ਅੰਮ੍ਰਿਤਸਰ, 20 ਜਨਵਰੀ (ਪੰਜਾਬ ਪੋਸਟ – ਸੁਖਬੀਰ ਸਿੰਘ) – ਡਾਕਟਰੀ ਸਿੱਖਿਆ ਤੇ ਖੋਜ ਮੰਤਰੀ ਓਮ ਪ੍ਰਕਾਸ਼ ਸੋਨੀ ਵਲੋਂ ਕੇਂਦਰੀ ਹਲਕੇ ਦੇ ਵਾਰਡ ਨੰ: 68 ਦਾ
ਦੌਰਾ ਕੀਤਾ ਗਿਆ ਅਤੇ ਇਸ ਦੌਰਾਨ ਸੋਨੀ ਵਲੋਂ ਬੰਗਲਾ ਬਸਤੀ ਦੇ ਨਾਲ ਲੱਗਦੇ ਪੂਰੇ ਗਏ ਨਾਲੇ ਦਾ ਨਿਰੀਖਣ ਕੀਤਾ।
ਸੋਨੀ ਨੇ ਸਬੰਧਤ ਅਧਿਕਾਰੀਆਂ ਨੂੰ ਹਦਾਇਤਾਂ ਦਿੱਤੀਆਂ ਕਿ ਇਸ ਜਗ੍ਹਾ ਨੂੰ ਤੁਰੰਤ ਸਾਫ਼ ਕਰਵਾਈ ਜਾਵੇ।ਉਨ੍ਹਾਂ ਕਿਹਾ ਜਲਦ ਹੀ ਇਸ ਜਗ੍ਹਾ ‘ਤੇ ਇਕ ਗਰੀਨ ਬੈਲਟ ਬਣਾ ਦਿੱਤੀ ਜਾਵੇਗੀ, ਜਿਥੇ ਲੋਕ ਸਵੇਰ ਦੀ ਸੈਰ, ਕਸਰਤ ਕਰਨ ਸਕਣਗੇ ਅਤੇ ਨਾਲ ਹੀ ਬੱਚਿਆਂ ਦੇ ਖੇਡਣ ਲਈ ਝੂਲੇ ਬਣਵਾ ਦਿੱਤੇ ਜਾਣਗੇ।
ਇਸ ਮੌਕੇ ਕੌਂਸਲਰ ਵਿਕਾਸ ਸੋਨੀ, ਤਾਹਿਰ ਸ਼ਾਹ, ਪਰਮਜੀਤ ਸਿੰਘ ਚੋਪੜਾ, ਵਾਟਰ ਸਪਲਾਈ ਤੇ ਸੀਵਰੇਜ ਦੇ ਵਾਈਸ ਚੇਅਰਮੈਨ ਮਹੇਸ਼ ਖੰਨਾ, ਰਵੀਕਾਂਤ, ਰਾਮਪਾਲ ਸਿੰਘ, ਯੁੱਧਵੀਰ, ਬਾਬਾ ਸਲੀਮ ਸ਼ਾਹ, ਵਿਕੀ ਧੁੰਨਾ, ਮਿੰਟੂ ਅਰੋੜਾ ਤੇ ਇਲਾਕਾਨਿਵਾਸੀ ਹਾਜ਼ਰ ਸਨ।
Check Also
ਖਾਲਸਾ ਕਾਲਜ ਨਰਸਿੰਗ ਦੇ ਵਿਦਿਆਰਥੀਆਂ ਨੇ ਫਲਾਵਰ ਸ਼ੋਅ ’ਚ ਹਾਸਲ ਕੀਤਾ ਸ਼ਾਨਦਾਰ ਸਥਾਨ
ਅੰਮ੍ਰਿਤਸਰ, 10 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਆਫ਼ ਨਰਸਿੰਗ ਦੇ ਵਿਦਿਆਰਥੀਆਂ ਨੇ ਖ਼ਾਲਸਾ …
Punjab Post Daily Online Newspaper & Print Media