Saturday, March 28, 2026

ਢੀਂਡਸਾ ਪਰਿਵਾਰ ਦੇ ਹੱਕ ‘ਚ ਨਿਤਰਿਆ ਸਾਬਕਾ ਸ਼੍ਰੋਮਣੀ ਕਮੇਟੀ ਮੈਂਬਰ ਜਥੇਦਾਰ ਉਦੈ ਸਿੰਘ ਦਾ ਪੁੱਤਰ

ਲੌਂਗੋਵਾਲ, 9 ਜਨਵਰੀ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਦੋ ਵਾਰੀ ਸ਼੍ਰੋਮਣੀ ਕਮੇਟੀ ਮੈਂਬਰ ਰਹੇ ਸਾਬਕਾ ਮਾਰਕੀਟ ਕਮੇਟੀ ਦੇ ਚੇਅਰਮੈਨ ਅਤੇ ਨਗਰ ਕੌਂਸਲ PPNJ0901202011ਲੌਂਗੋਵਾਲ ਦੇ ਸਾਬਕਾ ਪ੍ਰਧਾਨ ਜਥੇਦਾਰ ਉਦੇ ਸਿੰਘ ਦੇ ਸਪੁੱਤਰ ਕਾਕਾ ਚਿਤਵੰਤ ਸਿੰਘ ਉਰਫ਼ ਬੱਬਲ ਵਲੋਂ ਸ਼੍ਰੋਮਣੀ ਅਕਾਲੀ ਦਲ ਤੋਂ ਨਰਾਜ਼ ਚੱਲ ਰਹੇ ਢੀਂਡਸਾ ਪਰਿਵਾਰ ਨਾਲ ਖੁੱਲ ਕੇ ਚੱਲਣ ਦਾ ਐਲਾਨ ਕੀਤਾ ਹੈ।
ਸ਼੍ਰੋਮਣੀ ਕਮੇਟੀ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਦੇ ਨੇੜਲੇ ਸਾਥੀ ਸਾਥੀ ਮੰਨੇ ਜਾਂਦੇ ਜਥੇਦਾਰ ਉਦੇ ਸਿੰਘ ਦੇ ਸਪੁੱਤਰ ਕਾਕਾ ਚਿਤਵੰਤ ਸਿੰਘ ਉਰਫ਼ ਬੱਬਲ ਨੇ ਜਾਰੀ ਬਿਆਨ ਵਿੱਚ ਕਿਹਾ ਹੈ ਕਿ ਉਹ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਖੜੇ ਹਨ, ਪਰ ਢੀਂਡਸਾ ਪਰਿਵਾਰ ਵਲੋਂ ਚੁੱਕਿਆ ਗਿਆ ਕਦਮ ਬਿਲਕੁੱਲ ਸਹੀ ਹੈ।ਉਨਾਂ ਕਿਹਾ ਕਿ ਢੀਂਡਸਾ ਪਰਿਵਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹੋਈ ਬੇਅਦਬੀ ‘ਤੇ ਖੁੱਲ ਕੇ ਬੋਲੇ ਹਨ; ਜੋ ਅਕਾਲੀ ਦਲ ਦੀ ਸਰਕਾਰ ਸਮੇਂ ਹੋਈ ਸੀ। ਉਨਾਂ ਕਿਹਾ ਕਿ ਉਹ ਔਖੇ ਸਮੇਂ ਗੋਬਿੰਦ ਸਿੰਘ ਲੌਂਗੋਵਾਲ ਨਾਲ ਖੜਦੇ ਰਹੇ ਹਨ, ਪਰ ਹੁਣ ਇਹ ਆਪਣੀ ਪ੍ਰਧਾਨਗੀ ਦੇ ਨਸ਼ੇ ਵਿੱਚ ਆਪਣੇ ਵਰਕਰਾਂ ਦੀ ਕਦਰ ਕਰਨੀ ਭੁੱਲ ਗਏ ਅਤੇ ਚੰਦ ਕੁ ਚਾਪਲੂਸਾਂ ਦੇ ਘੇਰੇ ਵਿਚ ਘਿਰ ਕੇ ਰਹਿ ਗਏ ਹਨ।ਜਿਸ ਦਾ ਖਮਿਆਜ਼ਾ ਉਨਾਂ ਨੂੰ ਆਉਣ ਵਾਲੀਆਂ ਚੋਣਾਂ ਵਿੱਚ ਭੁਗਤਣਾ ਪਵੇਗਾ।ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਬਾਰਉਨਾਂ ਕਿਹਾ ਕਿ ਸੁਖਬੀਰ ਸਿੰਘ ਬਾਦਲ ਦੀ ਦਖਲਅੰਦਾਜ਼ੀ ਤੋਂ ਜਿਆਦਾਤਰ ਅਕਾਲੀ ਆਗੂ ਤੇ ਵਰਕਰ ਦੁੱਖੀ ਹਨ।ਪੁਰਾਣੇ ਅਕਾਲੀ ਵਰਕਰਾਂ ਨੂੰ ਬਣਦਾ ਮਾਣ ਸਨਮਾਨ ਨਹੀਂ ਦਿੱਤਾ ਗਿਆ।ਉਨਾਂ ਕਿਹਾ ਕਿ ਪਰਮਿੰਦਰ ਸਿੰਘ ਢੀਂਡਸਾ ਇਕ ਇਹੋ ਜਿਹੇ ਲੀਡਰ ਹਨ, ਜਿਨ੍ਹਾਂ ‘ਤੇ ਹੁਣ ਤੱਕ ਕੋਈ ਵੀ ਦਾਗ ਨਹੀਂ ਹੈ।

Check Also

ਯੂਨੀਵਰਸਿਟੀ ਵਿਖੇ `ਸਰਦਾਰਨੀ ਬਲਬੀਰ ਕੌਰ ਬਰਾੜ ਯਾਦਗਾਰੀ ਭਾਸ਼ਣ` ਦਾ ਆਯੋਜਨ

ਅੰਮ੍ਰਿਤਸਰ, 28 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪੰਜਾਬੀ ਅਧਿਐਨ ਸਕੂਲ …

Leave a Reply