Thursday, February 26, 2026

ਜਵਾਹਰਵਾਲਾ ਵਿਖੇ 55ਵਾਂ ਅੱਖਾਂ ਦਾ ਮੁਫਤ ਚੈਕਅਪ ਅਤੇ ਆਪਰੇਸ਼ਨ ਕੈਂਪ ਲਗਾਇਆ ਗਿਆ

ਲੌਂਗੋਵਾਲ, 8 ਜਨਵਰੀ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਪਬਲਿਕ ਯੂਨੀਅਨ ਫਾਰ ਸੋਸ਼ਲ ਹੈਲਪ (ਪੁਸ਼) ਐਨ.ਜੀ.ਓ ਪੰਜਾਬ ਵਲੋਂ ਨੇੜਲੇ ਪਿੰਡ ਗੋਬਿੰਦਪੁਰਾ PPNJ0801202005ਜਵਾਹਰਵਾਲਾ ਵਿਖੇ ਪਿੰਡ ਦੀ ਪੰਚਾਇਤ ਅਤੇ ਲਾਇਨਜ਼ ਆਈ ਹਸਪਤਾਲ ਪਾਤੜਾਂ ਦੇ ਸਹਿਯੋਗ ਨਾਲ ਪੰਜਾਬੀ ਯੂਨੀਵਰਸਿਟਰੀ ਪਟਿਆਲਾ ਦੇ ਫਾਰਮਾਸਿਊਟੀਕਲ ਸਾਇੰਸ ਅਤੇ ਡਰੱਗ ਰਿਸਰਚ ਵਿਭਾਗ ਦੇ ਬਾਨੀ ਸਵ. ਡਾ. ਮਨਜੀਤ ਸਿੰਘ ਅਤੇ ਸਵ. ਸਿੰਦਰਪਾਲ ਸਿੰਘ ਜਵਾਹਰਵਾਲਾ ਸਾਬਕਾ ਕੌਂਸਲਰ ਲਹਿਰਾ ਦੀ ਯਾਦ ਨੂੰ ਸਮਰਪਿਤ 55ਵਾਂ ਅੱਖਾਂ ਦਾ ਮੁਫਤ ਚੈਕਅਪ ਅਤੇ ਆਪਰੇਸ਼ਨ ਕੈਂਪ ਲਗਾਇਆ ਗਿਆ।ਕੈਂਪ ਦਾ ਉਦਘਾਟਨ ਆਲ ਇੰਡੀਆ ਯੂਥ ਕਾਂਗਰਸ ਦੇ ਸੋਸ਼ਲ ਮੀਡੀਆ ਕੋਆਰਡੀਨੇਟਰ ਅਤੇ ਸਮਾਜ ਸੇਵਕ ਦੁਰਲੱਭ ਸਿੰਘ ਸਿੱਧੂ ਨੇ ਕੀਤਾ।ਲਾਇਨਜ਼ ਆਈ ਹਸਪਤਾਲ ਪਾਤੜਾਂ ਦੀ ਟੀਮ ਨੇ ਇਸ ਕੈਂਪ ਵਿਚ ਪਹੁੰਚ ਕੇ 200 ਤੋਂ ਵੱਧ ਮਰੀਜਾਂ ਦੀਆਂ ਅੱਖਾਂ ਦਾ ਚੈਕਅਪ ਕੀਤਾ।ਕੈਂਪ ਦੌਰਾਨ ਪੁਸ਼ ਐਨ.ਜੀ.ਓ ਵਲੋਂ ਲੋੜਵੰਦ ਮਰੀਜ਼ਾਂ ਨੂੰ ਮੁਫਤ ਦਵਾਈਆਂ ਦਿੱਤੀਆਂ ਗਈਆਂ।ਇਸ ਤੋਂ ਇਲਾਵਾ ਜਿਨ੍ਹਾਂ 14 ਮਰੀਜਾਂ ਦੀਆਂ ਅੱਖਾਂ ਦਾ ਆਪਰੇਸ਼ਨ ਹੋਣਾ ਹੈ, ਉਨ੍ਹਾਂ ਨੂੰ ਵੀ ਮੁਫਤ ਆਪਰੇਸ਼ਨ ਲਈ ਸਮਾਂ ਦਿੱਤਾ ਗਿਆ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਐਨ.ਜੀ.ਓ ਦੇ ਚੇਅਰਮੈਨ ਨੈਬ ਸਿੰਘ ਸਰਾਓ ਅਤੇ ਖਜਾਨਚੀ ਪਰਮਿੰਦਰ ਸਿੰਘ ਰੀਤਵਾਲ ਨੇ ਦੱਸਿਆ ਕਿ ਐਨ.ਜੀ.ਓ ਵਲੋਂ ਆਯੋਜਿਤ ਇਹ 55ਵਾਂ ਅੱਖਾਂ ਦਾ ਚੈਕਅਪ ਕੈਂਪ ਹੈ।ਕੈਂਪ ਦੌਰਾਨ ਮਰੀਜਾਂ ਦਾ ਅਧੁਨਿਕ ਮਸ਼ੀਨਾਂ ਨਾਲ ਚੈਕਅਪ ਕਰਕੇ ਮੁਫਤ ਦਵਾਈਆਂ ਦੇਣ ਤੋਂ ਇਲਾਵਾ ਚਿਟੇ ਮੋਤੀਏ ਦਾ ਆਪਰੇਸ਼ਨ ਬਿਨਾਂ ਟਾਂਕੇ ਤੋਂ ਕੀਤਾ ਜਾਵੇਗਾ।ਜਿਸ ਦਾ ਸਾਰਾ ਖਰਚ ਐਨ.ਜੀ.ਓ ਵਲੋਂ ਹੀ ਕੀਤਾ ਜਾਵੇਗਾ।ਸੰਸਥਾ ਵਲੋਂ ਸਮੇਂ ਸਮੇਂ ’ਤੇ ਇਸ ਤਰ੍ਹਾਂ ਦੇ ਕੈਂਪ ਲੋੜਵੰਦਾਂ ਦੀ ਸਹਾਇਤਾ ਲਈ ਲਗਾਏ ਜਾਂਦੇ ਹਨ।
ਦੁਰਲੱਭ ਸਿੱਧੂ ਨੇ ਪੁਸ਼ ਵਲੋਂ ਸਮੇਂ ਸਮੇਂ ਕੀਤੇ ਜਾਂਦੇ ਅਨੇਕਾਂ ਸਮਾਜ ਭਲਾਈ ਕੰਮਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਗਰੀਬ ਅਤੇ ਲੋੜਵੰਦ ਲੋਕਾਂ ਦੀ ਸਹਾਇਤਾ ਕਰਨਾ ਸਭ ਤੋਂ ਵੱਡੀ ਸੇਵਾ ਹੈ।ਇਸ ਮੌਕੇ ਸਰਦੂਲ ਸਿੰਘ ਰਾਮਗੜ੍ਹ, ਬਿੰਦਰ ਗੋਇਲ, ਲਾਡੀ ਭਾਠੂਆਂ, ਬਲਜਿੰਦਰ ਸਿੰਘ, ਵਰਿੰਦਰ ਬੰਟੀ, ਸਰਬ, ਮਨਜੀਤ ਸਿੰਘ, ਬਲਜੀਤ ਸਿੰਘ, ਰਜ਼ਤ ਖੰਨਾ ਤੋਂ ਇਲਾਵਾ ਪਿੰਡ ਦੇ ਸਮੂਹ ਪੰਚਾਇਤ ਮੈਂਬਰ ਹਾਜ਼ਰ ਸਨ।

Check Also

ਸ਼੍ਰੋਮਣੀ ਕਮੇਟੀ ਨੇ ਪਾਕਿਸਤਾਨ ਜਾਣ ਵਾਲੇ ਸ਼ਰਧਾਲੂਆਂ ਤੋਂ ਪਾਸਪੋਰਟ ਮੰਗੇ

ਅੰਮ੍ਰਿਤਸਰ, 25 ਫ਼ਰਵਰੀ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪੰਚਮ ਪਾਤਸ਼ਾਹ ਸ੍ਰੀ ਗੁਰੂ …

Leave a Reply