Monday, August 24, 2026

ਖ਼ਾਲਸਾ ਕਾਲਜ ਨੂੰ ‘ਪ੍ਰਭਾਵਸ਼ਾਲੀ ਭੋਜਨ ਦੀ ਰਹਿੰਦ ਖੂੰਹਦ ਦਾ ਪ੍ਰਬੰਧਨ’ ਬਾਰੇ ਖੋਜ਼ ਤੇ ਸਰਬੋਤਮ ਪੇਸ਼ਕਾਰੀ ਐਵਾਰਡ

ਅੰਮ੍ਰਿਤਸਰ, 23 ਜਨਵਰੀ (ਪੰਜਾਬ ਪੋਸਟ – ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਖੁਰਾਕ ਵਿਗਿਆਨ ਅਤੇ ਟੈਕਨਾਲੋਜੀ ਵਿਭਾਗ ਦੇ ਵਿਦਿਆਰਥੀਆਂ PPNJ2301202007ਨੂੰ ‘ਨੈਸ਼ਨਲ ਇੰਸਟੀਚਿਊਟ ਆਫ਼ ਫ਼ੂਡ ਟੈਕਨਾਲੋਜੀ ਇੰਟਰਪਰੇਨਸ਼ਿਪ ਐਂਡ ਮੈਨੇਜ਼ਮੈਂਟ, ਸੋਨੀਪਤ ਵਿਖੇ ਆਯੋਜਿਤ ‘ਰਿਸਰਚ ਮੈਥੋਡੋਲੋਜੀ ਐਂਡ ਰਿਸਰਚ ਪਬਲੀਕੇਸ਼ਨ ਐਂਡ ਰਿਸਰਚ ਕੇਸ’ ਵਿਸ਼ੇ ’ਤੇ 5 ਰੋਜ਼ਾ ਪ੍ਰਤੀਯੋਗੀ ਵਰਕਸ਼ਾਪ ’ਚ ਪ੍ਰਭਾਵਸ਼ਾਲੀ ਭੋਜਨ ਦੀ ਰਹਿੰਦ ਖੂੰਹਦ ਦਾ ਪ੍ਰਬੰਧਨ ਬਾਰੇ ਉਨ੍ਹਾਂ ਦੀ ਖੋਜ਼ ਤੇ ਸਰਬੋਤਮ ਪੇਸ਼ਕਾਰੀ ਐਵਾਰਡ ਮਿਲਿਆ।
ਇਸ ਮੌਕੇ ਕਾਲਜ ਪਿ੍ਰੰਸੀਪਲ ਡਾ. ਮਹਿਲ ਸਿੰਘ ਨੇ ਵਿਦਿਆਰਥੀਆਂ, ਵਿਭਾਗ ਮੁੱਖੀ ਅਤੇ ਸਟਾਫ਼ ਮੈਂਬਰਾਂ ਨੂੰ ਉਨ੍ਹਾਂ ਦੀ ਪ੍ਰਾਪਤੀ ਲਈ ਵਧਾਈ ਦਿੰਦਿਆਂ ਦੱਸਿਆ ਕਿ ਇਸ ਪ੍ਰਤੀਯੋਗਤਾ ’ਚ 27 ਯੂਨੀਵਰਸਿਟੀਆਂ ਦੇ 90 ਵਿਦਵਾਨਾਂ ਨੇ ਹਿੱਸਾ ਲਿਆ।ਉਨ੍ਹਾਂ ਕਿਹਾ ਕਿ ਪੇਸ਼ਕਾਰੀ ’ਚ ਸਰਪਲਸ ਭੋਜਨ ਦੀ ਰਹਿੰਦ ਖੂੰਹਦ ਨੂੰ ਸੰਭਾਲਣ ਲਈ ਵੱਖ-ਵੱਖ ਢੰਗਾਂ ਨੂੰ ਸ਼ਾਮਿਲ ਕੀਤਾ ਗਿਆ ਅਤੇ ਮੁੱਲਵਾਨ ਉਤਪਾਦਾਂ ਨੂੰ ਬਣਾਉਣ ਲਈ ਇਸ ਦੀ ਪ੍ਰਭਾਵਸ਼ਾਲੀ ਵਰਤੋਂ ਬਾਰੇ ਦੱਸਿਆ ਗਿਆ।

Check Also

ਅਮਰੀਕਾ ਨਿਵਾਸੀ ਬਲਵੰਤ ਸਿੰਘ ਵੱਲੋਂ ਲੰਗਰ ਸੇਵਾ ਲਈ ਗੱਡੀ ਅਤੇ ਸਰਾਂ ਲਈ 4 ਲੱਖ ਭੇਟ

ਅੰਮ੍ਰਿਤਸਰ, 23 ਅਗਸਤ (ਜਗਦੀਪ ਸਿੰਘ) – ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਵੱਡੀ ਗਿਣਤੀ ‘ਚ ਸੰਗਤਾਂ …

Leave a Reply