Thursday, August 13, 2026

ਪੰਜਾਬ ਵਾਲੀਵਾਲ ਐਸੋਸੀਏਸ਼ਨ ਮੁੜ ਚੇਅਰਮੈਨ ਬਣੇ ਗੁਰਜੀਤ ਸਿੰਘ ਔਜਲਾ

ਅੰਮ੍ਰਿਤਸਰ, 8 ਜਨਵਰੀ (ਪੰਜਾਬ ਪੋਸਟ – ਸੰਧੂ) – ਲੋਕ ਸਭਾ ਹਲਕਾ ਅੰਮ੍ਰਿਤਸਰ ਤੋਂ ਕਾਂਗਰਸੀ ਮੈਂਬਰ ਪਾਰਲੀਮੈਂਟ ਗੁਰਜੀਤ ਸਿੰਘ ਔਜਲਾ ਨੂੰ ਮੁੜ ਪੰਜਾਬ Aujlaਵਾਲੀਵਾਲ ਐਸੋਸੀਏਸ਼ਨ ਦੇ ਚੇਅਰਮੈਨ ਚੁਣਿਆ ਗਿਆ।
ਪੰਜਾਬ ਵਾਲੀਵਾਲ ਐਸੋਸੀਏਸ਼ਨ ਦੇ ਕਨਵੀਨਰ ਕੁਲਦੀਪ ਮੰਗੋਤਰਾ ਵਲੋਂ ਜਾਰੀ ਪੱਤਰ ਵਿੱਚ ਦੱਸਿਆ ਕਿ ਵਾਲੀਵਾਲ ਫੈਡਰੇਸ਼ਨ ਆਫ ਇੰਡੀਆ ਵਲੋਂ ਪੰਜਾਬ ਵਿੱਚ ਵਾਲੀਵਾਲ ਦੀ ਖੇਡ ਨੂੰ ਪ੍ਰਫੁਲਿਤ ਕਰਨ ਤੇ ਸੂਬੇ ਵਿੱਚ ਖਿਡਾਰੀਆਂ ਨੂੰ ਮੁਢਲੀਆਂ ਸਹੂਲਤਾਂ ਨਾਲ ਲੈਸ ਕਰਨ ਲਈ ਸੂਬੇ ਦੀ ਵਾਲੀਵਾਲ ਐਸੋਸੀਏਸ਼ਨ ਦੀ ਐਡਹਾਕ ਕਮੇਟੀ ਦਾ ਐਲਾਣ ਕੀਤਾ ਗਿਆ ਹੈ।ਜਿਸ ਵਿੱਚ ਲੋਕ ਸਭਾ ਮੈਂਬਰ ਗੁਰਜੀਤ ਸਿੰਘ ਔਜਲਾ ਨੂੰ ਕਮੇਟੀ ਦਾ ਚੇਅਰਮੈਨ ਬਣਾਇਆ ਗਿਆ ਹੈ।ਇਸ ਦੇ ਨਾਲ ਹੀ ਫੈਡਰੇਸ਼ਨ ਵਲੋਂ ਕਮੇਟੀ ਵਿੱਚ ਇਕ ਕੋ-ਕਨਵੀਨਰ ਸਮੇਤ 6 ਮੈਂਬਰਾਂ ਨੂੰ ਥਾਂ ਦਿਤੀ ਗਈ ਹੈ।ਕਮੇਟੀ ਵਿੱਚ ਕੋ-ਕਨਵੀਨਰ ਵਜੋਂ ਤਰੁਣ ਭਟੇਜਾ, ਜਦਕਿ ਵਾਲੀਵਾਲ ਫੈਡਰੇਸ਼ਨ ਆਫ ਇੰਡੀਆ ਦੇ ਸੰਯੁਕਤ ਸਕੱਤਰ ਸ਼੍ਰੀ ਬੀ.ਐਲ ਮਲਹੋਤਰਾ, ਅਨਿਲ ਚੌਧਰੀ, ਡਾ: ਕੰਵਲਜੀਤ ਸਿੰਘ, ਨਰੇਸ਼ ਪਾਠਕ, ਅਸ਼ੋਕ ਸ਼ਰਮਾ, ਡਾ: ਰਜਿੰਦਰ ਬੱਸੀ ਨੂੰ ਕਮੇਟੀ ਵਿੱਚ ਬਤੌਰ ਮੈਂਬਰ ਸ਼ਾਮਿਲ ਕੀਤਾ ਗਿਆ ਹੈ।ਸੂਬੇ ਦੀ ਵਾਲੀਵਾਲ ਐਸੋਸੀਏਸ਼ਨ ਦੇ ਮੁੜ ਚੇਅਰਮੈਨ ਬਨਣ ‘ਤੇ ਔਜਲਾ ਨੇ ਕਿਹਾ ਕਿ ਉਹ ਖਿਡਾਰੀਆਂ ਦੀ ਬਿਹਤਰੀ ਲਈ ਹਮੇਸ਼ਾਂ ਯਤਨਸ਼ੀਲ ਹਨ ਅਤੇ ਐਸੋਸੀਏਸ਼ਨ ਸੂਬੇ ਦੇ ਵਾਲੀਵਾਲ ਖਿਡਾਰੀਆਂ ਦੀ ਬਿਹਤਰੀ ਲਈ ਢੁਕਵੇਂ ਕਦਮ ਉਠਾਏਗੀ।

Check Also

ਖ਼ਾਲਸਾ ਕਾਲਜ ਵਿਖੇ ਇੰਸਟਾਲੇਸ਼ਨ ਸੈਰੇਮਨੀ ਕਰਵਾਈ ਗਈ

ਅੰਮ੍ਰਿਤਸਰ, 12 ਅਗਸਤ (ਸੁਖਬੀਰ ਸਿੰਘ ਖੂਰਮਣੀਆਂ) ¸- ਖਾਲਸਾ ਕਾਲਜ ਦੇ ਰੋਟਾਰੈਕਟ ਕਲੱਬ ਵੱਲੋਂ ਸੈਸ਼ਨ 2026-27 …

Leave a Reply