਐਸ ਭਗਾਣੀਆ, ਅਸ਼ੋਕ ਸਿੰਘਲ ਵਾਇਸ ਚੇਅਰਮੈਨ ਭਵਨ ਐਸ.ਐਲ ਪਬਲਿਕ ਸਕੂਲ, ਅਮਰਜੀਤ ਸਿੰਘ, ਸਟੇਟ ਕੋਆਰਡੀਨੇਟਰ ਕਮ ਡਾਇਰੈਕਟਰ, ਰਣਧੀਰ ਠਾਕਰ, ਸਕੱਤਰ ਜਿਲ੍ਹਾ ਰੈਡ ਕਰਾਸ ਸ਼ਾਖਾ ਅੰਮ੍ਰਿਤਸਰ, ਤਜਿੰਦਰ ਸਿੰਘ ਰਾਜਾ, ਸਕੱਤਰ, ਜਿਲ੍ਹਾ ਰੈਡ ਕਰਾਸ ਸ਼ਾਖਾ ਤਰਨ ਤਾਰਨ, ਰਵਿੰਦਰ ਸਰਮਾ, ਕੁਲਵਿੰਦਰ ਸਿੰਘ, ਰੋਹਿਤ ਸਰਮਾ, ਪੰਕਜ, ਜਗਜੀਤ ਸਿੰਘ ਖਾਲਸਾ, ਅਸ਼ੋਕ ਖੰਨਾ, ਡਾ. ਗੁਰਮੀਤ ਸਿੰਘ, ਪਵਨ ਮਨਚੰਦਾ, ਸੁਖਪ੍ਰੀਤ ਕੌਰ, ਅਮਨਜੋਤੀ ਸ਼ਰਮਾ ਆਦਿ ਵੀ ਮੌਜੂਦ ਸਨ।

Check Also

ਸ਼੍ਰੋਮਣੀ ਕਮੇਟੀ ਵੱਲੋਂ ਸਿੰਘ ਸਾਹਿਬ ਗਿਆਨੀ ਮੋਹਣ ਸਿੰਘ ਦੀ ਯਾਦ ’ਚ ਸ੍ਰੀ ਅਖੰਡ ਪਾਠ ਸਾਹਿਬ ਦੇ ਪਾਏ ਭੋਗ

ਅੰਮ੍ਰਿਤਸਰ, 26 ਫ਼ਰਵਰੀ (ਜਗਦੀਪ ਸਿੰਘ) – ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਸਾਬਕਾ ਮੁੱਖ ਗ੍ਰੰਥੀ ਸਿੰਘ …

Leave a Reply