ਭੀਖੀ, 24 ਜਨਵਰੀ (ਪੰਜਾਬ ਪੋਸਟ – ਕਮਲ ਜ਼ਿੰਦਲ) – ਸਰਕਾਰੀ ਪ੍ਰਾਇਮਰੀ ਸਕੂਲ (ਲੜਕੀਆਂ) ਭੀਖੀ ਵਿਖੇ ਚੱਲ ਰਹੇ ਪੇਂਟ ਦੇ ਕੰਮ ਲਈ ਗਿਆਨ ਚੰਦ ਸਿੰਗਲਾ
ਅਮਰੀਕਾ ਵਾਲਿਆਂ ਵਲੋਂ 11000 ਹਜ਼ਾਰ ਅਤੇ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਨੂੰ 15000 ਰੁਪਏ ਦੀ ਰਾਸ਼ੀ ਭੇਟ ਕੀਤੀ ਗਈ।ਸਕੂਲ ਦੇ ਪ੍ਰਿੰਸੀਪਲ ਪ੍ਰੀਤਇੰਦਰ ਸਿੰਘ ਅਤੇ ਸਮੂਹ ਸਟਾਫ ਨੇ ਗਿਆਨ ਚੰਦ ਅਮਰੀਕਾ ਵਾਲਿਆਂ ਦਾ ਧੰਨਵਾਦ ਕੀਤਾ।ਉਨਾਂ ਕਿਹਾ ਕਿ ਦਾਨੀ ਸੱਜਣਾਂ ਦੇ ਸਹਿਯੋਗ ਨਾਲ ਸਕੂਲ ਨੂੰ ਸੁੰਦਰ ਬਣਾਉਣ ਦਾ ਕੰਮ ਚੱਲ ਰਿਹਾ ਹੈ।
ਇਸ ਮੌਕੇ ਵਿਨੋਦ ਕੁਮਾਰ ਪ੍ਰਧਾਨ, ਮਨੋਜ ਕੁਮਾਰ ਐਡਵੋਕੇਟ, ਜਿੰਮੀ ਸਿੰਗਲਾ, ਮਜੀਠਾ ਸਿੰਘ ਠੇਕੇਦਾਰ, ਮਾਸਟਰ ਸਤੀਸ਼ ਕੁਮਾਰ, ਪ੍ਰਦੀਪ ਤਾਇਲ, ਬਲਵੰਤ ਸਿੰਘ ਏ.ਐਸ.ਆਈ ਤੇ ਕਿੱਲੂ ਐਮ.ਸੀ ਹਾਜ਼ਰ ਸਨ।ਸਕੂਲ ਹੈਡ ਟੀਚਰ ਰਵੀ ਕੁਮਾਰ ਸਿੰਘ ਅਤੇ ਸਮੂਹ ਸਟਾਫ ਵਲੋਂ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ ਗਿਆ।
Check Also
ਵਿਧਾਇਕ ਡਾ. ਗੁਪਤਾ ਨੇ ‘ਲੋਕ ਮਿਲਨੀ’ ਪ੍ਰੋਗਰਾਮ ਦੌਰਾਨ ਪੰਜਾਬ ਸਰਕਾਰ ਦੀਆਂ ਪ੍ਰਾਪਤੀਆਂ ਗਿਣਾਈਆਂ
50 ਤੋਂ ਵੱਧ ਪਰਿਵਾਰ ਰਵਾਇਤੀ ਪਾਰਟੀਆਂ ਛੱਡ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ ਅੰਮ੍ਰਿਤਸਰ, …
Punjab Post Daily Online Newspaper & Print Media