ਰਾਈਸੀਲਾ ਹੈਲਥ ਫੂਡਜ਼ ਤੋਂ ਬਣਿਆ ‘ਰਾਈਸੀਲਾ’ 30 ਤੋਂ ਵਧੇਰੇ ਦੇਸ਼ਾਂ ਵਿੱਚ ਬਣਾ ਚੁੱਕਾ ਹੈ ਵੱਖਰੀ ਪਛਾਣ
ਧੂਰੀ, 27 ਜਨਵਰੀ (ਪੰਜਾਬ ਪੋਸਟ – ਪ੍ਰਵੀਨ ਗਰਗ) – ਪੰਜਾਬ ਸਰਕਾਰ ਦੇ ਮੈਡੀਕਲ ਐਜੂਕੇਸ਼ਨ ਐਂਡ ਰਿਸਰਚ, ਫਰੀਡਮ ਫਾਈਟਰਜ਼ ਐਂਡ ਫੂਡ ਪ੍ਰੋਸੈਸਿੰਗ
ਵਿਭਾਗ ਦੇ ਕੈਬਨਿਟ ਮੰਤਰੀ ਓ.ਪੀ.ਸੋਨੀ ਵੱਲੋਂ ਅੱਜ ਧੂਰੀ ਵਿਖੇ ਵਿਸ਼ਵ ਪ੍ਰਸਿੱਧ ਰਾਈਸ ਬ੍ਰਾਨ ਆੱਇਲ ਬਨਾਉਣ ਵਾਲੀ ਕੰਪਨੀ ਰਾਈਸੀਲਾ ਹੈਲਥ ਫੂਡਜ਼ ਲਿਮ: ਦਾ ਦੌਰਾ ਕੀਤਾ।ਡਿਪਟੀ ਕਮਿਸ਼ਨਰ ਸੰਗਰੂਰ ਘਣਸ਼ਿਆਮ ਥੌਰੀ, ਸੰਦੀਪ ਗਰਗ ਐਸ.ਐਸ.ਪੀ. ਸੰਗਰੂਰ, ਆਦਿਤਯਾ ਆਈ.ਪੀ.ਐਸ, ਸੰਜੀਵ ਸ਼ਰਮਾ ਓ.ਐਸ.ਡੀ, ਗੁਰਮੀਤ ਸਿੰਘ ਐਸ.ਪੀ ਅਤੇ ਆਰ.ਐਸ ਢੀਂਡਸਾ ਡੀ.ਐਸ.ਪੀ ਧੂਰੀ ਵੀ ਵਿਸ਼ੇਸ਼ ਤੌਰ ‘ਤੇ ਉਹਨਾਂ ਦੇ ਨਾਲ ਸਨ।ਓ.ਪੀ ਸੋਨੀ ਨੇ ਕਿਹਾ ਕਿ ਕਿਸਾਨੀ ਨੂੰ ਸੰਕਟ ਵਿੱਚੋਂ ਕੱਢਣ ਲਈ ਇਸ ਤਰਾਂ ਦੇ ਫੂਡ ਪ੍ਰੋਸੈਸਿੰਗ ਉਦਯੋਗ ਸਹਾਈ ਹੋ ਸਕਦੇ ਹਨ।ਉਹਨਾਂ ਰਾਈਸੀਲਾ ਗਰੁੱਪ ਵੱਲੋਂ ਜੀਰੀ ਦੀ ਫਸਲ ਵਿੱਚ ਕੀਤੇ ਜਾ ਰਹੇ ਵੈਲਿਯੂ ਆਡੀਸ਼ਨ ਦੀ ਸ਼ਲਾਘਾ ਕਰਦਿਆਂ ਡਾ.ਏ.ਆਰ.ਸ਼ਰਮਾਂ ਅਤੇ ਉਹਨਾਂ ਦੀ ਸਮੁੱਚੀ ਟੀਮ ਨੂੰ ਵਧਾਈ ਦਿੱਤੀ।ਰਾਈਸੀਲਾ ਗਰੁੱਪ ਦੇ ਚੇਅਰਮੈਨ ਡਾ. ਏ.ਆਰ ਸ਼ਰਮਾ ਨੇ ਦੱਸਿਆ ਕਿ ਆਉਣ ਵਾਲੇ ਸਮੇਂ ਵਿੱਚ ਇੱਥੇ ਨਿਊਟ੍ਰਾਸੁਟਿਕਲਜ਼ ਦਾ ਵੀ ਨਿਰਮਾਣ ਕੀਤਾ ਜਾਵੇਗਾ।ਜਿਸ ਨਾਲ ਕਿਸਾਨਾਂ ਨੂੰ ਹੋਰ ਵੱਧ ਰੋਜਗਾਰ ਦੇ ਨਾਲ-ਨਾਲ ਰਾਈਸ ਸ਼ੈਲਰਾਂ ਦੇ ਮਾਲਕਾਂ ਨੂੰ ਮੁਨਾਫਾ ਹੋਵੇਗਾ।
ਇਸ ਮੌਕੇ ਕੰਪਨੀ ਦੇ ਡਾਇਰੈਕਟਰ ਪ੍ਰਸ਼ੋਤਮ ਦਾਸ ਗਰਗ, ਵਿਜੈ ਕੁਮਾਰ ਗੋਇਲ, ਪਵਨ ਕੁਮਾਰ ਸਿੰਗਲਾ ਦੇ ਨਾਲ ਸੰਗਰੂਰ ਇੰਡਸਟਰੀ ਚੈਂਬਰ ਦੇ ਆਗੂ ਘਣਸ਼ਿਆਮ ਕਾਂਸਲ, ਸੰਜੀਵ ਚੋਪੜਾ, ਹਰਵਿੰਦਰ ਸਿੰਘ, ਭਾਰਤ ਭੂਸ਼ਨ ਗਰਗ, ਪ੍ਰੇਮ ਗੁਪਤਾ ਅਤੇ ਈਸ਼ਵਰ ਗਰਗ ਵੱਲੋਂ ਵੀ ਰਾਈਸੀਲਾ ਹੈਲਥ ਫੂਡ ਦੇ ਉੱਦਮ ਦੀ ਸ਼ਲਾਘਾ ਕੀਤੀ ਗਈ। ਵਿਜੈ ਗੋਇਲ ਨੇ ਦੱਸਿਆ ਕਿ ਆਸਟਰੇਲੀਆ, ਨਿਊਜ਼ੀਲੈਂਡ, ਸਪੇਨ, ਇਟਲੀ, ਜਰਮਨੀ ਸਮੇਤ ਵਿਸ਼ਵ ਦੇ 30 ਤੋਂ ਵੱਧ ਦੇਸ਼ਾਂ ਵਿੱਚ ਰਾਈਸ ਬ੍ਰਾਨ ਆਇਲ ਵੱਖਰੀ ਪਛਾਣ ਬਣਾ ਚੁੱਕਾ ਹੈ ਜਿਸ ਦੇ ਚਲਦਿਆਂ ਵਿਦੇਸ਼ਾਂ ਵਿੱਚ ਵੀ ਰਾਈਸੀਲਾ ਦੀ ਭਾਰੀ ਮੰਗ ਹੈ।
Check Also
ਅਮਰੀਕਾ ਨਿਵਾਸੀ ਬਲਵੰਤ ਸਿੰਘ ਵੱਲੋਂ ਲੰਗਰ ਸੇਵਾ ਲਈ ਗੱਡੀ ਅਤੇ ਸਰਾਂ ਲਈ 4 ਲੱਖ ਭੇਟ
ਅੰਮ੍ਰਿਤਸਰ, 23 ਅਗਸਤ (ਜਗਦੀਪ ਸਿੰਘ) – ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਵੱਡੀ ਗਿਣਤੀ ‘ਚ ਸੰਗਤਾਂ …
Punjab Post Daily Online Newspaper & Print Media