Monday, April 20, 2026

ਭੰਗਲਾਂ ਵੁਮੈਨ ਦੁੱਧ ਉਤਪਾਦਕ ਸਹਿਕਾਰੀ ਸਭਾ ਵਿਖੇ ਮੁਨਾਫ਼ਾ ਵੰਡ ਸਮਾਰੋਹ ਕਰਵਾਇਆ ਗਿਆ

ਸਮਰਾਲਾ, 15 ਜਨਵਰੀ (ਪੰਜਾਬ ਪੋਸਟ -ਇੰਦਰਜੀਤ ਕੰਗ) – ਇਥੋਂ ਨਜਦੀਕੀ ਪਿੰਡ ਭੰਗਲਾਂ ਵਿਖੇ ਦੀ ਭੰਗਲਾਂ ਵੁਮੈਨ ਦੁੱਧ ਉਤਪਾਦਕ ਸਹਿਕਾਰੀ ਸਭਾ ਵਲੋਂ PPN1501202010ਆਪਣਾ ਸਲਾਨਾ ਮੁਨਾਫਾ ਬੋਨਸ ਵੰਡ ਸਮਾਰੋਹ ਪਿੰਡ ਦੇ ਗੁਰੁਦਆਰਾ ਸਾਹਿਬ ਵਿਖੇ ਕਰਵਾਇਆ ਗਿਆ।ਇਸ ਸਮਾਰੋਹ ਵਿੱਚ ਕੁਲਵੀਰ ਸਿੰਘ ਹੇੜੀਆਂ ਡਾਇਰੈਕਟਰ, ਗੁਰਚਰਨ ਸਿੰਘ ਬਾਠ ਡਾਇਰੈਕਟਰ ਵੇਰਕਾ ਡੇਅਰੀ ਲੁਧਿਆਣਾ, ਗੁਰਦੀਪ ਸਿੰਘ ਐਮ.ਪੀ.ਏ, ਨਵਪ੍ਰੀਤ ਸਿੰਘ ਐਮ.ਪੀ.ਏ ਨੇ ਬਤੌਰ ਮੁੱਖ ਮਹਿਮਾਨ ਸ਼ਿਰਕਤ ਕੀਤੀ।ਸਭਾ ਦੇ ਸਕੱਤਰ ਹਰਿੰਦਰ ਸਿੰਘ ਨੇ ਦੱਸਿਆ ਕਿ ਸਾਲ 2016-17 ਅਤੇ 2017-18 ਦਾ ਸ਼ੁੱਧ ਮੁਨਾਫਾ 1,26,518 ਰੁਪਏ ਬੋਨਸ ਪ੍ਰਾਪਤ ਕਰਤਾ ਲਾਭਪਾਤਰੀਆਂ ਨੂੰ ਵੰਡਿਆ ਗਿਆ।ਸਭਾ ਦੀ ਸਲਾਨਾ ਪ੍ਰਗਤੀ ਰਿਪੋਰਟ ਮਨਦੀਪ ਸਿੰਘ ਨੇ ਪੜ੍ਹੀ।
ਮੁੱਖ ਮਹਿਮਾਨ ਕੁਲਵੀਰ ਸਿੰਘ ਹੇੜੀਆਂ ਡਾਇਰੈਕਟਰ ਅਤੇ ਗੁਰਚਰਨ ਸਿੰਘ ਬਾਠ ਡਾਇਰੈਕਟਰ ਲੁਧਿਆਣਾ ਨੇ ਆਪਣੇ ਭਾਸ਼ਣ ਵਿੱਚ ਕਿਹਾ ਕਿ ਅੱਜ ਵੇਰਕਾ ਪੰਜਾਬ ਵਿੱਚ ਨੰਬਰ ਇੱਕ ‘ਤੇ ਵਧੀਆ ਕੁਆਇਲਟੀ, ਸ਼ੁਧ ਅਤੇ ਮਿਆਰੀ ਕਿਸਮ ਦੇ ਉਤਪਾਦ ਗਾਹਕਾਂ ਨੂੰ ਦੇ ਰਿਹਾ ਹੈ, ਇਨ੍ਹਾਂ ਵਿਚ ਕਿਸੇ ਕਿਸਮ ਦੀ ਕੋਈ ਮਿਲਾਵਟ ਜਾਂ ਹੇਰਾਫੇਰੀ ਨਹੀਂ ਕੀਤੀ ਜਾਂਦੀ। ਇਸ ਲਈ ਉਨ੍ਹਾਂ ਪਿੰਡ ਦੇ ਦੁੱਧ ਉਤਪਾਦਕਾਂ ਨੂੰ ਅਪੀਲ ਕੀਤੀ ਕਿ ਉਹ ਵੇਰਕਾ ਡੇਅਰੀ ਨਾਲ ਜੁੜ ਕੇ ਪਿੰਡਾਂ ਵਿੱਚ ਖੁੱਲੀਆਂ ਵੇਰਕਾ ਦੀਆਂ ਡੇਅਰੀਆਂ ਵਿੱਚ ਦੁੱਧ ਪਾਉਣ, ਜਿਥੇ ਉਨ੍ਹਾਂ ਦੇ ਦੁੱਧ ਦਾ ਪੂਰਾ ਤੇ ਸਹੀ ਮੁੱਲ ਦਿੱਤਾ ਜਾਂਦਾ ਹੈ।ਆਈਆਂ ਸਖਸ਼ੀਅਤਾਂ ਦਾ ਸਿਰਪਾਓ ਨਾਲ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਗਿਆ।
ਮੁੱਖ ਤੌਰ `ਤੇ ਹਰਵਿੰਦਰ ਕੌਰ ਨੇ 15355 ਰੁਪਏ, ਗੁਰਮੀਤ ਕੌਰ ਨੇ 15010 ਰੁਪਏ, ਰਾਜਵਿੰਦਰ ਕੌਰ 11828 ਰੁਪਏ, ਸੁਖਜੀਤ ਕੌਰ ਨੇ 6317 ਰੁਪਏ, ਕੁਲਵਿੰਦਰ ਕੌਰ ਨੇ 5334 ਰੁਪਏ ਦਾ ਮੁਨਾਫਾ ਪ੍ਰਾਪਤ ਕਰਕੇ ਸਭਾ ਦਾ ਨਾਂ ਰੌਸ਼ਨ ਕੀਤਾ।ਇਸ ਮੌਕੇ ਹੋਰਨਾਂ ਤੋਂ ਇਲਾਵਾ ਬਲਜਿੰਦਰ ਕੌਰ ਪ੍ਰਧਾਨ, ਕੁਲਵਿੰਦਰ ਕੌਰ ਮੀਤ ਪ੍ਰਧਾਨ, ਹਰਿੰਦਰ ਕੌਰ, ਗੁਰਮੀਤ ਕੌਰ, ਸਵਰਨਜੀਤ ਕੌਰ ਆਦਿ ਤੋਂ ਇਲਾਵਾ ਪਿੰਡ ਦੇ ਹੋਰ ਵੀ ਪਤਵੰਤੇ ਹਾਜਰ ਸਨ।ਸਮੁੱਚੇ ਪ੍ਰੋਗਰਾਮ ਦੀ ਕਾਰਵਾਈ ਮਨਦੀਪ ਸਿੰਘ ਨੇ ਚਲਾਈ।

Check Also

ਗੁਰੂ ਨਾਨਕ ਦੇਵ ਯੂਨੀਵਰਸਿਟੀ ਪੰਜਾਬੀ ਭਾਸ਼ਾ ਦੇ ਪ੍ਰਚਾਰ ਤੇ ਪ੍ਰਸਾਰ ਲਈ ਵਚਨਬੱਧ – ਪ੍ਰੋ. ਕਰਮਜੀਤ ਸਿੰਘ

ਅੰਮ੍ਰਿਤਸਰ, 16 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪੰਜਾਬੀ ਅਧਿਐਨ ਸਕੂਲ …

Leave a Reply