Thursday, February 26, 2026

ਹਰਭਜਨ ਹੁੰਦਲ ਨੂੰ ਮਿਲਿਆ ਅੱਖਰ ਸਾਹਿਤ ਅਕਾਦਮੀ ਦਾ ਤੀਸਰਾ ਪਰਮਿੰਦਰਜੀਤ ਪੁਰਸਕਾਰ

ਅੰਮ੍ਰਿਤਸਰ, 8 ਜਨਵਰੀ (ਪੰਜਾਬ ਪੋਸਟ – ਦੀਪ ਦਵਿੰਦਰ ਸਿੰਘ) – ਪ੍ਰਗਤੀਸ਼ੀਲ ਅਤੇ ਇਨਕਲਾਬੀ ਲੇਖਕ ਸ਼ਾਇਰ ਹਰਭਜਨ ਸਿੰਘ ਹੁੰਦਲ ਨੂੰ ਤੀਸਰਾ PPNJ0801202012ਪ੍ਰਮਿੰਦਰਜੀਤ ਯਾਦਗਾਰੀ 11000/- ਦਾ ਪੁਰਸਕਾਰ ਦੇ ਕੇ ਸਨਮਾਨਿਤ ਕੀਤਾ ਗਿਆ।ਉਨ੍ਹਾਂ ਦੀ ਗੈਰਹਾਜ਼ਰੀ ਵਿਚ ਇਹ ਸਨਮਾਨ ਉਨ੍ਹਾਂ ਦੇ ਪੁੱਤਰ ਡਾ. ਹਰਪ੍ਰੀਤ ਸਿੰਘ ਹੁੰਦਲ ਵਲੋਂ ਪ੍ਰਾਪਤ ਕੀਤਾ ਗਿਆ।ਸ਼ਾਇਰ ਹੁੰਦਲ ਬਾਰੇ ਸਨਮਾਨ ਪੱਤਰ ਡਾਕਟਰ ਨਰੇਸ਼ ਕੁਮਾਰ ਵਲੋਂ ਪੜ੍ਹਿਆ ਗਿਆ।
ਇਹ ਸਨਮਾਨ ਅੱਖਰ ਸਾਹਿਤ ਅਕਾਦਮੀ ਅੰਮ੍ਰਿਤਸਰ ਅਤੇ ਇੰਡੋਜ਼ ਪੰਜਾਬੀ ਸਾਹਿਤ ਅਕਾਦਮੀ ਆਸਟਰੇਲੀਆ ਵਲੋਂ ਵਿਰਸਾ ਵਿਹਾਰ ਅੰਮ੍ਰਿਤਸਰ ਦੇ ਸਹਿਯੋਗ ਨਾਲ ਸ. ਨਾਨਕ ਸਿੰਘ ਨਾਵਲਿਸਟ ਸੈਮੀਨਾਰ ਹਾਲ ਵਿਰਸਾ ਵਿਹਾਰ ਵਿਖੇ ਆਯੋਜਿਤ ਕੀਤੇ ਗਏ ਸਾਹਿਤਕ ਸਮਾਗਮ ਵਿੱਚ ਭੇਟ ਕੀਤਾ ਗਿਆ।ਜਿਸ ਵਿੱਚ ਬਤੌਰ ਮੁੱਖ ਮਹਿਮਾਨ ਪ੍ਰਸਿੱਧ ਕਵਿੱਤਰੀ ਭੁਪਿੰਦਰ ਕੌਰ ਪ੍ਰੀਤ ਨੇ ਹਾਜ਼ਰੀ ਭਰੀ।ਜਦਕਿ ਪ੍ਰਧਾਨਗੀ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਪ੍ਰਧਾਨ ਦਰਸ਼ਨ ਸਿੰਘ ਬੁੱਟਰ, ਨਾਮਵਰ ਚਿੰਤਕ ਡਾ. ਹਰਭਜਨ ਸਿੰਘ ਭਾਟੀਆ, ਸ਼੍ਰੋਮਣੀ ਨਾਟਕਕਾਰ ਤੇ ਵਿਰਸਾ ਵਿਹਾਰ ਸੁਸਾਇਟੀ ਦੇ ਪ੍ਰਧਾਨ ਕੇਵਲ ਧਾਲੀਵਾਲ, ਕਹਾਣੀਕਾਰ ਗੁਰਮੀਤ ਕੜਿਆਲਵੀ, ਅੱਖਰ ਸਾਹਿਤ ਮੰਚ ਦੇ ਸਰਪ੍ਰਸਤ ਡਾ. ਵਿਕਰਮਜੀਤ, ਕੇਂਦਰੀ ਸਭਾ ਦੇ ਸਕੱਤਰ ਧਰਵਿੰਦਰ ਸਿੰਘ ਔਲਖ ਨੇ ਸਾਂਝੇ ਰੂਪ ‘ਚ ਕੀਤੀ।ਕੇਵਲ ਧਾਲੀਵਾਲ ਤੇ ਅੱਖਰ ਅਕਾਦਮੀ ਦੇ ਪ੍ਰਧਾਨ ਇੰਦਰੇਸ਼ਮੀਤ ਨੇ ਆਈਆਂ ਹੋਈਆਂ ਸਮੂਹ ਸਾਹਿਤਕ ਹਸਤੀਆਂ ਦਾ ਸਵਾਗਤ ਕੀਤਾ।ਡਾਕਟਰ ਭਾਟੀਆ ਨੇ ਹੁੰਦਲ ਦੇ ਸਹਿਤਕ ਸਫ਼ਰ ਬਾਰੇ ਜਾਣ ਪਛਾਣ ਕਰਵਾਈ।ਇਸ ਸਮੇਂ ਅੱਖਰ ਦਾ ਨਵਾਂ ਅੰਕ ਵੀ ਰਲੀਜ਼ ਕੀਤਾ ਗਿਆ।
