ਅੰਮ੍ਰਿਤਸਰ, 14 ਜਨਵਰੀ (ਪੰਜਾਬ ਪੋਸਟ – ਜਗਦੀਪ ਸਿੰਘ) – ਭਾਰੀ ਮੀਂਹ ਤੇ ਗੜਿਆਂ ਨੇ ਜਿਥੇ ਦੋ ਦਿਨਾਂ ਦੀ ਧੁੱਪ ਤੋਂ ਬਾਅਦ ਕੁੱਝ ਉਚਾ ਹੋਇਆ ਪਾਰਾ ਡਿੱਗਾ
ਪਾਰਾ ਮੁੜ ਡੇਗ ਦਿੱਤਾ, ਉਥੇ ਖੁਸ਼ੀਆਂ ਤੇ ਖੇੜਿਆਂ ਦੇ ਤਿਓਹਾਰ ਲੋਹੜੀ ਦਾ ਮਜ਼ਾ ਕਿਰਕਿਰਾ ਕਰ ਦਿੱਤਾ।ਮੌਸਮ ਦੀ ਦਬਦੀਲੀ ਨਾਲ ਮੀਂਹ ਦੀਆਂ ਤੇਜ਼ ਬੌਛਾੜਾਂ ਨਾਲ ਲੋਕਾਂ ਨੂੰ ਘਰਾਂ ਵਿੱਚ ਰਹਿਣ ਲਈ ਮਜ਼ਬੂਰ ਹੋ ਗਏ ਅਤੇ ਪਤੰਗਬਾਜ਼ੀ ਦੇ ਸ਼ੌਕੀਨ ਵੀ ਮਾਯੂਸ ਦਿਖੇ।ਬੇਸ਼ੱਕ ਸਵੇਰੇ ਬੱਦਲਵਾਈ ਸੀ ਅਤੇ ਘਰਾਂ ਦੀਆਂ ਛੱਤਾਂ ‘ਤੇ ਪਤੰਗਵਾਜ਼ੀ ਦੇ ਸ਼ੋਕੀਨ ਡਟੇ ਹੋਏ ਸਨ, ਪਰ ਤਕਰੀਬਨ 11.00 ਵਜੇ ਇੱਕ ਦਮ ਗੜੇ ਤੇ ਮੀਂਹ ਪੈਣਾ ਸ਼ੁਰੂ ਹੋ ਗਿਆ।ਜਿਸ ਨਾਲ ਕਈ ਦੁਕਾਨਦਾਰਾਂ ਵਲੋਂ ਵੇਚਣ ਲਈ ਸੜਕਾਂ ਅਤੇ ਦੁਕਾਨਾਂ ਦਾ ਬਾਹਰ ਸਜਾਇਆ ਗਿਆ ਮੁੰਗਫਲੀ, ਰਿਓੜੀਆਂ, ਫੁੱਲ ਚਿੜਵੜੇ ਆਦਿ ਲੋਹੜੀ ਦਾ ਸਮਾਨ ਭਿੱਜ ਗਿਆ।ਮੀਂਹ ਨੇ ਲੋਕਾਂ ਨੂੰ ਘਰਾਂ ਵਿੱਚ ਬੰਦ ਹੋਣ ਲਈ ਮਜ਼ਬੂਰ ਕਰ ਦਿੱਤਾ ਅਤੇ ਨਵੇਂ ਜਨਮ ਬੱਚਿਆਂ ਤੇ ਲੜਕੇ ਦੇ ਵਿਆਹ ਦੀ ਪਹਿਲੀ ਲੋਹੜੀ ਮਨਾਉਣ ਵਾਲੇ ਪਰਿਵਾਰਾਂ ਨੂੰ ਵੀ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ।ਲੋਹੜੀ ਵਾਲੇ ਦਿਨ ਪਤੰਗਬਾਜ਼ੀ ਦਾ ਆਨੰਦ ਲੈਣ ਲਈ ਬੱਚਿਆਂ ਤੇ ਨੌਜਵਾਨਾਂ ਵਲੋਂ ਆਪਣੀ ਪਸੰਦ ਦੀ ਡੋਰ ਅਤੇ ਗੁਡੀਆਂ ਪਤੰਗਾਂ ਇਕੱਠੀਆਂ ਕਰਨ ਦੀਆਂ ਕੋਸ਼ਿਸ਼ਾਂ ਵੀ ਵਿਅਰਥ ਹੋ ਗਈਆਂ।
Check Also
ਸਵ. ਜਤਿੰਦਰ ਬਰਾੜ ਦਾ ਲਿਖਿਆ ਅਤੇ ਕੇਵਲ ਧਾਲੀਵਾਲ ਨਿਰਦੇਸ਼ਿਤ ਕੀਤਾ ਨਾਟਕ ‘ਕੁਦੇਸਣ’ ਦਾ ਸਫ਼ਲ ਮੰਚਣ
ਅੰਮ੍ਰਿਤਸਰ, 3 ਜੁਲਾਈ (ਦੀਪ ਦਵਿੰਦਰ ਸਿੰਘ ) – ਪ੍ਰਸਿੱਧ ਨਾਟ ਸੰਸਥਾ ਮੰਚ-ਰੰਗਮੰਚ ਅੰਮ੍ਰਿਤਸਰ ਅਤੇ ਵਿਰਸਾ …
Punjab Post Daily Online Newspaper & Print Media