Wednesday, March 18, 2026

ਗਊਸ਼ਾਲਾ ਲੋਹਗੜ੍ਹ ਵਿਖੇ ਗਊਧਨ ਭਲਾਈ ਲਈ ਮੈਡੀਕਲ ਕੈਂਪ ਦਾ ਆਯੋਜਨ

ਮੁੱਖ ਮਹਿਮਾਨ ਓਮ ਪ੍ਰਕਾਸ਼ ਸੋਨੀ ਵਲੋਂ ਗਊਸ਼ਾਲਾ ਨੂੰ 5 ਲੱਖ ਰੁਪਏ ਦੇਣ ਦਾ ਐਲਾਨ

ਅੰਮ੍ਰਿਤਸਰ, 6 ਜਨਵਰੀ (ਪੰਜਾਬ ਪੋਸਟ – ਸੁਖਬੀਰ ਸਿੰਘ ਖੁਰਮਣੀਆਂ) – ਪੰਜਾਬ ਗਊ ਸੇਵਾ ਕਮਿਸ਼ਨ ਅਤੇ ਪਸ਼ੂ ਪਾਲਣ ਵਿਭਾਗ ਦੇ ਸਾਂਝੇ ਉਦਮਾਂ ਸਦਕਾ ਕੀਤਾ PPNJ0601202021ਗਿਆ।ਇਸ ਸਮਾਗਮ ਵਿੱਚ ਬਤੌਰ ਮੁੱਖ ਮਹਿਮਾਨ ਓਮ ਪ੍ਰਕਾਸ਼ ਸੋਨੀ ਡਾਕਟਰੀ ਸਿੱਖਿਆ ਤੇ ਖੋਜ਼ ਮੰਤਰੀ ਪੰਜਾਬ ਵਿਸੇਸ਼ ਤੌਰ ਤੇ ਪੁੱਜੇ ਅਤੇ ਲਗਾਏ ਗਏ ਮੁਫਤ ਮੈਡੀਕਲ ਕੈਪ ਦਾ ਉਦਘਾਟਨ ਕੀਤਾ।ਪੰਜਾਬ ਗਊਸੇਵਾ ਕਮਿਸ਼ਨ ਦੇ ਵਾਈਸ ਚੇਅਰਮੈਨ ਕਮਲਜੀਤ ਸਿੰਘ ਚਾਵਲਾ ਵਲੋਂ ਸੋਨੀ ਨੂੰ ਸਨਮਾਨਿਤ ਵੀ ਕੀਤਾ ਗਿਆ।
ਸੋਨੀ ਨੇ ਕਿਹਾ ਕਿ ਲੋਹਗੜ੍ਹ ਦੀ ਗਊਸ਼ਾਲਾ ਬਾਬਾ ਭੌੜੀ ਵਾਲਾ ਜੀ ਦੇ ਯਤਨਾਂ ਸਦਕਾ ਬਣਾਈ ਗਈ ਸੀ।ਇਸ ਗਊਸ਼ਾਲਾ ਵਿੱਚ ਆਵਾਰਾ, ਬੀਮਾਰ ਗਾਵਾਂ ਦੀ ਦੇਖਭਾਲ ਕੀਤੀ ਜਾਂਦੀ ਹੈ।ਸੋਨੀ ਨੇ ਪਸ਼ੂ ਪਾਲਣ ਵਿਭਾਗ ਦੇ ਡਾਕਟਰਾਂ ਨੂੰ ਹਦਾਇਤ ਕੀਤੀ ਕਿ ਉਹ ਹਫ਼ਤੇ ਵਿਚ 2 ਦਿਨ ਦੌਰਾ ਜ਼ਰੂਰ ਕਰਨ ਅਤੇ ਬੀਮਾਰ ਗਾਵਾਂ ਦਾ ਇਲਾਜ਼ ਕਰਨ।ਉਨ੍ਹਾਂ ਗਊਸ਼ਾਲਾ ਨੂੰ 5 ਲੱਖ ਰੁਪਏ ਦੇਣ ਦਾ ਐਲਾਨ ਵੀ ਕੀਤਾ।
