ਅੰਮ੍ਰਿਤਸਰ. 1 ਫਰਵਰੀ (ਪੰਜਾਬ ਪੋਸਟ – ਜਗਜਦੀਪ ਸਿੰਘ) – ਸੋਸਾਇਟੀ ਐਕਟ ਤਹਿਤ ਸਵੈਚਾਲਕ ਸੰਸਥਾ ਇੰਡੀਅਨ ਸੈਂਟਰ ਫਾਰ ਪਲਾਸਟਿਕ ਇਨ ਦਾ
ਐਨਵਾਇਰਨਮੈਂਟ ਨੇ ਅਖਿਲ ਭਾਰਤੀ ਮੁਕਾਬਲੇ ਦਾ ਆਯੋਜਨ ਕੀਤਾ।ਜਿਸ ਦਾ ਮਕਸਦ ਬੱਚਿਆਂ ਵਿੱਚ ਆਪਣੇ ਵਾਤਾਵਰਨ ਪ੍ਰਤੀ ਜਾਗਰੂਕਤਾ ਅਤੇ ਚੇਤੰਨਤਾ ਵਧਾਉਣ ਅਤੇ ਇਸ ਨੂੰ ਸੁਰੱਖਿਅਤ ਰੱਖਣ ਦੀ ਜਿੰਮੇਵਾਰੀ ਦੀ ਭਾਵਨਾ ਜਗਾਉਣਾ ਸੀ।ਬੱਚਿਆਂ ਨੂੰ ਆਪਣੇ ਵਿਚਾਰ ਲੇਖ, ਪੋਸਟਰ ਅਤੇ ਪੀ.ਪੀ.ਟੀ ਆਦਿ ਦੇ ਸਾਧਨਾਂ ਰਾਹੀਂ ਪੇਸ਼ ਕਰਨ ਲਈ ਪ੍ਰੇਰਿਤ ਕੀਤਾ ਗਿਆ ।
ਸਥਾਨਕ ਡੀ.ਏ.ਵੀ ਪਬਲਿਕ ਸਕੂਲ ਲਾਰੰਸ ਰੋਡ ਦੀ ਦਸਵੀਂ ਜਮਾਤ ਦੀ ਵਿਦਅਿਾਰਥਣ ਦੀਆ ਸੂਦ ਨੇ ਇਸ ਮੁਕਾਬਲੇ ਵਿੱਚ ਹਿੱਸਾ ਲੈ ਕੇ ਨਾਰਥ ਜ਼ੋਨ ਪੱਧਰ ਤੇ ਸੀਨੀਅਰ ਵਰਗ ਵਿੱਚ ਪਹਿਲਾ ਦਰਜਾ ਹਾਸਲ ਕੀਤਾ।ਉੇਸ ਨੇ ਵਾਤਾਵਰਨ ਵਿੱਚ ਪਲਾਸਟਿਕ ਦੀ ਮੈਨੇਜਮੈਂਟ ਸੰਬੰਧੀ ਇੱਕ ਪੀ.ਪੀ.ਟੀ ਤਿਆਰ ਕੀਤੀ ਸੀ।ਜਿਸ ਨੂੰ ਜੱਜ ਸਾਹਿਬਾਨਾਂ ਵੱਲੋਂ ਭਰਪੂਰ ਸਲਾਹਿਆ ਗਿਆ।ਉਸ ਨੂੰ ਇਨਾਮ ਵੱਜੋਂ ਟਰਾਫੀ, ਸਰਟੀਫੀਕੇਟ ਅਤੇ ਸੈਮਸੰਗ ਗੈਲੈਕਸੀ ਟੈਬ ਇੰਡੀਅਨ ਇੰਟਰਨੈਸ਼ਨਲ ਸੈਂਟਰ, ਦਿੱਲੀ ਵਿੱਚ ਇੱਕ ਸਮਾਗਮ ਦੌਰਾਨ ਪ੍ਰਦਾਨ ਕੀਤਾ ਗਿਆ।ਉਸ ਦੀ ਅਗਵਾਈ ਕਰਨ ਵਾਲੇ ਅਧਿਆਪਕਾ ਸ਼੍ਰੀਮਤੀ ਰੇਨੂੰ ਸ਼ਰਮਾ ਨੂੰ ਵੀ ਹੌ੍ਵਸਲਾ ਅਫ਼ਜਾਈ ਵੱਜੋਂ ਸਰਟੀਫਿਕੇਟ ਪ੍ਰਦਾਨ ਕੀਤਾ ਗਿਆ ।
ਪੰਜਾਬ ਜ਼ੋਨ-ਏ ਖੇਤਰੀ ਅਧਿਕਾਰੀ ਡਾ. ਸ੍ਰੀਮਤੀ ਨੀਲਮ ਕਾਮਰਾ ਤੇ ਸਕੂਲ ਦੇ ਪ੍ਰਬੰਧਕ ਡਾ. ਰਾਜੇਸ਼ ਕੁਮਾਰ, ਪ੍ਰਿੰਸੀਪਲ ਡੀ.ਏ.ਵੀ ਕਾਲਜ ਨੇ ਵਿਦਿਆਰਥਣ ਨੂੰ ਇਸ ਸ਼ਾਨਦਾਰ ਸਫਲਤਾ ਲਈ ਸ਼ੁੱਭ-ਕਾਮਨਾਵਾਂ ਦਿੱਤੀਆਂ।
ਸਕੂਲ ਦੇ ਪ੍ਰਿੰਸੀਪਲ ਡਾ. ਨੀਰਾ ਸ਼ਰਮਾ ਨੇ ਅਧਿਆਪਕ-ਵਿਦਿਆਰਥੀ ਟੀਮ ਨੂੰ ਵਧਾਈ ਦਿੱਤੀ।
Check Also
DAV Public School celebrates outstanding success in NEET UG 2026
Amritsar, July 18 (Punjab Post Bureau) – DAV Public School Lawrence Road is proud to …
Punjab Post Daily Online Newspaper & Print Media