ਲੌਂਗੋਵਾਲ, 3 ਫਰਵਰੀ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਪੰਜਾਬੀ ਸੰਗੀਤ ਜਗਤ ਦੀ ਪ੍ਰਸਿੱਧ ਹਸਤੀ ਗਾਇਕ ਅਤੇ ਇੰਟਰਨੈਸ਼ਨਲ ਅਦਾਕਾਰ ਕਰਮਜੀਤ
ਅਨਮੋਲ ਨੂੰ ਪੰਜਾਬ ਸਰਕਾਰ ਵਲੋਂ ਯੂਥ ਆਈਕੋਨ ਐਵਾਰਡ ਮਿਲਣ ‘ਤੇ ਸੰਗੀਤ ਪ੍ਰੇਮੀਆਂ ‘ਚ ਖੁਸ਼ੀ ਦੀ ਲਹਿਰ ਦੌੜ ਗਈ।ਇਸ ਸ਼ੁਭ ਅਵਸਰ ‘ਤੇ ਲੋਕ ਗਾਇਕ ਕਲਾ ਮੰਚ ਦੇ ਪ੍ਰਧਾਨ ਅਸ਼ੋਕ ਮਸਤੀ ਨੇ ਕਿਹਾ ਕਿ ਸਾਡੇ ਇਲਾਕੇ ਲਈ ਮਾਣ ਵਾਲੀ ਗੱਲ ਹੈ ਕਿ ਪੰਜਾਬ ਦੇ ਜਿਲ੍ਹਾ ਸੰਗਰੂਰ ਦੇ ਪਿੰਡ ਗੰਢੂਆਂ ਦੇ ਜ਼ੰਮਪਲ ਕਰਮਜੀਤ ਅਨਮੋਲ ਨੇ ਇਲਾਕੇ ਦਾ ਨਾਮ ਫਿਲਮਾਂ ਅਤੇ ਗਾਇਕੀ ਰਾਹੀਂ ਇੰਟਰਨੈਸ਼ਨਲ ਪੱਧਰ ‘ਤੇ ਰੋਸ਼ਨ ਕੀਤਾ ਹੈ।ਉਹ ਪਿਛਲੇ 30 ਸਾਲਾਂ ਤੋਂ ਸੰਗੀਤ ਦੀ ਸੇਵਾ ਕਰਦੇ ਆ ਰਹੇ ਹਨ।ਅਦਾਕਾਰ ਕਰਮਜੀਤ ਅਨਮੋਲ ਨੂੰ ਯੂਥ ਆਈਕੋਨ ਐਵਾਰਡ ਮਿਲਣ ਤੇ ਪ੍ਰਸਿੱਧ ਮੰਚ ਸੰਚਾਲਕ ਅਤੇ ਗਾਇਕ ਕੁਲਵੰਤ ਉਪਲੀ, ਕਿਰਨਪਾਲ ਗਾਗਾ, ਨਿਰਮਲ ਮਾਹਲਾ, ਅਰਸ਼ਦੀਪ ਚੋਟੀਆਂ, ਗੀਤਕਾਰ ਕਾਲਾ ਅਲੀਸ਼ੇਰ, ਧਰਮਾਂ ਹਰਿਆਓ, ਰਾਮਫਲ ਰਾਜਲਹੇੜੀ, ਰਮੇਸ਼ ਬਰੇਟਾ. ਕੌਸਲਰ ਸਤਪਾਲ ਸਿੰਘ ਪਾਲੀ, ਅਦਾਕਰ ਟੀਟਾ ਵੈਲੀ ਸੰਗੂਰਰ, ਗੁਰਦੀਪ ਬੰਟੀ, ਰਣਜੀਤ ਸਿੰਘ ਆਦਿ ਗਾਇਕਾ ਅਤੇ ਗੀਤਕਾਰਾਂ ਨੇ ਖੁਸ਼ੀ ਦਾ ਇਜ਼ਹਾਰ ਕੀਤਾ ।
Check Also
ਖਾਲਸਾ ਕਾਲਜ ਵਿਖੇ “ਮਲਟੀਪਲ ਰਿਗ੍ਰੈਸ਼ਨ ਵਿਸ਼ਲੇਸ਼ਣ” ਵਿਸ਼ੇ ’ਤੇ ਵਰਕਸ਼ਾਪ
ਅੰਮ੍ਰਿਤਸਰ, 24 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਦੇ ਕਾਮਰਸ ਅਤੇ ਬਿਜ਼ਨਸ ਐਡਮਿਨਿਸਟ੍ਰੇਸ਼ਨ ਵਿਭਾਗ …
Punjab Post Daily Online Newspaper & Print Media