ਕਮਲਜੀਤ ਸਿੰਘ ਚਾਵਲਾ ਵਾਈਸ ਚੇਅਰਮੈਨ ਗਊਸੇਵਾ ਕਮਿਸ਼ਨ ਨੇ ਕਿਹਾ ਕਿ ਪੰਜਾਬ ਗਊਸੇਵਾ ਕਮਿਸ਼ਨ ਵਲੋਂ ਬੇਸਹਰਾਰਾ ਅਤੇ ਲਾਵਾਰਿਸ ਗਊਧਨ ਦੀ ਸੇਵਾ ਸੰਭਾਲ ਲਈ ਪੰਜਾਬ ਭਰ ਤੋਂ ਗਊ ਭਲਾਈ ਕੈਂਪਾਂ ਦਾ ਆਯੋਜਨ ਕੀਤਾ ਗਿਆ ਹੈ।ਇਨਾਂ ਗਊ ਭਲਾਈ ਕੈਂਪਾਂ ਵਿੱਚ ਗਊ ਧਨ ਨੂੰ ਮੁਫ਼ਤ ਸਿਹਤ ਸਹੂਲਤਾਂ ਦੇਣ ਲਈ ਪ੍ਰਬੰਧ ਕੀਤੇ ਗਏ ਹਨ।ਗਊਧਨ ਚੈਕਅਪ ਲਈ ਡਾ. ਪਵਨ ਮਲਹੋਤਰਾ ਡਿਪਟੀ ਡਾਇਰੈਕਟਰ ਪਸ਼ੂ ਪਾਲਣ ਵਿਭਾਗ ਆਪਣੀ ਟੀਮ ਨਾਲ ਪਹੁੰਚੇ ਅਤੇ ਬੀਮਾਰੀਆਂ ਦੇ ਇਲਾਜ ਲਈ ਮੁਫ਼ਤ ਦਵਾਈਆਂ ਦਿੱਤੀਆਂ ਗਈਆਂ।
ਇਸ ਮੌਕੇ ਕਮਿਸ਼ਨ ਦੇ ਮੈਂਬਰ ਓਮ ਪ੍ਰਕਾਸ਼ ਕਨੌਜੀਆ, ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਦਿਨੇਸ਼ ਬੱਸੀ, ਰਾਜੀਵ ਸੋਨੀ, ਅਮਿਤ ਸੋਨੀ, ਵਿਨੋਦ ਕੁਮਾਰ, ਬਲਰਾਜ ਮਹਿਰਾ, ਨਰਿੰਦਰ ਕੁਮਾਰ, ਦੀਪਕ ਸਚਦੇਵਾ ਕੈਸ਼ੀਅਰ, ਸੁਨੀਲ ਕਾਊਟੀ, ਪਰਮਜੀਤ ਸਿੰਘ ਚੋਪੜਾ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਦਾਨੀ ਸੱਜਣ ਹਾਜ਼ਰ ਸਨ।

Check Also

ਖਾਲਸਾ ਕਾਲਜ ਇੰਜ਼ੀਨੀਅਰਿੰਗ ਵਿਖੇ ਤੀਜੀ ਰਾਸ਼ਟਰੀ ਮਹਿਲਾ ਕਾਨਫਰੰਸ ‘ਹਰਬਿਜ਼’ ਕਰਵਾਈ ਗਈ

ਅੰਮ੍ਰਿਤਸਰ, 16 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ਼ ਇੰਜੀਨੀਅਰਿੰਗ ਐਂਡ ਟੈਕਨਾਲੋਜੀ, ਰਣਜੀਤ ਐਵੀਨਿਊ …

Leave a Reply