Saturday, March 28, 2026

550 ਸਾਲਾ ਪ੍ਰਕਾਸ਼ ਉਤਸਵ ਨੂੰ ਸਮਰਪਿਤ ਮੁਫ਼ਤ ਮੈਡੀਕਲ ਚੈਕਅਪ ਕੈਂਪ ਲਗਾਇਆ

ਭੀਖੀ, 9 ਜਨਵਰੀ (ਪੰਜਾਬ ਪੋਸਟ – ਕਮਲ ਜਿੰਦਲ) – ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਉਤਸਵ ਨੂੰ ਸਮਰਪਿਤ ਗਲੋਬਲ ਇਨਵੈਸਟਰ ਕੁਲਵੰਤ PPNJ0901202008ਸਿੰਘ ਧਾਲੀਵਾਲ ਦੀ ਵਰਲਡ ਕੈਂਸਰ ਕੇਅਰ ਚੈਟੇਵਲ ਸੁਸਾਇਟੀ ਵਲੋਂ ਹੋਡਲਾ ਕਲਾਂ ਦੀ ਅਨਾਜ਼ ਮੰਡੀ ਵਿਚ ਇਕ ਰੋਜ਼ਾ ਮੁਫ਼ਤ ਚੈਕਅਪ ਕੈਂਪ ਲਗਾਇਆ ਗਿਆ।ਦਸਮੇਸ਼ ਗੁਰੂਦੁਆਰਾ ਪ੍ਰਬੰਧਕ ਵੈਲਫੇਅਰ ਕਮੇਟੀ ਅਤੇ ਗ੍ਰਾਮ ਪੰਚਾਇਤ ਹੋਡਲਾ ਕਲਾਂ ਦੀ ਰਹਿਨੁਮਾਈ ਹੇਠ ਲਗਾਏ ਗਏ ਇਸ ਕੈਂਪ ਵਿੱਚ ਨੇੜਲੇ ਪਿੰਡਾਂ ਦੇ ਕੁੱਲ 512 ਮਰੀਜ਼ਾਂ ਦਾ ਮੁੱਢਲਾ ਚੈਕਅਪ ਕੀਤਾ ਗਿਆ।ਡਾਕਟਰ ਧਰਮਿੰਦਰ ਸਿੰਘ ਢਿਲੋ, ਮਨਵੀਰ, ਵਿਪਿਨ, ਸੋਨੀਆ ਅਤੇ ਡਾਕਟਰ ਗੁਲਸ਼ਨ ਦੀ ਟੀਮ ਨੇ ਹਰ ਤਰਾਂ ਦੇ ਕੈਂਸਰ ਦੇ ਟੈਸਟ, ਹੱਡੀਆਂ ਦਾ ਚੈਕਅੱਪ, ਬੀ.ਪੀ, ਸ਼ੂਗਰ ਦੇ ਟੈਸਟ ਅਤੇ ਆਮ ਬਿਮਾਰੀਆਂ ਦੀ ਜਾਂਚ ਕਰਨ ਤੋਂ ਇਲਾਵਾ ਦਵਾਈਆਂ ਦਾ ਮੁਫਤ ਲੰਗਰ ਵੀ ਲਗਾਇਆ ਗਿਆ।
ਡਾਕਟਰ ਧਰਮਿੰਦਰ ਸਿੰਘ ਢਿੱਲੋਂ ਨੇ ਕੈਂਪ ‘ਚ ਹਾਜ਼ਰ ਲੋਕਾਂ ਨੂੰ ਕੈਂਸਰ ਅਤੇ ਹੋਰ ਬੀਮਾਰੀਆਂ ਦੇ ਲੱਛਣ ਅਤੇ ਰੋਕਥਾਮ ਬਾਰੇ ਵਿਸਥਾਰ ‘ਚ ਜਾਣਕਾਰੀ ਦਿੱਤੀ।ਉਹਨਾ ਦੱਸਿਆ ਕਿ ਜੇ ਪਹਿਲੀ ਸਟੇਜ ‘ਤੇ ਹੀ ਕੈਂਸਰ ਦਾ ਪਤਾ ਲੱਗ ਜਾਵੇ ਤਾਂ ਇਸ ਦਾ ਇਲਾਜ ਪੂਰਨ ਤੋਰ ‘ਤੇ ਸੰਭਵ ਹੈ।ਇਸ ਦੋਰਾਨ ਵੱਖ ਵੱਖ ਰੋਗਾਂ ਤੋਂ ਜਾਣੂ ਕਰਵਾਉਦੀ ਇੱਕ ਡਾਕੂਮੈਂਟਰੀ ਫ਼ਿਲਮ ਵੀ ਦਿਖਾਈ ਗਈ।ਕੈਂਪ ਦੋਰਾਨ ਹਲਕਾ ਵਿਧਾਇਕ ਨਾਜ਼ਰ ਸਿੰਘ ਮਾਨਸ਼ਾਹੀਆ ਤੋਂ ਇਲਾਵਾ ਹੋਡਲਾ ਕਲਾਂ ਦੇ ਸਰਪੰਚ ਦਵਿੰਦਰ ਸਿੰਘ ਜ਼ੈਲਦਾਰ, ਗੁਰੂਦੁਆਰਾ ਕਮੇਟੀ ਪ੍ਰਧਾਨ ਮਨਜਿੰਦਰ ਸਿੰਘ ਭਾਊ, ਗੁਰਦੀਪ ਸਿੰਘ ਵਿਰਕ, ਪੰਚ ਗੁਰਮੇਲ ਸਿੰਘ ਗਰੇਵਾਲ, ਪੰਚ ਅੰਗਰੇਜ ਸਿੰਘ, ਸੁਰਜੀਤ ਸਿੰਘ ਜੀਤ, ਜੋਗਾ ਸਿੰਘ, ਦਾਰਾ ਸਿੰਘ ਅਤੇ ਚੰਨਣ ਸਿੰਘ ਆਦਿ ਮੋਜੂਦ ਸਨ।
ਕੈਂਪ ਦੌਰਾਨ ਲੰਗਰ ਅਤੁੱਟ ਵਰਤਿਆ।

Check Also

ਯੂਨੀਵਰਸਿਟੀ ਵਿਖੇ `ਸਰਦਾਰਨੀ ਬਲਬੀਰ ਕੌਰ ਬਰਾੜ ਯਾਦਗਾਰੀ ਭਾਸ਼ਣ` ਦਾ ਆਯੋਜਨ

ਅੰਮ੍ਰਿਤਸਰ, 28 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪੰਜਾਬੀ ਅਧਿਐਨ ਸਕੂਲ …

Leave a Reply