ਸਮਾਗਮ ਦੇ ਦੂਸਰੇ ਭਾਗ ਵਿੱਚ ਪਲੇਅ ਬੈਕ ਸਿੰਗਰ, ਸੰਗੀਤਕਾਰ ਤੇ ਅਦਾਕਾਰ ਹਰਿੰਦਰ ਸੋਹਲ ਨਾਲ ਰੂ-ਬ-ਰੂ ਪੋ੍ਰਗਰਾਮ ਕੀਤਾ ਗਿਆ।ਜਿਸ ਦੌਰਾਨ ਉਨ੍ਹਾਂ ਨੇ ਆਪਣੀ ਜ਼ਿੰਦਗੀ, ਸੰਗੀਤਕ ਤੇ ਕਲਾ ਸਫਰ ਸਬੰਧੀ ਸਾਂਝ ਪਾਉਂਦਿਆਂ ਕੁੱਝ ਚਰਚਿਤ ਗੀਤ ਵੀ ਪੇਸ਼ ਕੀਤੇ।ਮੰਚ ਸੰਚਾਲਕ ਦੇ ਫਰਜ਼ ਅੱਖਰ ਦੇ ਸੰਪਾਦਕ ਵਿਸ਼ਾਲ ਨੇ ਨਿਭਾਏ।
ਅੰਤ ਵਿਚ ਕਵੀ ਦਰਬਾਰ ਹੋਇਆ।ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਦੇ ਪ੍ਰਧਾਨ ਭੁਪਿੰਦਰ ਸਿੰਘ ਸੰਧੂ, ਅਨੀਤਾ ਦੇਵਗਨ, ਡਾ. ਪ੍ਭਜੋਤ ਕੌਰ ਸੰਧੂ, ਮੰਚਪ੍ਰੀਤ, ਮਨਦੀਪ ਘਈ, ਸੁਰਿੰਦਰ ਮਕਸੂਦਪੁਰੀ, ਜੈਨਿੰਦਰ ਚੌਹਾਨ, ਅਰਤਿੰਦਰ ਸੰਧੂ, ਬਖ਼ਤਾਵਰ ਧਾਲੀਵਾਲ, ਗੁਰਬਾਜ਼ ਸਿੰਘ ਛੀਨਾ, ਮੇਲਾ ਦੇ ਸੰਪਾਦਕ ਰਜਿੰਦਰ ਮਾਜੀ, ਯੂਨੀਵਰਸਿਟੀ ਲੋਕ ਸੰਪਰਕ ਡਾਇਰੈਕਟਰ ਪਰਵੀਨ ਪੁਰੀ, ਬਲਜੀਤ ਤਲਵੰਡੀ, ਸੁਖਬੀਰ ਅੰਮ੍ਰਿਤਸਰੀ, ਬਲਦੇਵ ਕ੍ਰਿਸ਼ਨ ਸ਼ਰਮਾ, ਤਰਲੋਚਨ ਤਰਨ ਤਾਰਨ, ਡਾ. ਹਰਜੀਤ ਸਿੰਘ ਗਰੋਵਰ, ਬਲਦੇਵ ਸਿੰਘ ਅਦਲੀਵਾਲਾ ਆਦਿ ਨੇ ਕਵੀ ਦਰਬਾਰ ਤੇ ਵਿਚਾਰ ਚਰਚਾ ਵਿੱਚ ਭਾਗ ਲਿਆ। ਇਟਲੀ ਤੋਂ ਆਏ ਖੇਡ ਪ੍ਰਮੋਟਰ ਅਨਿਲ ਸ਼ਰਮਾ ਨੇ ਅੱਖਰ ਵਾਸਤੇ 51000 ਰੁਪਏ ਦੇਣ ਦਾ ਵਾਅਦਾ ਕੀਤਾ।ਸੰਸਥਾ ਵਲੋਂ ਪ੍ਰਮੁੱਖ ਸਖਸ਼ੀਅਤਾਂ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ।

Check Also

ਸ਼੍ਰੋਮਣੀ ਕਮੇਟੀ ਵੱਲੋਂ ਸਿੰਘ ਸਾਹਿਬ ਗਿਆਨੀ ਮੋਹਣ ਸਿੰਘ ਦੀ ਯਾਦ ’ਚ ਸ੍ਰੀ ਅਖੰਡ ਪਾਠ ਸਾਹਿਬ ਦੇ ਪਾਏ ਭੋਗ

ਅੰਮ੍ਰਿਤਸਰ, 26 ਫ਼ਰਵਰੀ (ਜਗਦੀਪ ਸਿੰਘ) – ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਸਾਬਕਾ ਮੁੱਖ ਗ੍ਰੰਥੀ ਸਿੰਘ …

Leave a Reply