ਲੌਂਗੋਵਾਲ, 30 ਜਨਵਰੀ (ਪੰਜਾਬ ਪੋਸਟ – ਜਗਸੀਰ ਸਿੰਘ) – ਪਾਵਰਕਾਮ ਦਫਤਰ ਲੌਂਗੋਵਾਲ ਦੇ ਐਸ.ਡੀ.ਓ ਸੁਭਾਸ਼ ਚੰਦਰ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਨਗਰ
ਵਾਸੀਆਂ ਨੂੰ ਨਿਰਵਿਘਨ ਬਿਜਲੀ ਸਪਲਾਈ ਦੇਣ ਲਈ ਚੱਲ ਰਹੇ ਸੁਧਾਰ ਦੇ ਕੰਮਾਂ ਲਈ 31 ਜਨਵਰੀ ਨੂੰ ਸਿੱਧ ਸਮਾਧਾਂ ਰੋਡ, ਬੀ.ਐਸ.ਐਨ.ਐਲ ਦਫ਼ਤਰ, ਦੁੱਲਟ ਪੱਤੀ, ਜੈਦ ਪੱਤੀ, ਗਉਸ਼ਾਲਾ ਵਾਲੇ ਏਰੀਏ ਦੀ ਬਿਜਲੀ ਸਪਲਾਈ ਬੰਦ ਰਹੇਗੀ।1ਫਰਵਰੀ ਨੂੰ ਝਾੜੋਂ ਪੱਤੀ, ਰੰਧਾਵਾ ਪੱਤੀ, ਜੈਨ ਮੰਦਿਰ ਅਤੇ ਅੰਦਰਲੇ ਖੂਹ ਵਾਲੇ ਇਲਾਕੇ ਦੀ ਬਿਜਲੀ ਸਪਲਾਈ ਬੰਦ ਰਹੇਗੀ।2 ਫਰਵਰੀ ਨੂੰ ਬੱਸ ਸਟੈਂਡ, ਤਹਿਸੀਲ ਕੰਪਲੈਕਸ, ਸਰਕਾਰੀ ਹਸਪਤਾਲ ਅਤੇ ਸਲਾਇਟ ਰੋਡ ਵਾਲੇ ਇਲਾਕੇ ਦੀ ਬਿਜਲੀ ਸਪਲਾਈ ਸਵੇਰੇ 10:00 ਵਜੇ ਤੋਂ ਸ਼ਾਮ 5:00 ਵਜੇ ਤੱਕ ਬੰਦ ਰਹੇਗੀ ।
Check Also
ਨਗਰ ਨਿਗਮ ਵੱਲੋਂ ਝਬਾਲ ਰੋਡ ’ਤੇ ਨਾਜਾਇਜ਼ ਕਲੋਨੀ ਖਿਲਾਫ਼ ਡੇਮੋਲੀਸ਼ਨ ਕਾਰਵਾਈ
ਅੰਮ੍ਰਿਤਸਰ, 18 ਸਤੰਬਰ (ਜਗਦੀਪ ਸਿੰਘ) – ਸ਼ਹਿਰ ਵਿੱਚ ਨਾਜਾਇਜ਼ ਉਸਾਰੀ ਅਤੇ ਗੈਰ-ਅਧਿਕਾਰਤ ਕਲੋਨੀਆਂ ਖਿਲਾਫ਼ ਚਲਾਈ …
Punjab Post Daily Online Newspaper & Print Media