ਅੰਮ੍ਰਿਤਸਰ, 6 ਜਨਵਰੀ (ਪੰਜਾਬ ਪੋਸਟ – ਸੁਖਬੀਰ ਸਿੰਘ ਖੁਰਮਣੀਆਂ) – ਡਾਕਟਰੀ ਸਿੱਖਿਆ ਤੇ ਖੋਜ਼ ਮੰਤਰੀ ਓਮ ਪ੍ਰਕਾਸ਼ ਸੋਨੀ ਨੇ ਲੋਕਾਂ ਦੀ ਚਿਰਾਂ ਤੋਂ ਲੱਟਕਦੀ
ਆ ਰਹੀ ਮੰਗ ਨੂੰ ਪੂਰਾ ਕਰਦਿਆਂ ਨਾਈਆਂ ਵਾਲੇ ਮੋੜ ਤੋਂ ਗੁਰਦੁਆਰਾ ਸ਼ਹੀਦ ਗੰਜ (ਕੈਂਟ ਰੋਡ) ਦਾ ਉਦਘਾਟਨ ਕੀਤਾ।ਇਸ ਸੜ੍ਹਕ ਨੂੰ ਨਗਰ ਸੁਧਾਰ ਟਰੱਸਟ ਵਲੋਂ ਬਣਾਇਆ ਜਾਵੇਗਾ।
ਸੋਨੀ ਨੇ ਦੱਸਿਆ ਕਿ ਬਹੁਤ ਸਮੇਂ ਤੋਂ ਲੋਕ ਇਸ ਸੜ੍ਹਕ ਨੂੰ ਖੋਲ੍ਹਣ ਦੀ ਮੰਗ ਕਰਦੇ ਸਨ ਅਤੇ ਅੱਜ ਲੋਕਾਂ ਦੀ ਮੰਗ ਨੂੰ ਪੂਰਾ ਕਰਦਿਆਂ ਇਸ ਸੜ੍ਹਕ ਦਾ ਉਦਘਾਟਨ ਕਰ ਦਿੱਤਾ ਗਿਆ ਹੈ।ਸੋਨੀ ਨੇ ਦੱਸਿਆ ਕਿ ਂਿੲਸ ਸੜ੍ਹਕ ਨੂੰ 77.83 ਲੱਖ ਰੁਪਏ ਦੀ ਲਾਗਤ ਨਾਲ ਲਗਭਗ 1 ਕਿਲੋਮੀਟਰ ਲੰਮੀ ਸੜ੍ਹਕ ਦਾ ਨਿਰਮਾਣ ਨਗਰ ਸੁਧਾਰ ਟਰੱਸਟ ਵਲੋਂ ਕੀਤਾ ਜਾਵੇਗਾ ਅਤੇ ਇਹ ਸੜ੍ਹਕ 40 ਫੁੱਟ ਚੌੜੀ ਹੋਵੇਗੀ।ਉਨ੍ਹਾਂ ਦੱਸਿਆ ਕਿ ਆਉਂਦੇ ਤਿੰਨ ਮਹੀਨੇ ਦੇ ਅੰਦਰ-ਅੰਦਰ ਇਸ ਸੜ੍ਹਕ ਨੂੰ ਬਣਾਇਆ ਜਾਵੇਗਾ।
ਸੋਨੀ ਨੇ ਦੱਸਿਆ ਕਿ ਇਸ ਸੜ੍ਹਕ ਦੇ ਬਣਨ ਨਾਲ ਲੋਹਗੜ੍ਹ ਵੱਲ ਨੂੰ ਜਾਂਦੀ ਟਰੈਫਿਕ ਵਿਚ ਕਾਫ਼ੀ ਸੁਧਾਰ ਆਏਗਾ ਅਤੇ ਇਸ ਨਾਲ ਵਾਰਡ ਨੰ: 57, 58 ਦੇ ਲੋਕਾਂ ਨੂੰ ਕਾਫ਼ੀ ਫਾਇਦਾ ਹੋਵੇਗਾ।ਸੜ੍ਹਕ ਨੂੰ ਬਣਾਉਣ ਲਈ ਰੱਖਿਆ ਵਿਭਾਗ ਤੋਂ ਮਨਜੂਰੀ ਲੈ ਲਈ ਗਈ ਹੈ।
ਨਗਰ ਸੁਧਾਰ ਟਰਸੱਟ ਦੇ ਚੇਅਰਮੈਨ ਦਿਨੇਸ਼ ਬੱਸੀ ਨੇ ਦੱਸਿਆ ਕਿ ਇਸ ਸੜ੍ਹਕ ਨੂੰ ਬਣਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ ਅਤੇ ਆਉਂਦੇ ਤਿੰਨ ਮਹੀਨੇ ਦੇ ਅੰਦਰ ਅੰਦਰ ਇਸ ਨੂੰ ਨੇਪਰੇ ਚਾੜ੍ਹਿਆ ਜਾਵੇਗਾ।
ਇਸ ਮੌਕੇ ਡਿਪਟੀ ਮੇਅਰ ਯੁਨਸ ਕੁਮਾਰ, ਕੌਂਸਲਰ ਵਿਕਾਸ ਸੋਨੀ, ਸੁਰਿੰਦਰ ਛਿੰਦਾ, ਸਰਬਜੀਤ ਸਿੰਘ ਲਾਟੀ, ਪਰਮਜੀਤ ਸਿੰਘ ਚੋਪੜਾ, ਐਸ.ਸੀ ਅਸ਼ਵਨੀ ਸੇਖੜੀ, ਐਕਸੀਐਨ ਬਰਜਿੰਦਰ ਮੋਹਨ, ਗੁਲਸ਼ਨ ਕੁਮਾਰ, ਵਿਵੇਕ ਸ਼ਰਮਾ, ਦੇਸ ਰਾਜ ਭਗਤ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਇਲਾਕਾ ਨਿਵਾਸੀ ਹਾਜ਼ਰ ਸਨ।
Check Also
ਜਿਲ੍ਹੇ ਦੇ ਸਾਰੇ ਪਿੰਡਾਂ ਵਿੱਚ ਸੋਲਿਡ ਵੇਸਟ ਮੈਨੇਜਮੈਂਟ ਪ੍ਰੋਜੈਕਟ ਲਾਗੂ ਕਰਨ ਲਈ ਲੋੜੀਂਦੇ ਪ੍ਰਬੰਧ ਯਕੀਨੀ ਬਣਾਏ ਜਾਣ- ਵਧੀਕ ਡਿਪਟੀ ਕਮਿਸ਼ਨਰ
ਅੰਮ੍ਰਿਤਸਰ, 2 ਸਤੰਬਰ (ਸੁਖਬੀਰ ਸਿੰਘ) – ਜਿਲ੍ਹਾ ਅੰਮ੍ਰਿਤਸਰ ਦੇ ਸਮੂਹ ਪਿੰਡਾਂ ਨੂੰ ਸਾਫ਼-ਸੁਥਰਾ, ਸਵੱਛ ਅਤੇ …
Punjab Post Daily Online Newspaper & Print Media