ਲੌਂਗੋਵਾਲ, 9 ਜਨਵਰੀ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਆਮ ਆਦਮੀ ਪਾਰਟੀ ਪਾਕਿਸਤਾਨ ਵਿੱਚ ਸਥਿਤ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ‘ਤੇ ਕੀਤੇ
ਗਏ ਪਥਰਾਅ ਅਤੇ ਇੱਕ ਸਿੱਖ ਪੱਤਰਕਾਰ ਦੇ ਭਰਾ ਦੀ ਕੀਤੀ ਗਈ ਹੱਤਿਆ ਦੀ ਸਖਤ ਸ਼ਬਦਾਂ ਵਿੱਚ ਘੋਰ ਨਿੰਦਿਆ ਅਤੇ ਪਾਕਿਸਤਾਨ ਸਰਕਾਰ ਤੋਂ ਦੋਸ਼ੀਆਂ ਨੂੰ ਸਖਤ ਤੋਂ ਸਖਤ ਸਜ਼ਾ ਦੇਣ ਦੀ ਮੰਗ ਕਰਦੀ ਹੈ।ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਨੇਤਾ ਵਿਰੋਧੀ ਧਿਰ ਅਤੇ ਹਲਕਾ ਵਿਧਾਇਕ ਦਿੜਬਾ ਐਡਵੋਕੇਟ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਕਿਸੇ ਵੀ ਧਰਮ ਜਾਂ ਧਰਮ ਅਸਥਾਨ ਖਿਲਾਫ ਦੇਸ਼ ਵਿਦੇਸ਼ ਵਿਚ ਵਾਪਰੀਆਂ ਹਿੰਸਕ ਘਟਨਾਵਾਂ ਦਾ ਆਮ ਆਦਮੀ ਪਾਰਟੀ ਹਮੇਸ਼ਾਂ ਵਿਰੋਧ ਕਰਦੀ ਹੈ।ਪਰ ਕਾਂਗਰਸ, ਅਕਾਲੀ ਤੇ ਭਾਜਪਾ ਵਾਲੇ ਪਾਕਿਸਤਾਨ ਵਿੱਚ ਵਾਪਰੀ ਘਟਨਾ ਖ਼ਿਲਾਫ਼ ਲੋਕ ਦਿਖਾਵਾ ਕਰਦਿਆਂ ਬੜ੍ਹਕਾਂ ਮਾਰ ਰਹੇ ਹਨ।ਪਰ ਆਪਣੇ ਦੇਸ਼ ਵਿੱਚ ਆਪਣੀਆਂ ਸਰਕਾਰਾਂ ਵਾਲੇ ਰਾਜਾਂ ਵਿੱਚ ਸਿੱਖਾਂ ‘ਤੇ ਹੋਏ ਅੱਤਿਆਚਾਰਾਂ ਸਮੇਂ ਇਨ੍ਹਾਂ ਦੀ ਜ਼ਬਾਨ ਨੂੰ ਤਾਲੇ ਕਿਉਂ ਲੱਗ ਜਾਂਦੇ ਹਨ।ਉਨ੍ਹਾਂ ਕਿਹਾ ਕਿ ਪੰਜਾਬ ਅੰੰਦਰ ਅਕਾਲੀ ਭਾਜਪਾ ਸਰਕਾਰ ਦੌਰਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹੋਈ ਬੇਅਦਬੀ, ਪਿਛਲੇ ਸਾਲ ਉੜੀਸਾ ਸਰਕਾਰ ਦੁਆਰਾ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਚਰਨ ਛੋਹ ਪ੍ਰਾਪਤ ਮੰਗੂ ਮੱਠ ਜਿੱਥੇ ਗੁਰੂ ਸਾਹਿਬ ਜੀ 22 ਦਿਨ ਠਹਿਰੇ ਸਨ ਅਤੇ ਵਿਸ਼ਵ ਪ੍ਰਸਿੱਧ ਆਰਤੀ ਦੀ ਰਚਨਾ ਕੀਤੀ ਸੀ ਨੂੰ ਢਾਹ ਦਿੱਤਾ ਗਿਅ। ਇਸੇ ਤਰ੍ਹਾਂ ਪਿਛਲੇ ਦਿਨੀਂ ਯੂਪੀ ਸਰਕਾਰ ਦੁਆਰਾ ਪੀਲੀਭੀਤ ਵਿੱਚ ਨਗਰ ਕੀਰਤਨ ਕੱਢ ਰਹੇ 55 ਸਿੱਖਾਂ ਨੂੰ ਜ਼ਬਰੀ ਗ੍ਰਿਫਤਾਰ ਕਰਕੇ ਪਰਚੇ ਦਰਜ਼ ਕੀਤੇ ਗਏ ਅਤੇ ਮੱਧ ਪ੍ਰਦੇਸ਼ ਦੀ ਸਰਕਾਰ ਨੇ ਪਿਛਲੇ 40 ਸਾਲਾਂ ਤੋਂ ਰਹਿ ਰਹੇ ਸਿੱਖਾਂ ਦੀਆਂ ਫਸਲਾਂ ਵਾਹ ਕੇ ਜਮੀਨਾਂ ਤੇ ਕਬਜ਼ੇ ਕੀਤੇ ਤੇ ਉਨਾਂ ਦੇ ਘਰ ਢਾਹ ਕੇ ਘਰੋਂ ਬੇਘਰ ਕਰ ਦਿੱਤਾ ਗਿਆ।ਉਨ੍ਹਾਂ ਕਿਹਾ ਕਿ ਪਾਕਿਸਤਾਨ ਸਰਕਾਰ ਨੇ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ‘ਤੇ ਪਥਰਾਓ ਕਰਨ ਦੇ ਮੁੱਖ ਦੋਸ਼ੀ ਮੌੌਲਵੀ ਇਮਰਾਨ ਅਲੀ ਚਿਸਤੀ ਖਿਲਾਫ ਧਾਰਾ 295 ਏ, 290, 291, 341, 506, 148, 149 ਤਹਿਤ ਐਫ਼.ਆਈ.ਆਰ ਨੰਬਰ 6/2020 ਦਰਜ ਕਰਕੇ ਸਲਾਖਾਂ ਪਿੱਛੇ ਭੇਜ ਕੇ ਸ਼ਲਾਘਾਯੋਗ ਕੰਮ ਕੀਤਾ ਹੈ।ਜਿਸ ਤੋਂ ਸਾਡੀਆਂ ਸਰਕਾਰਾਂ ਨੂੰ ਵੀ ਪ੍ਰੇਰਣਾ ਲੈਣ ਦੀ ਲੋੜ ਹੈ।
ਇਸ ਮੌਕੇ ਜਸਵੀਰ ਸਿੰਘ ਕੁਦਨੀ ਹਲਕਾ ਇੰਚਾਰਜ ਲਹਿਰਾ, ਗੁਰਪ੍ਰੀਤ ਸਿੰਘ, ਗੁਰਤੇਜ ਸਿੰਘ ਅਤੇ ਚਮਕੌਰ ਸਿੰਘ ਲੇਹਲ ਕਲਾਂ, ਹਰਦੀਪ ਸਿੰਘ ਕਲੇਰ, ਧਰਮਜੀਤ ਸਿੰਘ ਚੰਗਾਲੀਵਾਲਾ, ਹਰਪ੍ਰੀਤ ਸਿੰਘ ਪੀਤੂ ਛਾਹੜ, ਜਗਤਾਰ ਸਿੰਘ ਹਰੀਕਾ ਆਦਿ ਹਾਜ਼ਰ ਸਨ ।
Check Also
ਸਿੱਖ ਹਿਊਮਨ ਡਿਵੈਲਪਮੈਂਟ ਫਾਊਂਡੇਸ਼ਨ ਅਤੇ ਨਿਸ਼ਕਾਮ ਸਿੱਖ ਵੈਲਫੇਅਰ ਕੌਂਸਲ ਵੱਲੋਂ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੂੰ ਵਜ਼ੀਫ਼ੇ
ਅੰਮ੍ਰਿਤਸਰ, 24 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਸਿੱਖ ਹਿਊਮਨ ਡਿਵੈਲਪਮੈਂਟ ਫਾਊਂਡੇਸ਼ਨ ਅਮਰੀਕਾ ਅਤੇ ਨਿਸ਼ਕਾਮ ਸਿੱਖ …
Punjab Post Daily Online Newspaper & Print Media