ਪਠਾਨਕੋਟ, 1 ਫਰਵਰੀ (ਪੰਜਾਬ ਪੋਸਟ ਬਿਊਰੋ) – ਸਿਵਲ ਸਰਜਨ ਡਾ: ਵਿਨੋਦ ਸਰੀਨ ਦੀ ਪ੍ਰਧਾਨਗੀ ਹੇਠ ਐਨ.ਸੀ.ਡੀ ਪ੍ਰੋਗਰਾਮ ਅਧੀਨ ਹਨੂੰਮਾਨ ਮੰਦਿਰ ਮੁਹੱਲਾ ਆਨੰਦਪੁਰ ਰੜ੍ਹਾ ਪਠਾਨਕੋਟ ਵਿਖੇ ਸਕਰੀਨਿੰਗ ਕੈਂਪ ਲਗਾਇਆ ਗਿਆ। ਇਸ ਕੈਂਪ ਵਿੱਚ ਮਾਹਿਰ ਡਾਕਟਰਾਂ ਵਲੋਂ ਲੋਕਾਂ ਦਾ ਮੁਆਇਨਾ ਕੀਤਾ ਗਿਆ।ਕੈਂਪ ਵਿੱਚ 30 ਸਾਲ ਤੋਂ ਵੱਧ ਉਮਰ ਦੇ ਲੋਕਾਂ ਦੀ ਸ਼ੂਗਰ, ਬਲੱਡ ਪ੍ਰੈਸ਼ਰ ਹਿਮੋਗਲੋਬਿਨ ਸਰਵਿਕਸ ਕੈਂਸਰ, ਬਰੈਸਟ ਕੈਂਸਰ ਅਤੇ ਮੂੰਹ ਦੇ ਕੈਂਸਰ ਦੀ ਜਾਂਚ ਕੀਤੀ ਗਈ।ਜਿਲ੍ਹਾ ਪਰਿਵਾਰ ਭਲਾਈ ਅਫਸਰ ਡਾ: ਰਾਕੇਸ਼ ਸਰਪਾਲ ਨੇ ਦੱਸਿਆ ਕਿ ਕੈਂਪ ਵਿੱਚ 85 ਵਿਅਕਤੀਆਂ ਦਾ ਚੈਕਅਪ ਕਰਕੇ ਲੋੜਵੰਦਾਂ ਦਾ ਇਲਾਜ਼ ਸ਼ੁਰੂ ਕੀਤਾ ਗਿਆ।
ਇਸ ਮੌਕੇ ਮੈਡੀਕਲ ਅਫਸਰ ਡਾ: ਸੁਰਭੀ ਡੋਗਰਾ, ਦੀਪਾਲੀ ਫਾਰਮਾਸਿਸਟ, ਸਮੀਰਪਾਲ ਐਲ.ਟੀ, ਚੰਪਾ ਰਾਣੀ ਐਲ.ਐਚ.ਵੀ ਤੇ ਏ.ਐਨ.ਐਮ, ਸੀਮਾ, ਮਨਜੀਤ ਕੌਰ, ਪਿ੍ਰਆ ਜਿਲ੍ਹਾ ਅੰਕੜਾ ਅਸਿਸਟੈਂਟ, ਆਸ਼ਾ ਵਰਕਰ ਚਰਨਜੀਤ, ਰਜਨੀ, ਚੰਦਰਪ੍ਰਭਾ ਅਤੇ ਰਾਧਾ ਆਦਿ ਹਾਜ਼ਰ ਹੋਏ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …