ਅੰਮ੍ਰਿਤਸਰ, 1 ਫਰਵਰੀ (ਪੰਜਾਬ ਪੋਸਟ – ਦੀਪ ਦਵਿੰਦਰ ਸਿੰਘ) – ਪੰਜਾਬੀ ਸਾਹਿਤ ਦੇ ਨਾਮਵਰ ਸਾਹਿਤਕਾਰ ਡਾ. ਦਲੀਪ ਕੌਰ ਟਿਵਾਣਾ ਅਤੇ ਜਸਵੰਤ ਸਿੰਘ
ਕੰਵਲ ਦੀ ਯਾਦ `ਚ ਪੰਜਾਬੀ ਸਾਹਿਤ ਸੰਗਮ ਵਲੋਂ ਜਿਲ੍ਹੇ ਦੀਆਂ ਸਮੁੱਚੀਆਂ ਸਾਹਿਤ ਸਭਾਵਾਂ ਦੇ ਸਹਿਯੋਗ ਨਾਲ ਕਾਮਰੇਡ ਸੋਹਣ ਸਿੰਘ ਜੋਸ਼ ਜਿਲ੍ਹਾ ਲਾਇਬ੍ਰੇਰੀ `ਚ ਸੋਗ ਸਭਾ ਦਾ ਅਯੋਜਨ ਕੀਤਾ ਗਿਆ।
ਹਾਜਰ ਸਾਹਿਤਕਾਰਾਂ ਵਲੋਂ ਦੋ ਮਿੰਟ ਦਾ ਮੋਨ ਧਾਰ ਕੇ ਸ਼ੁਰੂ ਹੋਏ ਸੋਗ ਸਮਾਗਮ `ਚ ਬੋਲਦਿਆਂ ਦੀਪ ਦੇਵਿੰਦਰ ਸਿੰਘ ਨੇ `ਇਹੋ ਹਮਾਰਾ ਜੀਵਣਾ, ਕਥਾ ਕਹੋ ਉਰਵਸ਼ੀ, ਪੂਰਨਮਾਸ਼ੀ, ਰਾਤ ਬਾਕੀ ਹੈ”ਆਦਿ ਪੁਸਤਕਾਂ ਦੇ ਹਵਾਲੇ ਨਾਲ ਕਿਹਾ ਕਿ ਡਾ. ਟਿਵਾਣਾ ਅਤੇ ਜਸਵੰਤ ਸਿੰਘ ਕੰਵਲ ਦੇ ਇੰਝ ਤੁਰ ਦੇ ਜਾਣ ਤੇ ਪੰਜਾਬੀ ਸਾਹਿਤ ਦੇ ਇਕ ਸੁਨਿਹਰੀ ਯੁੱਗ ਦਾ ਅੰਤ ਹੋ ਗਿਆ ਹੈ।ਡਾ. ਇਕਬਾਲ ਕੌਰ ਸੌਂਧ ਅਤੇ ਅਰਤਿੰਦਰ ਸੰਧੂ ਨੇ ਕਿਹਾ ਕਿ ਦੋਹਾਂ ਸਾਹਿਤਕਾਰਾਂ ਨੇ ਆਪਣੀਆਂ ਲਿਖਤਾਂ ਰਾਹੀਂ ਸਮਾਜ ਵਿਚ ਔਰਤਾਂ ਨਾਲ ਹੁੰਦੇ ਅਨਿਆਂ ਵਿਰੋਧ ਲੋਕ ਲਹਿਰ ਖੜ੍ਹੀ ਕੀਤੀ।ਸ਼ਾਇਰ ਮਲਵਿੰਦਰ ਅਤੇ ਸਰਬਜੀਤ ਸੰਧੂ ਨੇ ਕਿਹਾ ਕਿ ਵਿਛੜ ਗਏ ਦੋਵਾਂ ਸਾਹਿਤਕਾਰਾਂ ਪੰਜਾਬੀ ਗਲਪ ਦੇ ਸੁਨਿਹਰੀ ਯੁਗ ਦੀ ਸ਼ੁਰੂਆਤ ਕੀਤੀ।ਡਾ. ਮਨਜੀਤ ਸਿੰਘ ਬੱਲ ਅਤੇ ਮਨਮੋਹਨ ਢਿੱਲੋਂ ਨੇ ਕਿਹਾ ਕਿ ਡਾ. ਟਿਵਾਣਾ ਅਤੇ ਕੰਵਲ ਆਪਣੀ ਨਿਰੋਈ ਲਿਖਣਸ਼ੈਲੀ ਕਰਕੇ ਲੋਕ ਚੇਤਿਆਂ ਚੋਂ ਕਦੀ ਵੀ ਮਨਫੀ ਨਹੀਂ ਹੋਣਗੇ।ਲਾਇਬ੍ਰੇਰੀਅਨ ਡਾ. ਪ੍ਰਭਜੋਤ ਕੌਰ ਸੰਧੂ ਨੇ ਸਭ ਦਾ ਧੰਨਵਾਦ ਕੀਤਾ।
ਇਸ ਸਮੇਂ ਸੁਰਿੰਦਰ ਚੋਹਕਾ, ਜਗਤਾਰ ਗਿੱਲ, ਹਰਮੀਤ ਆਰਟਿਸਟ, ਡਾ. ਮੋਹਨ, ਕੁਲਦੀਪ ਦਰਾਜਕੇ, ਡਾ. ਭੁਪਿੰਦਰ ਸਿੰਘ ਫੇਰੂਮਾਨ, ਮਨਮੋਹਨ ਬਾਸਰਕੇ, ਬਲਜਿੰਦਰ ਮਾਂਗਟ, ਅਜੀਤ ਸਿੰਘ ਨਬੀਪੁਰ, ਜਸਵੰਤ ਧਾਪ, ਹਰਪਾਲ ਸੰਧਾਵਾਲੀਆ, ਹਰਜੀਤ ਸੰਧੂ ਅਤੇ ਡਾ. ਅਨੁਜ ਸਰਮਾ ਆਦਿ ਨੇ ਵੀ ਆਪਣੀਆਂ ਰਚਨਾਵਾਂ ਰਾਹੀਂ ਆਕੀਦਤ ਦੇ ਫੁੱਲ ਭੇਟ ਕੀਤੇ।
Check Also
ਵਧ ਰਹੀ ਗਰਮੀ ਦੇ ਮੱਦੇਨਜ਼ਰ ਥਾਣਾ ਸੁਲਤਾਨਵਿੰਡ ਵਲੋਂ ਠੰਡੇ ਮਿੱਠੇ ਜਲ ਦੀ ਛਬੀਲ ਲਗਾਈ ਗਈ
ਅੰਮ੍ਰਿਤਸਰ, 28 ਮਈ (ਸੁਖਬੀਰ ਸਿੰਘ) – ਕਮਿਸ਼ਨਰੇਟ ਪੁਲਿਸ ਅੰਮ੍ਰਿਤਸਰ ਵਲੋਂ ਵਧ ਰਹੀ ਗਰਮੀ ਨੂੰ ਧਿਆਨ …
Punjab Post Daily Online Newspaper & Print Media