ਲੌਂਗੋਵਾਲ, 14 ਜਨਵਰੀ (ਪੰਜਾਬ ਪੋਸਟ – ਜਗਸੀਰ ਸਿੰਘ) – ਸੰਗਰੂਰ ਜਿਲ੍ਹੇ ਦੀ ਰੋਪ ਸਕਿਪਿੰਗ ਟੀਮ ਰਾਸ਼ਟਰੀ ਖੇਡਾਂ ਵਿੱਚ ਦੂਸਰੇ ਸਥਾਨ ‘ਤੇ ਆਈ ਹੈ।ਇਸ ਟੀਮ
ਦੀ ਮੈਂਬਰ ਮਨਦੀਪ ਕੌਰ ਜੋ ਸਰਕਾਰੀ ਐਲੀਮੈਂਟਰੀ ਸਕੂਲ ਰੱਤੋਕੇ ‘ਚ ਛੇਵੀਂ ਜਮਾਤ ਦੀ ਵਿਦਿਆਰਥਣ ਹੈ, ਨੇ ਇਸ ਜਿੱਤ ਵਿੱਚ ਬਹੁਤ ਵੱਡਾ ਰੋਲ ਅਦਾ ਕੀਤਾ।ਇਨਾਮ ਜਿੱਤ ਕੇ ਸਕੂਲ ਪਹੁੰਚਣ ‘ਤੇ ਸਕੂਲ ਵੈਲਫੇਅਰ ਕਮੇਟੀ, ਸਕੂਲ ਮੈਨੇਜਮੈਂਟ ਕਮੇਟੀ ਅਤੇ ਗ੍ਰਾਮ ਪੰਚਾਇਤ ਅਤੇ ਅਧਿਆਪਕਾਂ ਨੇ ਮਨਦੀਪ ਕੌਰ ਦਾ ਸ਼ਾਨਦਾਰ ਸਵਾਗਤ ਕੀਤਾ।ਸੁੱਖ ਸਾਹੋਕੇ ਨੇ ਆਪਣੇ ਪਿੰਡ ਸਾਹੋਕੇ ਦੇ ਕਲੱਬ ਵਲੋਂ ਮਨਦੀਪ ਕੌਰ ਨੂੰ ਵਿਸ਼ੇਸ਼ ਸਨਮਾਨ ਦੇਣ ਦਾ ਐਲਾਨ ਵੀ ਕੀਤਾ।
ਇਸ ਮੌਕੇ ਸਰਪੰਚ ਕੁਲਦੀਪ ਕੌਰ, ਗਿਆਨ ਸਿੰਘ ਭੁੱਲਰ, ਗੁਰਮੀਤ ਸਿੰਘ ਕੁੱਬੇ, ਜਗਤਾਰ ਸਿੰਘ ਕੁੱਬੇ, ਮੱਖਣ ਲਾਲ, ਦਲਜੀਤ ਬਿੱਟੂ, ਰਣਜੀਤ ਸਿੰਘ ਰਾਜਾ, ਜਗਪਾਲ ਸਾਹੋਕੇ ਅਤੇ ਰਮੇਸ਼ ਬਿੱਟੂ ਢੱਡਰੀਆਂ ਹਾਜ਼ਰ ਸਨ।
Check Also
ਨਗਰ ਨਿਗਮ ਨੇ ਹਾਲ ਬਜ਼ਾਰ, ਲਿਬਰਟੀ ਮਾਰਕੀਟ ਅਤੇ ਪੁਰਾਣੀ ਸਬਜ਼ੀ ਮੰਡੀ ‘ਚ ਨਜਾਇਜ਼ ਕਬਜ਼ਿਆਂ ਵਿਰੁੱਧ ਕਾਰਵਾਈ
ਅੰਮ੍ਰਿਤਸਰ, 2 ਜੁਲਾਈ (ਜਗਦੀਪ ਸਿੰਘ) – ਨਗਰ ਨਿਗਮ ਦੇ ਐਸਟੇਟ ਵਿਭਾਗ ਵੱਲੋਂ ਹਾਲ ਬਾਜ਼ਾਰ, ਲਿਬਰਟੀ …
Punjab Post Daily Online Newspaper & Print Media