Sunday, December 22, 2024

ਸੁਨਾਮ ‘ਚ ਕਾਨੂੰਨ ਵਿਵਸਥਾ ਪੂਰੀ ਤਰ੍ਹਾਂ ਹੋਈ ਫੇਲ – ਵਿਧਾਇਕ ਅਮਨ ਅਰੋੜਾ

ਲੌਂਗੋਵਾਲ, 3 ਫਰਵਰੀ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਸ਼ਹਿਰ ਵਿੱਚ ਆਏ ਦਿਨ ਹੋ ਰਹੀਆਂ ਚੋਰੀਆਂ, ਅੱਗ ਲੱਗਣਾ ਅਤੇ ਹੋਰ ਅਪਰਾਧਿਕ ਘਟਨਾਵਾਂ ਦੇ Aman Aroraਕਾਰਨ ਲੋਕਾਂ ਵਿੱਚ ਡਰ ਦਾ ਮਾਹੋਲ ਬਣਦਾ ਜਾ ਰਿਹਾ ਹੈ ਅਤੇ ਕਾਨੂੰਨ ਵਿਵਸਥਾ ਦੀ ਸਥਿਤੀ ਪੂਰੀ ਤਰ੍ਹਾਂ ਚਰਮਰਾ ਗਈ ਹੈ, ਜਿਸ ਕਰਾਨ ਲੋਕਾਂ ਦੀ ਜਾਨ ਮਾਲ ਅਤਿ ਖਤਰੇ ਵਿੱਚ ਹੈ।ਇਨ੍ਹਾਂ ਸ਼ਬਦਾ ਦਾ ਪ੍ਰਗਟਾਵਾ ਆਮ ਆਦਮੀ ਪਾਰਟੀ ਦੇ ਸੀਨੀਅਰ ਨੇਤਾ ਅਤੇ ਹਲਕਾ ਵਿਧਾਇਕ ਅਮਨ ਅਰੋੜਾ ਕਰਦਿਆਂ ਕਿਹਾ ਕਿ ਸੁਨਾਮ ਸਥਿਤ ਸਿਵਲ ਹਸਪਤਾਲ ਦੇ ਬਾਹਰ ਦੋ ਵਿਅਕਤੀਆਂ ਤੇ ਤੇਜਧਾਰ ਹਥਿਆਰਾਂ ਨਾਲ ਹਮਲਾ ਕਰਨਾ ਇਹ ਦਰਸਾਉਂਦਾ ਹੈ ਕਿ ਸ਼ਹਿਰ ਵਿੱਚ ਵੱਧ ਰਹੀਆਂ ਘਟਨਾਵਾਂ ਨੂੰ ਪੁਲਿਸ ਸੱਤਾਧਾਰੀ ਪਾਰਟੀ ਦੇ ਨੇਤਾਵਾਂ ਦੇ ਇਸ਼ਾਰੇ ਤੇ ਕੰਮ ਕਰਦੀ ਹੋਈ ਚੁੱਪਚਾਪ ਕਰਕੇ ਬੈਠੀ ਹੈ।ਉਨ੍ਹਾਂ ਦੱਸਿਆ ਕਿ ਪਿਛਲੀ ਦਿਨੀਂ ਸੁਨਾਮ ਵਿੱਚ ਲੋਕਾਂ ਤੇ ਘਾਤਕ ਹਥਿਆਰਾਂ ਨਾਲ ਹਮਲੇ ਹੋਏ, ਰੇਲਵੇ ਸਟੇਸ਼ਨ ਤੇ ਸ਼ਰੇਆਮ ਨੌਜਵਾਨ ਦਾ ਕਤਲ, ਉਸ ਤੋਂ ਬਾਅਦ ਇਕ ਦੁਕਾਨ ‘ਚ ਲਗਾਈ ਗਈ ਅੱਗ ਅਤੇ ਹੁਣ ਪੁਲਿਸ ਚੌਕੀ ਤੋਂ ਥੋੜੀ ਹੀ ਦੂਰ ਇਕ ਦਰਜਨ ਤੋਂ ਜਿਆਦਾ ਆੜ੍ਹਤ ਦੀਆਂ ਦੁਕਾਨਾਂ ‘ਤੇ ਜ਼ਿੰਦੇ ਤੋੜ ਕੇ ਚੋਰੀ ਕਰਨਾ, ਮੋਟਰਸਾਇਕਲ ਚੋਰੀ, ਮੋਬਾਇਲ ਚੋਰੀ ਅਤੇ ਪੀਰਾਂ ਵਾਲੇ ਗੇਟ ਲਹਿੰਗਿਆਂ ਦੀ ਦੁਕਾਨ ‘ਤੇ ਚੋਰੀ ਇਹ ਸੁਨਾਮ ਪੁਲਿਸ ਪ੍ਰਸ਼ਾਸਨ ਦੇ ਨਿਕੰਮੇਪਣ ਦੀ ਉਦਾਹਰਨ ਹੈ।ਸੂਬੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸ਼ਾਸਨ ‘ਚ ਇਲਾਕੇ ਦੇ ਲੋਕ ਡਰ ਅਤੇ ਸਹਿਮ ਦੇ ਵਾਤਾਵਰਨ ਵਿੱਚ ਰਹਿਣ ਨੂੰ ਮਜ਼ਬੂਰ ਹਨ।
                ਅਮਨ ਅਰੋੜਾ ਨੇ ਪੁਲਿਸ ਦੀ ਕਾਰਗੁਜ਼ਾਰੀ ‘ਤੇ ਸਵਾਲ ਖੜੇ ਕਰਦੇ ਹੋਏ ਕਿਹਾ ਕਿ ਪਿਛਲੀ ਦਿਨੀਂ ਅਨਾਜ ਮੰਡੀ ਵਿੱਚ ਇਕ ਦਰਜਨ ਤੋਂ ਵੱਧ ਦੁਕਾਨਾਂ ਤੇ ਹੋਈ ਚੋਰੀ ਤੇ ਪੁਲਿਸ ਨੇ ਚਾਰ ਮੁਲਾਜਮਾਂ ਨੂੰ ਸਸਪੈਂਡ ਕਰਕੇ ਅਤੇ ਸ਼ਹਿਰ ਵਿੱਚ ਨਵੇਂ ਐਸ.ਐਚ.ਓ ਨੂੰ ਬਦਲ ਕੇ ਕੀ ਆਪਣੀ ਜਿੰਮੇਵਾਰੀ ਪੂਰੀ ਕਰ ਲਈ ਹੈ, ਪਰ ਇਕ ਮਹੀਨੇ ਤੋਂ ਹੋ ਰਹੀਆਂ ਘਟਨਾਵਾਂ ਦਾ ਇਕ ਵੀ ਦੋਸ਼ੀ ਗ੍ਰਿਫਤਾਰ ਨਾ ਕੀਤਾ ਜਾਣਾ ਪੁਲਿਸ ‘ਤੇ ਸਵਾਲ ਖੜੇ ਕਰਦਾ ਹੈ।

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …

Leave a Reply