ਅੰਮ੍ਰਿਤਸਰ, 15 ਜਨਵਰੀ (ਪੰਜਾਬ ਪੋਸਟ – ਸੰਧੂ) – ਸਰਕਾਰੀ ਤੇ ਗੈਰ ਸਰਕਾਰੀ ਪੱਧਰ ‘ਤੇ ਹਜ਼ਾਰਾਂ ਧੀਆਂ ਦੀ ਲੋਹੜੀ ਮਨਾਏ ਜਾਣ ਦੇ ਸਿਲਸਿਲੇ ਤੇ ਆਪਣਾ ਪ੍ਰਤੀਕ੍ਰਮ ਜ਼ਾਹਿਰ ਕਰਦਿਆਂ ਹੋਲੀ ਸਿਟੀ ਵੁਮੈਨ ਵੈਲਫੇਅਰ ਸੁਸਾਇਟੀ ਦੀ ਚੀਫ ਪੈਟਰਨ ਪ੍ਰਿੰ. ਕੁਸੁਮ ਮਲਹੋਤਰਾ ਤੇ ਸੂਬਾਈ ਚੇਅਰਪਰਸਨ ਮੈਡਮ ਹਰਪਵਨਪ੍ਰੀਤ ਕੌਰ ਸੰਧੂ ਨੇ ਕਿਹਾ ਕਿ ਧੀਆਂ ਦੇ ਲੋਹੜੀ ਮਨਾਏ ਜਾਣ ਦਾ ਗ੍ਰਾਫ ਬੀਤੇ ਸਾਲਾਂ ਦੇ ਮੁਕਾਬਲੇ ਕਾਫੀ ਹੱਦ ਤੱਕ ਉਚਾ ਹੋਇਆ ਹੈ।ਜਿਸ ਦਾ ਮੁੱਖ ਕਾਰਨ ਲੋਕਾਂ ਦਾ ਧੀਆਂ ਪ੍ਰਤੀ ਮੋਹ ਪਿਆਰ ਵੱਧਣਾ ਹੈ।ਇਹ ਪੰਜਾਬ ਸਰਕਾਰ ਵੱਲੋਂ ਚਲਾਈ ਗਈ “ਬੇਟੀ ਬਚਾਓ ਬੇਟੀ ਪੜ੍ਹਾਓ” ਮੁਹਿੰਮ ਦਾ ਸਾਰਥਿਕ ਨਤੀਜਾ ਵੀ ਕਿਹਾ ਜਾ ਸਕਦਾ ਹੈ।ਸਮਾਜ ਨੂੰ ਵੀ ਧੀਆਂ ਪ੍ਰਤੀ ਨਜ਼ਰੀਆ ਬਦਲਣ ਦੀ ਲੋੜ ਹੈ।ਉਨ੍ਹਾਂ ਮਹਿਲਾ ਸਮਾਜ ਸੇਵੀ ਸੰਸਥਾਵਾਂ ਨੂੰ ਵੀ ਅੱਗੇ ਆਉਣ ਦੀ ਅਪੀਲ ਕਰਦਿਆਂ ਕਿਹਾ ਕਿ ਇਹ ਸਿਲਸਿਲਾ ਧੀਆਂ ਦੇ ਲੋਹੜੀ ਮਨਾਏ ਜਾਣ ਤੱਕ ਹੀ ਸੀਮਿਤ ਨਹੀਂ ਰਹਿਣਾ ਚਾਹੀਦਾ।
Check Also
ਕੇਂਦਰ ਸਰਕਾਰ ਦੀਆਂ ਸਕੀਮਾਂ ਸਬੰਧੀ ਕੈਂਪ ਦਾ ਆਯੋਜਨ
ਸੰਗਰੁਰ, 13 ਜੁਲਾਈ (ਜਗਸੀਰ ਲੌਂਗੋਵਾਲ) – ਸ੍ਰੀ ਮੰਥਰੀ ਸ੍ਰੀ ਨਿਵਾਸੁਲੂ ਜੀ ਸੰਗਠਨ ਮਹਾਂਮੰਤਰੀ ਭਾਜਪਾ ਪੰਜਾਬ …