Monday, June 29, 2026

ਮੰਗਾਂ ਦੇ ਹੱਲ ਲਈ 30 ਜਨਵਰੀ ਨੂੰ ਮੁਹਾਲੀ ਦਫ਼ਤਰ ਪਰਿਵਾਰਾਂ ਸਮੇਤ ਗਰਜਣਗੇ ਠੇਕਾ ਕਾਮੇ

ਪਾਵਰਕਾਮ ਸੀ.ਐਚ.ਬੀ ਠੇਕਾ ਕਾਮਿਆਂ ਵਲੋਂ ਧਰਨੇ ਸਬੰਧੀ ਪੋਸਟਰ ਜਾਰੀ
ਪਟਿਆਲਾ, 19 ਜਨਵਰੀ (ਪੰਜਾਬ ਪੋਸਟ ਬਿਊਰੋ) – ਪਾਵਰਕਾਮ ਐਂਡ ਟਰਾਂਸਕੋ ਠੇਕਾ ਮੁਲਾਜ਼ਮ ਯੂਨੀਅਨ ਸਰਕਲ ਪਟਿਆਲਾ ਵਲੋਂ ਮੀਟਿੰਗ ਕਰਕੇ ਪਾਵਰਕਾਮ PPNJ1901202009ਸੀ ਐਚ.ਬੀ ਠੇਕਾ ਕਾਮਿਆਂ ਦੀਆਂ ਮੰਗਾਂ ਸਬੰਧੀ 30 ਜਨਵਰੀ ਦੇ ਧਰਨੇ ‘ਚ ਪਰਿਵਾਰਾਂ ਸਮੇਤ ਪਹੁੰਚਣ ਦੀ ਕਾਮਿਆਂ ਨੂੰ ਅਪੀਲ ਕੀਤੀ ਗਈ।ਮੀਟਿੰਗ ਵਿੱਚ ਸੂਬਾ ਪ੍ਰਧਾਨ ਬਲਿਹਾਰ ਸਿੰਘ ਵੀ ਸ਼ਾਮਲ ਹੋਏ।ਜਾਰੀ ਪ੍ਰੈਸ ਬਿਆਨ ‘ਚ ਸਰਕਲ ਪ੍ਰਧਾਨ ਹਰਮੀਤ ਸਿੰਘ, ਸਕੱਤਰ ਮਨਮੋਹਨ ਸਿੰਘ, ਸੀਨੀਅਰ ਮੀਤ ਪ੍ਰਧਾਨ ਟੇਕ ਚੰਦ, ਵਿੱਤ ਸਕੱਤਰ ਮੰਗਲ ਸਿੰਘ ਨੇ ਦੱਸਿਆ ਕਿ ਪਾਵਰਕਾਮ ਵਿੱਚ ਕੰਮ ਕਰਦੇ ਸੀ.ਐਚ.ਵੀ ਠੇਕਾ ਕਾਮਿਆਂ ਨੂੰ ਨਿਗੁਣੀਆਂ ਤਨਖ਼ਾਹਾਂ ਤੇ ਭਰਤੀ ਕਰਕੇ ਪਾਵਰਕਾਮ ਸੀ.ਐਚ.ਬੀ ਠੇਕਾ ਕਾਮਿਆਂ ਦਾ ਅੰਨਾ ਸ਼ੋਸ਼ਣ ਕਰ ਰਿਹਾ ਹੈ।ਠੇਕਾ ਕਾਮਿਆਂ ਨੂੰ ਸਮੇਂ ਸਿਰ ਤਨਖਾਹ ਦੀ ਅਦਾਇਗੀ ਨਹੀਂ ਕੀਤੀ ਜਾਂਦੀ।ਪਰ ਪੰਜਾਬ ਸਰਕਾਰ ਕਿਰਤ ਕਮਿਸ਼ਨਰ ਪੰਜਾਬ ਦੇ ਨੋਟੀਫਿਕੇਸ਼ਨ ਮੁਤਾਬਿਕ ਘੱਟੋ ਘੱਟ ਉਜ਼ਰਤ ਮਿਲਣੀ ਚਾਹੀਦੀ ਹੈ।ਉਹ ਵੀ ਕਾਮਿਆਂ ਨੂੰ ਨਹੀਂ ਦਿੱਤੀ ਜਾ ਰਹੀ।ਪਿਛਲੇ ਲੰਮੇ ਸਮੇਂ ਤੋਂ ਕੰਮ ਕਰਦੇ ਸੀ.ਐਚ.ਵੀ ਠੇਕਾ ਕਾਮਿਆਂ ਨੂੰ ਈ.ਪੀ.ਐਫ ਈ.ਐਸ.ਆਈ ਦਾ ਕੋਈ ਵੀ ਹਿਸਾਬ ਕਿਤਾਬ ਨਹੀਂ ਦਿੱਤਾ ਜਾ ਰਿਹਾ।ਪਾਵਰਕਾਮ ਵਿੱਚ ਕੰਮ ਕਰਦੇ ਸੀ.ਐਚ.ਵੀ ਠੇਕਾ ਕਾਮਿਆਂ ਦੇ ਬਹੁਤ ਸਾਰੇ ਹਾਦਸੇ ਬਿਜਲੀ ਦੇ ਦੌਰਾਨ ਹੋ ਗਏ।ਪਰ ਕਿਸੇ ਕਾਮੇ ਨੂੰ ਬਣਦਾ ਮੁਆਵਜ਼ਾ ਨਹੀਂ ਦਿੱਤਾ ਜਾ ਰਿਹਾ।ਕਿਰਤ ਕਮਿਸ਼ਨਰ ਪੰਜਾਬ ਨਾਲ ਜਥੇਬੰਦੀ ਦੀ ਸੂਬਾ ਕਮੇਟੀ ਵਲੋਂ ਕਈ ਵਾਰ ਮੀਟਿੰਗਾਂ ਹੋਈਆਂ।ਮੰਗਾਂ ਹੱਲ ਕਰਨ ਦੇ ਲਿਖਤੀ ਸਮਝੌਤੇ ਵੀ ਹੋਏ।ਪਰ ਕਿਸੇ ਵੀ ਸਮਝੌਤੇ ਨੂੰ ਲਾਗੂ ਨਹੀਂ ਕੀਤਾ ਗਿਆ।

Check Also

ਸਿਹਤ ਵਿਭਾਗ ਵੱਲੋਂ ਪਲਸ ਪੋਲੀਓ ਮੁਹਿੰਮ ਦੀ ਸ਼ੁਰੂੂਆਤ

ਨੰਨ੍ਹੇ ਬੱਚਿਆਂ ਨੂੰ ਪੋਲੀਓ ਦੀਆਂ ਬੂੰਦਾਂ ਪਿਲਾ ਕੇ ਕੀਤਾ ਆਗਾਜ਼ ਅੰਮ੍ਰਿਤਸਰ, 28 ਜੂਨ (ਜਗਦੀਪ ਸਿੰਘ) …

Leave a Reply