ਪਠਾਨਕੋਟ, 10 ਜਨਵਰੀ (ਪੰਜਾਬ ਪੋਸਟ ਬਿਊਰੋ) – ਮਹਾਰਾਣਾ ਪ੍ਰਤਾਪ ਅੰਤਰਰਾਸਟਰੀ ਬੱਸ ਟਰਮੀਨਲ ਪਠਾਨਕੋਟ ਵਿਖੇ ਗੱਡੀਆਂ ਦੀ ਪਾਰਕਿੰਗ, ਪਾਰਕਾਂ ਵਿੱਚ
ਲੋਕਾਂ ਦੇ ਬੈਠਣ ਲਈ ਵਿਵਸਥਾ, ਸਾਫ ਸਫਾਈ, ਤਰਤੀਬਵਾਰ ਲਗਾਏ ਜਾਣਗੇ ਵਾਹਨ ਅਤੇ ਹੋਰ ਸੁਵਿਧਾਵਾਂ ਯਾਤਰੀਆਂ ਨੂੰ ਦੇਣ ਲਈ ਕੀਤਾ ਜਾਵੇਗਾ ਹਰ ਸੰਭਵ ਉਪਰਾਲਾ।ਇਹ ਪ੍ਰਗਟਾਵਾ ਗੁਰਪ੍ਰੀਤ ਸਿੰਘ ਖਹਿਰਾ ਡਿਪਟੀ ਕਮਿਸ਼ਨਰ ਪਠਾਨਕੋਟ ਨੇ ਅੱਜ ਮਹਾਰਾਣਾ ਪ੍ਰਤਾਪ ਅੰਤਰਰਾਸ਼ਟਰੀ ਬੱਸ ਟਰਮੀਨਲ ਪਠਾਨਕੋਟ ਦਾ ਵਿਸ਼ੇਸ ਦੋਰਾ ਕਰਨ ਮਗਰੋਂ ਕੀਤਾ।ਇਸ ਸਮੇਂ ਹਰਜਿੰਦਰ ਸਿੰਘ ਮਿਨਹਾਸ ਜੀ.ਐਮ ਪਠਾਨਕੋਟ ਡੀਪੂ, ਸਰਬਜੀਤ ਸਿੰਘ ਖੋਖਰ ਏ.ਐਮ.ਸੀ ਰੋਪੜ, ਅਰਵਿੰਦ ਸਰਮਾ ਏ.ਐਮ.ਈ, ਰਾਮ ਲੁਭਾਇਆ ਸਹਾਇਕ ਲੋਕ ਸੰਪਰਕ ਅਫਸ਼ਰ ਪਠਾਨਕੋਟ, ਕਾਰਪੋਰੇਸ਼ਨ ਤੋਂ ਇੰਦਰਜੀਤ ਸਿੰਘ ਅਤੇ ਵੱਖ-ਵੱਖ ਸਬੰਧਤ ਵਿਭਾਗਾਂ ਦੇ ਜ਼ਿਲ੍ਹਾ ਅਧਿਕਾਰੀ ਹਾਜ਼ਰ ਸਨ।
ਡਿਪਟੀ ਕਮਿਸ਼ਨਰ ਗੁਰਪ੍ਰੀਤ ਸਿੰਘ ਖਹਿਰਾ ਨੇ ਦੱਸਿਆ ਕਿ ਅੱਜ ਮਹਾਰਾਣਾ ਪ੍ਰਤਾਪ ਅੰਤਰਰਾਸ਼ਟਰੀ ਬੱਸ ਟਰਮੀਨਲ ਪਠਾਨਕੋਟ ਦਾ ਦੋਰਾ ਕਰਕੇ ਬੱਸ ਡੀਪੂ ਪਠਾਨਕੋਟ ਦੀ ਵਰਕਸ਼ਾਪ, ਦਫਤਰ, ਖਾਲੀ ਪਈਆਂ ਥਾਵਾਂ ਨੂੰ ਦੇਖਿਆ ਗਿਆ।ਉਨ੍ਹਾਂ ਕਿਹਾ ਕਿ ਡਰਾਇਵਿੰਗ ਸਕੂਲ ਦੇ ਨਾਲ ਲੱਗਦੇ ਖਾਲੀ ਸਥਾਨ ਨੂੰ ਪੱਧਰਾ ਕਰਵਾ ਕੇ ਪਾਰਕਿੰਗ ਬਣਾਈ ਜਾਵੇਗੀ ਅਤੇ ਸਹਿਰ ਵਿੱਚ ਸੜਕਾਂ ਤੇ ਜੋ ਆਟੋ ਖੜੇ ਕੀਤੇ ਜਾਂਦੇ ਹਨ ਉਸ ਦੇ ਹੱਲ ਦੇ ਲਈ ਬੱਸ ਸਟੈਂਡ ਦੇ ਅੰਦਰ ਹੀ ਜਿਥੇ ਅਸਥਾਈ ਤੋਰ ‘ਤੇ ਬੱਸ ਸਟੈਂਡ ਤੇ ਪੱਕੀ ਪਾਰਕਿੰਗ ਦੀ ਵਿਵਸਥਾ ਕੀਤੀ ਜਾਵੇਗੀ ਤਾਂ ਜੋ ਆਟੋ ਚਾਲਕ ਉੱਥੋਂ ਹੀ ਸਵਾਰੀ ਬੈਠਾ ਕੇ ਜਾ ਸਕਣ। ਜਿਸ ਨਾਲ ਸੜਕ ‘ਤੇ ਆਟੋਜ ਖੜੇ ਕਰਨ ਨਾਲ ਜੋ ਟ੍ਰੈਫਿਕ ਦੀ ਸਮੱਸਿਆ ਪੈਦਾ ਹੁੰਦੀ ਹੈ ਉਸ ਤੋਂ ਵੀ ਨਿਜ਼ਾਤ ਮਿਲੇਗੀ।ਬੱਸ ਸਟੈਂਡ ਦੇ ਵਿੱਚ ਹੀ ਜੋ ਮਹਾਰਾਣਾ ਪ੍ਰਤਾਪ ਜੀ ਪਾਰਕ ਬਣਾਈ ਗਈ ਹੈ ਉੱਥੇ ਲੋਕਾਂ ਦੇ ਬੈਠਣ ਲਈ ਬੈਂਚ ਆਦਿ ਲਗਾਏ ਜਾਣਗੇ।ਉਨ੍ਹਾਂ ਕਿਹਾ ਕਿ ਪਠਾਨਕੋਟ ਡੀਪੂ ਦੀ ਵਰਕਸ਼ਾਪ ਦੀ ਹਾਲਤ ਕਾਫੀ ਤਰਸਯੋਗ ਹੈ ਉਸ ਸਬੰਧ ਵਿੱਚ ਵੀ ਉੱਚ ਅਧਿਕਾਰੀਆਂ ਨਾਲ ਗੱਲਬਾਤ ਕਰਕੇ ਭਵਿੱਖ ਲਈ ਪਲਾਨ ਤਿਆਰ ਕੀਤਾ ਜਾਵੇਗਾ।ਦਫਤਰ ਦੀ ਬਿਲਡਿੰਗ ਦੀ ਵੀ ਚੈਕਿੰਗ ਕੀਤੀ ਗਈ।ਉਨ੍ਹਾਂ ਯਾਤਰੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਬੱਸ ਸਟੈਂਡ ਅੰਦਰ ਗੰਦਗੀ ਨਾ ਫੈਲਾਓ ਅਤੇ ਜਿੱਥੇ ਵੀ ਡਸਟਬਿਨ ਲਗਾਏ ਗਏ ਹਨ ਖਾਲੀ ਪੈਕੇਟ, ਪਾਲੀਥੀਨ ਆਦਿ ਉਨ੍ਹਾਂ ਵਿੱਚ ਪਾਓ।
Check Also
ਅਧਿਆਪਕਾਂ ਦੀ ਇਕ ਰੋਜ਼ਾ ਬਲਾਕ ਪੱਧਰੀ ਜਾਦੂਈ ਪਿਟਾਰਾ ਅਤੇ ਐਚ.ਪੀ.ਸੀ ਵਰਕਸ਼ਾਪ ਆਯੋਜਿਤ
ਅੰਮ੍ਰਿਤਸਰ, 18 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਸਕੂੂਲ ਸਿੱਖਿਆ ਵਿਭਾਗ ਪੰਜਾਬ ਵਲੋਂ ਰਾਜ ਵਿਦਿਅਕ ਖੋਜ਼ …
Punjab Post Daily Online Newspaper & Print Media