ਅੰਮ੍ਰਿਤਸਰ, 23 ਜਨਵਰੀ (ਪੰਜਾਬ ਪੋਸਟ – ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਵਿਖੇ ‘ਐਗਰੀਕਲਚਰ ਵਿਭਾਗ’ ਪੰਜਾਬ ’ਚ ਸਭ ਤੋਂ ਪੁਰਾਣਾ ਵਿਭਾਗ ਹੈ। ਕਾਲਜ ਦਾ ਐਗਰੀਕਲਚਰ ਵਿਭਾਗ ਵਿਦਿਆਰਥੀਆਂ ਨੂੰ ਡਿਗਰੀ ਕਰਵਾਉਣ ਦੇ ਨਾਲ-ਨਾਲ ਕਿਸਾਨਾਂ ਨੂੰ ਵੀ ਖੇਤੀ ਸਬੰਧੀ ਅਗਵਾਈ ਦੇਂਦਾ ਹੈ।ਪੰਜਾਬ ’ਚ ਖੇਤੀ ਸਬੰਧੀ ਵਿਭਿੰਨਤਾ ਲਿਆਉਣ ਤੇ ਰਵਾਇਤੀ ਫ਼ਸਲੀ ਚੱਕਰ ਤੋਂ ਜਾਗਿ੍ਰਤ ਕਰਨ ਦੇ ਸਮੇਂ-ਸਮੇਂ ਕਈ ਸੈਮੀਨਾਰ ਤੇ ਟ੍ਰੇਨਿੰਗ ਪ੍ਰੋਗਰਾਮ ਕੀਤੇ ਜਾਂਦੇ ਹਨ। ਹੁਣ ਵਿਭਾਗ ਨੇ ਖੁੰਬਾਂ ਦੀ ਖੇਤੀ ਦਾ ਇਕ ਮਿਸਾਲੀ ਟ੍ਰੇਨਿੰਗ ਪ੍ਰੋਗਰਾਮ ਸ਼ੁਰੂ ਕੀਤਾ ਹੈ।ਜਿਸ ਸਬੰਧੀ ਆਧੁਨਿਕ ਤਰੀਕੇ ਦਾ ਸ਼ੈਡ ਬਣਾਇਆ ਗਿਆ ਹੈ।ਵਿਭਾਗ ਵੱਲੋਂ ਵਿਦਿਆਰਥੀਆਂ ਅਤੇ ਕਿਸਾਨਾਂ ਨੂੰ ਖੁੰਬਾਂ ਦੀ ਖੇਤੀ ਸਬੰਧੀ ਜਾਗ੍ਰਿਤ ਕੀਤਾ ਜਾ ਰਿਹਾ ਹੈ।
ਇਸ ਬਾਰੇ ਕਾਲਜ ਪ੍ਰਿੰਸੀਪਲ ਡਾ. ਮਹਿਲ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਸਬੰਧੀ ਪ੍ਰੋ. ਅਮੋਲਕ ਸਿੰਘ ਤੇ ਉਨ੍ਹਾਂ ਦੇ ਮਾਹਿਰ ਸਾਥੀਆਂ ਦੁਆਰਾ ਖੁੰਬਾਂ ਦੀ ਖੇਤੀ ਵੀ ਕੀਤੀ ਜਾ ਰਹੀ ਹੈ ਤੇ ਸਿਖਲਾਈ ਵੀ ਦਿੱਤੀ ਜਾ ਰਹੀ ਹੈ।ਇਕ ਕਨਾਲ ਦੇ ਏਰੀਏ ’ਚੋਂ ਹੀ ਜਨਵਰੀ ਤੋਂ ਮਾਰਚ ਤੱਕ ਖੁੰਬਾਂ ਦੀ ਅੰਦਾਜ਼ਨ ਢਾਈ-ਤਿੰਨ ਲੱਖ ਦੀ ਉਪਜ ਲਈ ਜਾ ਸਕਦੀ ਹੈੇ। ਉਨ੍ਹਾਂ ਕਿਹਾ ਕਿ ਕਾਲਜ ਦੇ ਸੈਂਟਰ ’ਚ ਅਜਿਹੀ ਆਮਦਨ ਹੋ ਰਹੀ ਹੈ।ਖੁੰਬਾਂ ਦੀ ਚੰਗੀ ਕੁਆਲਿਟੀ ਕਾਰਨ ਬਾਜ਼ਾਰ ਜਾਂ ਮਾਰਕੀਟ ’ਚ ਬਹੁਤ ਮੰਗ ਹੈ, ਕਿਉਂਕਿ ਇਹ ਔਰਗੈਨਿਕ ਤਰੀਕੇ ਨਾਲ ਪੈਦਾ ਕੀਤੀਆਂ ਜਾ ਰਹੀਆਂ ਹਨ।ਰੋਜ਼ਾਨਾ 3 ਤੋਂ 4 ਹਜ਼ਾਰ ਦੀਆਂ ਖੁੰਬਾਂ ਤਿਆਰ ਹੋ ਰਹੀਆਂ ਹਨ।
ਪ੍ਰਿੰਸੀਪਲ ਡਾ. ਮਹਿਲ ਸਿੰਘ ਨੇ ਕਿਹਾ ਕਿ ਇਹ ਸਿਹਤ ਸਬੰਧੀ ਇਕ ਵਧੀਆ ਸਬਜ਼ੀ ਹੈ।ਇਸ ਤਰ੍ਹਾਂ ਘੱਟ ਪੈਲੀ ਵਾਲੇ ਕਿਸਾਨ ਵੀ ਅਜਿਹੇ ਮਾਡਲ ਤੋਂ ਚੰਗੀ ਆਮਦਨ ਲੈ ਸਕਦੇ ਹਨ।ਇਹ ਖੇਤੀ ਵਿਭਿੰਨਤਾ ਸਬੰਧੀ ਵੀ ਕਾਰਗਰ ਤੇ ਕਾਮਯਾਬ ਮਾਡਲ ਹੈ।ਪੰਜਾਬ ਦੇ ਕਿਸਾਨਾਂ ਨੂੰ ਇਸ ਪਾਸੇ ਤੋਰਨ ਲਈ ਕਾਲਜ ਵਧੀਆ ਉਪਰਾਲੇ ਕਰ ਰਿਹਾ ਹੈ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …