Thursday, February 26, 2026

100 ਸਾਲ ਉਮਰ ਤੋਂ ਉਪਰ ਅਜ਼ਾਦੀ ਘੁਲਾਟੀਏ ਗੁਰਦੇਵ ਸਿੰਘ ਦਾ ਸਰਕਾਰੀ ਸਨਮਾਨਾਂ ਨਾਲ ਸਸਕਾਰ ਪਿੰਡ ਵਾਸੀਆਂ ਨੇ ਨਮ ਅੱਖਾਂ ਨਾਲ ਦਿੱਤੀ ਸ਼ਰਧਾਂਜਲੀ

ਭੀਖੀ, 1 ਫਰਵਰੀ (ਪੰਜਾਬ ਪੋਸਟ – ਕਮਲ ਜ਼ਿੰਦਲ) – ਨੇੜਲੇ ਪਿੰਡ ਸਮਾਉਂ ਦੇ ਜੰਮਪਲ ਅਜਾਦੀ ਘੁਲਾਟੀਏ ਗੁਰਦੇਵ ਸਿੰਘ ਦਾ ਸ਼ੁੱਕਰਵਾਰ ਸਵੇਰ ਦੇਹਾਂਤ ਹੋ ਗਿਆ।PPNJ0102202001ਜਿਸ ਦਾ ਸਰਕਾਰੀ ਸਨਮਾਨਾਂ ਨਾਲ ਪਿੰਡ ਦੇ ਸਮਸ਼ਾਨਘਾਟ ਵਿੱਚ ਸਸਕਾਰ ਕਰ ਦਿੱਤਾ ਗਿਆ।ਹਾਜ਼ਰ ਪਿੰਡ ਵਾਸੀਆਂ ਨੇ ਦੇਸ਼ ਭਗਤੀ ਦੇ ਨਾਅਰਿਆਂ ਦੀ ਗੂੰਜ਼ ਵਿੱਚ ਗੁਰਦੇਵ ਸਿੰਘ ਨੂੰ ਨਮ ਅੱਖਾਂ ਨਾਲ ਸ਼ਰਧਾਂਜਲੀ ਭੇਂਟ ਕੀਤੀ।
             ਗੁਰਦੇਵ ਸਿੰਘ ਦੇ ਪਰਿਵਾਰਕ ਮੈਂਬਰਾਂ ਦੇ ਦੱਸਣ ਅਨੁਸਾਰ ਉਸ ਦੀ ਉਮਰ ਤਕਰੀਬਨ 120 ਸਾਲ ਸੀ ਅਤੇ ਗੁਰਦੇਵ ਸਿੰਘ ਅਜਾਦ ਹਿੰਦ ਫੌਜ ਦਾ ਸਿਪਾਹੀ ਸੀ ਅਤੇ ਉਹ ਸੁਭਾਸ਼ ਚੰਦਰ ਬੋਸ ਦਾ ਸਾਥੀ ਵੀ ਰਹਿ ਚੁੱਕਾ ਸੀ।ਇਸ ਤੋਂ ਇਲਾਵਾ ਉਸ ਨੇ ਦੇਸ਼ ਦੀ ਅਜਾਦੀ ਲਈ ਕਈ ਲੜਾਈਆਂ ਲੜੀਆਂ ਅਤੇ ਜੰਗਲਾਂ ਵਿੱਚ ਭੁੱਖੇ-ਭਾਣੇ ਰਹਿ ਕੇ ਅਤੇ ਦਰਖਤਾਂ ਦੇ ਪੱਤੇ ਖਾ-ਖਾ ਕੇ ਦੁਸ਼ਮਣਾਂ ਦੇ ਦੰਦ ਖੱਟੇ ਕੀਤੇ।ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਹ ਇੱਕ ਸੱਚਾ ਦੇਸ਼ ਭਗਤ ਅਤੇ ਸੰਤ ਸਿਪਾਹੀ ਸੀ, ਜੋ ਸਰਕਾਰੀ ਸਨਮਾਨ ਲੈਣ ਤੋਂ ਵੀ ਕੰਨੀ ਕਤਰਾਉਂਦਾ ਸੀ।ਉਸ ਕੋਲ ਆਪਣੀ ਜਵਾਨੀ ਸਮੇਂ ਅਤੇ ਫੌਜ ਦੀ ਜ਼ਿੰਦਗੀ ਸਮੇਂ ਦੀਆਂ ਕਈ ਨਿਸ਼ਾਨੀਆਂ, ਮੈਡਲ, ਤਸਵੀਰਾਂ ਅਤੇ ਸਨਮਾਨ ਪੱਤਰ ਵੀ ਸਾਂਭੇ ਹੋਏ ਸਨ।ਸ਼ੁੱਕਰਵਾਰ ਨੂੰ ਹੋਏ ਉਸ ਦੇ ਦੇਹਾਂਤ ਮੌਕੇ ਡਿਪਟੀ ਕਮਿਸ਼ਨਰ ਮਾਨਸਾ ਅਪਨੀਤ ਰਿਆਤ, ਜਿਲ੍ਹਾ ਪੁਲਸ ਕਪਤਾਨ ਨਰਿੰਦਰ ਭਾਰਗਵ, ਐਸ.ਡੀ.ਐਮ ਸਰਬਜੀਤ ਕੌਰ ਅਤੇ ਹਲਕਾ ਵਿਧਾਇਕ ਨਾਜਰ ਸਿੰਘ ਮਾਨਸ਼ਾਹੀਆਂ ਤੋਂ ਇਲਾਵਾ ਜਿਲ੍ਹੇ ਦੇ ਹੋਰ ਸੀਨੀਅਰ ਅਧਿਕਾਰੀਆਂ ਨੇ ਗੁਰਦੇਵ ਸਿੰਘ ਦੇ ਘਰ ਪਹੁੰਚ ਕੇ ਉਸ ਦੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ।ਗੁਰਦੇਵ ਸਿੰਘ ਦੇ ਸਸਕਾਰ ਮੌਕੇ ਜਿਲ੍ਹਾ ਪ੍ਰਸ਼ਾਸ਼ਨ ਵੱਲੋਂ ਉਸ ਦੀ ਮ੍ਰਿਤਕ ਦੇਹ ਨੂੰ ਤਿਰੰਗਾ ਭੇਂਟ ਕੀਤਾ ਗਿਆ ਅਤੇ ਪੰਜਾਬ ਪੁਲੀਸ ਦੀ ਟੁਕੜੀ ਨੇ ਅਜਾਦੀ ਘੁਲਾਟੀਏ ਗੁਰਦੇਵ ਸਿੰਘ ਨੂੰ ਸਲਾਮੀ ਦਿੱਤੀ।ਗੁਰਦੇਵ ਸਿੰਘ ਦੇ ਸਪੁੱਤਰ ਭੋਲਾ ਸਿੰਘ ਨੇ ਮ੍ਰਿਤਕ ਦੇਹ ਨੂੰ ਅਗਨੀ ਭੇਂਟ ਕੀਤੀ।ਡਿਪਟੀ ਕਮਿਸ਼ਨਰ ਮਾਨਸਾ ਅਪਨੀਤ ਰਿਆਤ ਨੇ ਕਿਹਾ ਕਿ ਪਰਿਵਾਰਕ ਮੈਂਬਰਾਂ ਅਤੇ ਪਿੰਡ ਵਾਸੀਆਂ ਦੀ ਮੰਗ ਅਨੁਸਾਰ ਪਿੰਡ ਦੇ ਸਰਕਾਰੀ ਸਕੂਲ ਅਤੇ ਪਿੰਡ ਦੇ ਇੱਕ ਰਸਤੇ ਦਾ ਨਾਂਅ ਅਜਾਦੀ ਘੁਲਾਟੀਏ ਗੁਰਦੇਵ ਸਿੰਘ ਦੇ ਨਾਂਅ `ਤੇ ਰੱਖਣ ਲਈ ਉਹ ਸਬੰਧਤ ਵਿਭਾਗਾਂ ਨੂੰ ਪੱਤਰ ਲਿਖਣਗੇ ਅਤੇ ਪਰਿਵਾਰ ਦੀ ਹਰ ਸੰਭਵ ਮਦਦ ਕੀਤੀ ਜਾਣ ਤੋਂ ਇਲਾਵਾ ਪਰਿਵਾਰ ਦਾ ਬਣਦਾ ਮਾਣ-ਸਨਮਾਨ ਕਾਇਮ ਰੱਖਿਆ ਜਾਵੇਗਾ।
          ਇਸ ਮੌਕੇ ਭੋਲਾ ਸਿੰਘ ਸਮਾਉਂ, ਨਗਰ ਪੰਚਾਇਤ ਭੀਖੀ ਦੇ ਪ੍ਰਧਾਨ ਵਿਨੋਦ ਸਿੰਗਲਾ, ਜੱਸੀ ਸਮਾਉਂ, ਸਾਬਕਾ ਸਰਪੰਚ ਧੰਨਾ ਸਿੰਘ ਸਮਾਉਂ, ਗੋਰਾ ਨੰਬਰਦਾਰ, ਦੀਪੂ ਮਿੱਤਲ, ਨਰੇਸ਼ ਕੁਮਾਰ ਚਪਟਾ, ਗੁਰਮੇਜ ਸਿੰਘ, ਪ੍ਰਗਟ ਸਿੰਘ ਸਮਾਉਂ, ਸਾਬਕਾ ਪੰਚ ਭੂਰਾ ਸਿੰਘ, ਚਿਤਵੰਤ ਕੌਰ ਸਮਾਉਂ, ਸੁਰਿੰਦਰ ਕੁਮਾਰ ਗੇਜਾ ਤੋਂ ਇਲਾਵਾ ਵੱਡੀ ਗਿਣਤੀ ‘ਚ ਪਿੰਡ ਵਾਸੀ ਹਾਜ਼ਰ ਸਨ।

Check Also

ਯੂਨੀਵਰਸਿਟੀ ਵੱਲੋਂ ‘ਸੰਗੀਤ ਤੇ ਖੇਤੀਬਾੜੀ ਦਾ ਅੰਤਰਵਿਸ਼ਾ ਦ੍ਰਿਸ਼ਟੀਕੋਣ’ ਵਿਸ਼ੇ ‘ਤੇ ਤਿੰਨ ਦਿਨਾਂ ਵਰਕਸ਼ਾਪ

ਅੰਮ੍ਰਿਤਸਰ, 26 ਫਰਵਰੀ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਿਜ਼ੂਅਲ ਐਂਡ ਪਰਫਾਰਮਿੰਗ …

Leave a Reply