Friday, March 20, 2026

ਸਭਿਆਚਾਰ ਚੇਤਨਾ ਮੰਚ ਮਾਨਸਾ ਵਲੋਂ 15ਵੇਂ ਬਸੰਤ ਮੇਲੇ ‘ਚ 11 ਧੀਆਂ ਦਾ ਸਨਮਾਨ

ਅਮਰਿੰਦਰ ਬੌਬੀ, ਓਧਮ ਆਲਮ, ਹਰਮਿਲਾਪ, ਹਰਜੀਤ ਜੋਗਾ ਨੇ ਚੰਗਾ ਰੰਗ ਬੰਨ੍ਹਿਆ
ਭੀਖੀ/ਮਾਨਸਾ, 3 ਫਰਵਰੀ (ਪੰਜਾਬ ਪੋਸਟ – ਕਮਲ ਜਿੰਦਲ) – ਸਭਿਆਚਾਰ ਚੇਤਨਾ ਮੰਚ ਮਾਨਸਾ ਵਲੋਂ ਸਰਕਾਰੀ ਨਹਿਰੂ ਮੈਮੋਰੀਅਲ ਕਾਲਜ ਮਾਨਸਾ ਵਿਖੇ PPNJ0302202009ਕਰਵਾਏ ਗਏ 15ਵੇਂ ਸਮਾਗਮ ਬਸੰਤ ਮੇਲੇ ਦੌਰਾਨ ਵੱਖ-ਵੱਖ ਖੇਤਰਾਂ ‘ਚ ਵਿਸ਼ੇਸ਼ ਨਾਮਣਾ ਖੱਟਣ ਵਾਲੀਆਂ 11 ਧੀਆਂ ਦਾ ਸਨਮਾਨ ਕੀਤਾ ਗਿਆ।ਸਨਮਾਨ ਦੇਣ ਦੀ ਰਸਮ ਹਲਕਾ ਇੰਚਾਰਜ਼ ਡਾ. ਮੰਜੂ ਬਾਲਾ ਬਾਂਸਲ ਨੇ ਕੀਤੀ, ਜਦਕਿ ਐਸ.ਪੀ ਸੋਹੀ, ਸੰਦੀਪ ਘੰਡ ਵੀ ਵਿਸ਼ੇਸ਼ ਤੌਰ ‘ਤੇ ਮੌਜੂਦ ਰਹੇ।
                ਮੰਚ ਦੇ ਡਾਇਰੈਕਟਰ ਹਰਿੰਦਰ ਮਾਨਸ਼ਾਹੀਆ, ਪ੍ਰਧਾਨ ਬਲਰਾਜ ਨੰਗਲ ਅਤੇ ਮੀਡੀਆ ਇੰਚਾਰਜ ਹਰਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਸਨਮਾਨਿਤ ਧੀਆਂ ਵਿੱਚ ‘ਧੀ ਪੰਜਾਬ ਦੀ’ ਐਵਾਰਡ ਹਾਸਲ ਕਰਨ ਵਾਲੀ ਗੁਰਪ੍ਰੀਤ ਕੌਰ ਭੈਣੀਬਾਘਾ ਪੰਜਾਬੀ ਯੂਨੀਵਰਸਿਟੀ ਪਟਿਆਲਾ, ਐਸ.ਡੀ ਕਾਲਜ ਮਾਨਸਾ ਦੀ ਇਕਨਾਮਿਕਸ ਦੀ ਸਹਾਇਕ ਪ੍ਰੋਫੈਸਰ ਡਾ. ਜੋਤੀ ਬਾਲਾ ਨੇ ਐਨ.ਸੀ.ਸੀ ਅਫਸਰ ਟ੍ਰੇਨਿੰਗ ਅਕੈਡਮੀ ਗੁਆਲੀਅਰ ਵਿਖੇ ਟ੍ਰੇਨਿੰਗ ਪ੍ਰਾਪਤ ਕਰਕੇ ਏ ਗ੍ਰੇਡ ਨਾਲ ਲੈਫਟੀਨੈਂਟ ਦਾ ਰੈਂਕ ਪ੍ਰਾਪਤ ਕੀਤਾ।ਪਿਸਟਲ ਸ਼ੂਟਰ ਮਨਪ੍ਰੀਤ ਕੌਰ ਦੋਦੜਾ ਪੁੱਤਰੀ ਅਵਤਾਰ ਸਿੰਘ ਦੋਦੜਾ ਨੇ ਨੈਸ਼ਨਲ ਅਤੇ ਇੰਟਰ ਯੂਨੀਵਰਸਿਟੀ ਪੱਧਰ ‘ਤੇ ਮੋਹਰੀ ਪੁਜੀਸ਼ਨਾਂ ਹਾਸਲ ਕੀਤੀਆਂ।