ਲੌਂਗੋਵਾਲ, 30 ਜਨਵਰੀ (ਪੰਜਾਬ ਪੋਸਟ – ਜਗਸੀਰ ਸਿੰਘ) – ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਮੁੰਡੇ) ਲੌਂਗੋਵਾਲ ਵਿਖੇ 71ਵੇ ਗਣਤੰਤਰ-ਦਿਵਸ ਨੁੰ ਬੜੀ ਹੀ Zਸ਼ਾਨ ਅਤੇ ਧੁਮ-ਧੜੱਕੇ ਨਾਲ ਮਨਾਇਆ ਗਿਆ। ਇਸ ਉਤਸਵ ਦੇ ਸੁਰੂ ਵਿੱਚ ਸਕੂਲ ਮੁੱਖੀ ਹਰਜੀਤ ਸਿੰਘ ਪ੍ਰਿੰਸੀਪਲ, ਸ.ਮ.ਕ. ਦੇ ਚੈਅਰਮੈਨ ਜਗਸੀਰ ਸਿੰਘ ਬਬਲਾ, ਮੈਬਰ ਬੂਟਾ ਸਿੰਘ, ਜਗਪਾਲ ਸਿੰਘ ਗੋਲਡੀ, ਹੰਸ ਰਾਜ, ਜਗਸੀਰ ਸਿੰਘ ਗਾਂਧੀ ਐਮ.ਸੀ, ਮਨਜੀਤ ਕੌਰ ਮੈਬਰ, ਸਕੂਲ ਸਟਾਫ ਅਤੇ ਵਿਦਿਆਰਥੀਆਂ ਦੇ ਮਾਪਿਆ ਨੇ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ ਅਤੇ ਖੁਸ਼ੀ ਦੇ ਪ੍ਰਤੀਕ ਵਜੋਂ ਗੁਬਾਰੇ ਛੱਡ ਕੇ ਇਸ ਦਿਨ ਦੇ ਪ੍ਰੋਗਰਾਮ ਦੀ ਸ਼ੁਰੁਆਤ ਕੀਤੀ ਗਈ ।
ਰਾਸਟਰੀ ਗਾਣ ਉਪਰੰਤ ਹਰਕੇਸ਼ ਕੁਮਾਰ ਡੀ.ਪੀ.ਈ ਦੀ ਅਗਵਾਈ ਹੇਠ ਸਕੂਲ ਦੇ ਐਨ.ਸੀ.ਸੀ ਕੈਡਟਾਂ ਦੀ ਟੁਕੜੀ ਨੇ ਸਲਾਮੀ ਦਿੰਦੇ ਹੋਏ ਬਹੁਤ ਸ਼ਾਨਦਾਰ ਢੰਗ ਨਾਲ ਮਾਰਚ-ਪਾਸਟ ਕੀਤਾ।ਇਸ ਸਮੇਂ ਪ੍ਰਿੰਸੀਪਲ ਹਰਜੀਤ ਸਿੰਘ
ਸੀਨੀਅਰ ਲੈਕ: ਸ੍ਰੀਮਤੀ ਰੁਪਿੰਦਰ ਕੌਰ, ਰਣਜੀਤ ਕੌਰ, ਗੁਰਮੇਲ ਕੌਰ, ਮਨੋਜ ਗੁਪਤਾ, ਸ਼ਸ਼ੀ ਬਾਲਾ, ਰਵਨੀਤ ਕੌਰ, ਵਿਸ਼ਾਲ ਕੁਮਾਰ, ਪਰਮਜੀਤ ਸਿੰਘ, ਜਸਪ੍ਰੀਤ ਸਿੰਘ ਸਮੂਹ ਸਟਾਫ ਅਤੇ ਵਿਦਿਆਰਥੀਆਂ ਨੇ ਇਸ ਮੌਕੇ ਹਾਜਰੀ ਦਿੱਤੀ।
Check Also
ਐਸ.ਯੂ.ਐਸ ਦੀ ਵਿਦਿਆਰਥਣ ਨੇ ਸਟੇਟ ਲੈਵਲ ‘ਤੇ ਪ੍ਰਾਪਤ ਕੀਤੇ ਸਿਲਵਰ ਮੈਡਲ
ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਚੌਕ ਸੰਸਥਾ …