Wednesday, September 2, 2026

ਐਨ.ਸੀ.ਡੀ ਪ੍ਰੋਗਰਾਮ ਅਧੀਨ ਸਕਰੀਨਿੰਗ ਕੈਂਪ ਲਗਾਇਆ

ਪਠਾਨਕੋਟ, 1 ਫਰਵਰੀ (ਪੰਜਾਬ ਪੋਸਟ ਬਿਊਰੋ) – ਸਿਵਲ ਸਰਜਨ ਡਾ: ਵਿਨੋਦ ਸਰੀਨ ਦੀ ਪ੍ਰਧਾਨਗੀ ਹੇਠ ਐਨ.ਸੀ.ਡੀ ਪ੍ਰੋਗਰਾਮ ਅਧੀਨ ਹਨੂੰਮਾਨ ਮੰਦਿਰ PPNJ0102202012ਮੁਹੱਲਾ ਆਨੰਦਪੁਰ ਰੜ੍ਹਾ ਪਠਾਨਕੋਟ ਵਿਖੇ ਸਕਰੀਨਿੰਗ ਕੈਂਪ ਲਗਾਇਆ ਗਿਆ। ਇਸ ਕੈਂਪ ਵਿੱਚ ਮਾਹਿਰ ਡਾਕਟਰਾਂ ਵਲੋਂ ਲੋਕਾਂ ਦਾ ਮੁਆਇਨਾ ਕੀਤਾ ਗਿਆ।ਕੈਂਪ ਵਿੱਚ 30 ਸਾਲ ਤੋਂ ਵੱਧ ਉਮਰ ਦੇ ਲੋਕਾਂ ਦੀ ਸ਼ੂਗਰ, ਬਲੱਡ ਪ੍ਰੈਸ਼ਰ ਹਿਮੋਗਲੋਬਿਨ ਸਰਵਿਕਸ ਕੈਂਸਰ, ਬਰੈਸਟ ਕੈਂਸਰ ਅਤੇ ਮੂੰਹ ਦੇ ਕੈਂਸਰ ਦੀ ਜਾਂਚ ਕੀਤੀ ਗਈ।ਜਿਲ੍ਹਾ ਪਰਿਵਾਰ ਭਲਾਈ ਅਫਸਰ ਡਾ: ਰਾਕੇਸ਼ ਸਰਪਾਲ ਨੇ ਦੱਸਿਆ ਕਿ ਕੈਂਪ ਵਿੱਚ 85 ਵਿਅਕਤੀਆਂ ਦਾ ਚੈਕਅਪ ਕਰਕੇ ਲੋੜਵੰਦਾਂ ਦਾ ਇਲਾਜ਼ ਸ਼ੁਰੂ ਕੀਤਾ ਗਿਆ।
ਇਸ ਮੌਕੇ ਮੈਡੀਕਲ ਅਫਸਰ ਡਾ: ਸੁਰਭੀ ਡੋਗਰਾ, ਦੀਪਾਲੀ ਫਾਰਮਾਸਿਸਟ, ਸਮੀਰਪਾਲ ਐਲ.ਟੀ, ਚੰਪਾ ਰਾਣੀ ਐਲ.ਐਚ.ਵੀ ਤੇ ਏ.ਐਨ.ਐਮ, ਸੀਮਾ, ਮਨਜੀਤ ਕੌਰ, ਪਿ੍ਰਆ ਜਿਲ੍ਹਾ ਅੰਕੜਾ ਅਸਿਸਟੈਂਟ, ਆਸ਼ਾ ਵਰਕਰ ਚਰਨਜੀਤ, ਰਜਨੀ, ਚੰਦਰਪ੍ਰਭਾ ਅਤੇ ਰਾਧਾ ਆਦਿ ਹਾਜ਼ਰ ਹੋਏ।

Check Also

ਵਿਧਾਇਕ ਡਾ. ਇੰਦਰਬੀਰ ਸਿੰਘ ਨਿੱਝਰ ਵੱਲੋਂ ਗਿਲਵਾਲੀ ਗੇਟ ਵਿਖੇ ਨਵੀਂ ਬਣੀ ਲਾਇਬ੍ਰੇਰੀ ਦਾ ਉਦਘਾਟਨ

ਅੰਮ੍ਰਿਤਸਰ, 31 ਅਗਸਤ (ਸੁਖਬੀਰ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਦੱਖਣੀ ਅਧੀਨ ਆਉਂਦੇ ਇਲਾਕੇ ਗਿਲਵਾਲੀ …

Leave a Reply