ਸਟੇਟ ਪ੍ਰਾਇਮਰੀ ਖੇਡਾਂ ਦੌਰਾਨ ਕਰਾਟੇ ‘ਚੋਂ ਗੋਲਡ ਮੈਡਲ ਹਾਸਲ ਕਰਨ ਵਾਲੀ ਸਰਕਾਰੀ ਪ੍ਰਾਇਮਰੀ ਸਕੂਲ ਖਤਰੀਵਾਲਾ ਦੀ ਤੀਜੀ ਕਲਾਸ ਦੀ ਬੱਚੀ ਜਸ਼ਨਦੀਪ ਕੌਰ, ਰੋਪ ਸਕੀਪਿੰਗ ਵਿਚੋਂ ਮੈਡਲ ਹਾਸਲ ਕਰਨ ਵਾਲੀ ਸਰਕਾਰੀ ਪ੍ਰਾਇਮਰੀ ਸਕੂਲ ਉੱਭਾ ਦੀ ਅਰਸ਼ਨੂਰ ਕੌਰ, ਸਰਕਾਰੀ ਸੈਕੰਡਰੀ ਗਰਲਜ਼ ਸਕੂਲ ਮਾਨਸਾ ਦੀਆਂ ਵਾਲੀਵਾਲ ‘ਚ ਸਟੇਟ ਗੋਲਡ ਹਾਸਲ ਕਰਨ ਵਾਲੀਆਂ ਹਰਜੀਤ ਕੌਰ ਟਾਹਲੀਆਂ, ਸੋਨਪ੍ਰੀਤ ਕੌਰ, ਅਰਸ਼ਦੀਪ ਕੌਰ, ਛੋਟੀ ਉਮਰੇ ਕਮਾਲ ਦੀਆਂ ਪੇਟਿੰਗਾਂ ਬਣਾਉਣ ਵਾਲੀ ਜੇ.ਆਰ ਮਲੇਨੀਅਮ ਦੀ ਸੱਤਵੀਂ ਕਲਾਸ ਦੀ ਬੱਚੀ ਪਰਵਾਜ਼ ਪਰੀਤ ਪੁੱਤਰੀ ਅਮਨਦੀਪ ਮਾਨਸਾ, ਪਿਛਲੇ ਲੰਮੇ ਸਮੇਂ ਤੋਂ ਜੁਡੋ ਖਿਡਾਰੀਆਂ ਨੂੰ ਟ੍ਰੇਨਿੰਗ ਦੇ ਰਹੀ ਸ਼ਾਲੂ ਸਿੰਗਲਾ, ਸਟੇਟ ਵਿਚੋਂ ਗੋਲਡ ਮੈਡਲ ਹਾਸਲ ਕਰਨ ਵਾਲੀ ਜੂਡੋ ਖਿਡਾਰਣ ਜਸਪ੍ਰੀਤ ਕੌਰ ਸਰਕਾਰੀ ਕੰਨਿਆ ਸਕੈਡੰਰੀ ਸਕੂਲ ਭੀਖੀ ਵੀ ਸ਼ਾਮਲ ਸੀ।
              ਬਸੰਤ ਮੇਲੇ ਦੌਰਾਨ ਉਘੇ ਕਲਾਕਾਰ ਅਮਰਿੰਦਰ ਬੌਬੀ ਨੇ ਛੱਲੇ ਮੁੰਦੀਆਂ ਤੋਂ ਵੀ ਜਾਏਗਾ, ਧੀਏ ਤੈਨੂੰ ਏਨਾ ਪਿਆਰ ਦੇਵਾ, ਊਧਮ ਆਲਮ ਹਰਮਿਲਾਪ ਗਿੱਲ, ਰਮਨਦੀਪ ਮੰਗਾ, ਸੁਮਨ ਅਖਤਰ, ਵਰਿੰਦਰ ਵਿੱਕੀ, ਹਰਜੀਤ ਜੋਗਾ ਤੋਂ ਇਲਾਵਾ ਐਸ.ਡੀ ਕਾਲਜ, ਮਾਤਾ ਸੁੰਦਰੀ ਕਾਲਜ ਦੀਆਂ ਵਿਦਿਆਰਥਣਾਂ ਨੇ ਗੀਤ ਸੰਗੀਤ ਅਤੇ ਹੋਰ ਸੱਭਿਆਚਾਰਕ ਵੰਨਗੀਆਂ ਨਾਲ ਚੰਗਾ ਰੰਗ ਬੰਨ੍ਹਿਆ।
               ਮੇਲੇ ਦੌਰਾਨ ਸੁਪਨਦੀਪ ਕੌਰ, ਸੁਖਦੇਵ ਸਿੰਘ, ਐਡਵੋਕੇਟ ਬਲਵੰਤ ਭਾਟੀਆ, ਸਰਬਜੀਤ ਕੌਸ਼ਲ, ਪ੍ਰਿਤਪਾਲ ਸਿੰਘ, ਅਸ਼ੋਕ ਬਾਸਲ, ਜਸਵਿੰਦਰ ਚਾਹਲ, ਕ੍ਰਿਸ਼ਨ ਕੁਮਾਰ, ਕੇਵਲ ਸਿੰਘ, ਕੁਲਦੀਪ ਪਰਮਾਰ, ਵਿਜੈ ਕੁਮਾਰ, ਮੋਹਨ ਮਿਤਲ, ਸਤੀਸ਼ ਲੱਕੀ, ਬਲਰਾਜ ਬਰਾੜ, ਬੁਟਾ ਸਿੰਘ ਰੱਲਾ,ਪਰਮੋਦ ਜਿੰਦਲ, ਸੁਭਾਸ਼ ਬਿੱਟੂ ਹਾਜ਼ਰ ਸਨ।

Check Also

ਵਾਈਸ ਚਾਂਸਲਰ ਸ. ਬਿਸ਼ਨ ਸਿੰਘ ਸਮੁੰਦਰੀ ਦੇ ਸਪੁੱਤਰ ਦਿੱਲੀ ਦੇ ਉਪ ਰਾਜਪਾਲ ਬਣਨ ਉਪਰੰਤ ਗੁਰੂ ਨਾਨਕ ਦੇਵ ਯੂਨੀਵਰਸਿਟੀ ਪੁੱਜੇ

ਅੰਮ੍ਰਿਤਸਰ, 20 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪਹਿਲੇ ਵਾਈਸ-ਚਾਂਸਲਰ ਸ. …

Leave a Reply