ਅਮਨ ਓਵਰਆਲ ਮਿਸਟਰ ਪੰਜਾਬ ਅਤੇ ਸੋਮੇਸ਼ ਓਵਰਆਲ ਮਿਸਟਰ ਸੰਗਰੂਰ ਚੁਣੇ ਗਏ
ਧੂਰੀ, 20 ਜਨਵਰੀ (ਪੰਜਾਬ ਪੋਸਟ – ਪ੍ਰਵੀਨ ਗਰਗ) – ਕੈਨੇਡੀਅਨ ਜਿੰਮ ਧੂਰੀ ਵੱਲੋਂ ਪਾਬਾ ਅਤੇ ਸਾਬਾ ਦੇ ਸਹਿਯੋਗ ਨਾਲ ਬਿਰਧ ਆਸ਼ਰਮ ਧੂਰੀ ਵਿਖੇ ਕਰਵਾਏ
47ਵੇਂ ਮਿਸਟਰ ਪੰਜਾਬ ਅਤੇ 26ਵੇਂ ਮਿਸਟਰ ਸੰਗਰੂਰ ਸੀਨੀਅਰ ਅਤੇ ਜੂਨੀਅਰ ਬਾਡੀ ਬਿਲਡਿੰਗ ਮੁਕਾਬਲੇ ਯਾਦਗਾਰ ਹੋ ਨਿੱਬੜੇ।
ਇਹ ਜਾਣਕਾਰੀ ਦਿੰਦਿਆਂ ਸੰਸਥਾ ਦੇ ਪ੍ਰਧਾਨ ਪਰਮਜੀਤ ਸਿੰਘ ਭਿੰਦੀ ਅਤੇ ਵਾਈਸ ਚੇਅਰਮੈਨ ਪੰੁਨੂੰ ਵਲਜੋਤ ਨੇ ਦੱਸਿਆ ਕਿ ਮੁਕਾਬਲਿਆਂ ਦੌਰਾਨ ਹਲਕਾ ਵਿਧਾਇਕ ਦਲਵੀਰ ਸਿੰਘ ਗੋਲਡੀ ਖੰਗੂੜਾ ਅਤੇ ਸੀਨੀਅਰ ਕਾਂਗਰਸੀ ਆਗੂ ਗੁਰਬਖ਼ਸ਼ ਸਿੰਘ ਗੁੱਡੂ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਅਤੇ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਜਸਵੀਰ ਸਿੰਘ ਜੱਸੀ ਸੇਖੋਂ, ਪ੍ਰਸਿੱਧ ਪੰਜਾਬੀ ਮਾਡਲ ਸੰਸਾਰ ਸੰਧੂ, ਸਤਨਾਮ ਖੱਟੜਾ ਅਤੇ ਸੁੱਖਾ ਬਾਉਂਸਰ ਵੀ ਵਿਸ਼ੇਸ਼ ਤੌਰ `ਤੇ ਸ਼ਾਮਲ ਹੋਏ।ਵੱਖ-ਵੱਖ ਭਾਰ ਵਰਗ ਦੇ ਕਰਵਾਏ ਗਏ ਮੁਕਾਬਲਿਆਂ ਦੌਰਾਨ ਅਮਨ ਨੂੰ ਓਵਰਆਲ ਮਿਸਟਰ ਪੰਜਾਬ ਅਤੇ ਮਲੇਰਕੋਟਲਾ ਦੇ ਸੋਮੇਸ਼ ਧੀਰ ਨੂੰ ਓਵਰਆਲ ਮਿਸਟਰ ਸੰਗਰੂਰ ਦਾ ਖਿਤਾਬ ਜਿੱਤਿਆ। ਇਸ ਮੌਕੇ ਮਹਿਲਾ ਸਿਹਤ ਸੰਭਾਲ ਸੰਬੰਧੀ ਵੀ ਮੁਕਾਬਲੇ ਕਰਵਾਏ ਗਏ।ਵਿਧਾਇਕ ਗੋਲਡੀ ਤੇ ਗੁਰਬਖਸ਼ ਸਿੰਘ ਗੁੱਡੂ ਨੇ ਆਪਣੇ ਸੰਬੋਧਨ ਦੌਰਾਨ ਸੰਸਥਾ ਵੱਲੋਂ ਕੀਤੇ ਉਪਰਾਲਿਆਂ ਦੀ ਖੂਬ ਸ਼ਲਾਘਾ ਕਰਦਿਆਂ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਲਈ ਪ੍ਰੇਰਿਤ ਕੀਤਾ।ਆਏ ਮਹਿਮਾਨਾਂ ਨੇ ਜੇਤੂਆਂ ਨੂੰ ਇਨਾਮ ਦੇ ਕੇ ਸਨਮਾਨਿਤ ਕੀਤਾ ਅਤੇ ਹੌਸਲਾ ਅਫਜਾਈ ਕੀਤੀ ।
ਇਸ ਮੌਕੇ ਮੁਹੰਮਦ ਅਖ਼ਤਰ ਅਬਦਾਲੀ, ਐਡਵੋਕੇਟ ਨਵਦੀਪ ਚਾਂਗਲੀ ਵਿੱਕੀ, ਸਰਪੰਚ ਹਰਦੀਪ ਸਿੰਘ ਦੌਲਤਪੁਰ, ਹੈਪੀ ਖੀਪਲ, ਰੈਮੀ ਭਗਰੀਆ, ਅਨਿਲ ਸ਼ਰਮਾ ਨੀਲਾ, ਭੁਪਿੰਦਰ ਮਿੱਠਾ, ਕਾਕਾ ਧੂਰੀ, ਜਰਨੈਲ ਸਿੰਘ ਜੈਲੀ ਬੇਨੜਾ, ਡਾ. ਆਸ਼ੂ ਧੂਰੀ ਅਤੇ ਦਿਨੇਸ਼ ਬਾਂਸਲ ਗੋਲੂ ਵੀ ਹਾਜ਼ਰ ਸਨ।
Punjab Post Daily Online Newspaper & Print Media