Thursday, September 24, 2026

ਭਾਈ ਗੁਰਇਕਬਾਲ ਸਿੰਘ ਦਾ ਅਧਿਕਾਰਿਤ ਯੂ-ਟਿਊਬ ਚੈਨਲ ਕੀਤਾ ਰਲੀਜ਼

ਅੰਮ੍ਰਿਤਸਰ, 3 ਫਰਵਰੀ (ਪੰਜਾਬ ਪੋਸਟ – ਗੁਰਪ੍ਰੀਤ ਸਿੰਘ) – ਬੀਬੀ ਕੌਲਾਂ ਜੀ ਭਲਾਈ ਕੇਂਦਰ ਟਰੱਸਟ ਵੱਲੋਂ ਭਾਈ ਗੁਰਇਕਬਾਲ ਸਿੰਘ ਦਾ ਅਧਿਕਾਰਿਤ ਯੂ-ਟਿਊਬ PPNJ0302202010ਚੈਨਲ ਰਲੀਜ਼ ਕੀਤਾ ਗਿਆ।ਚੈਨਲ ਦੇ ਮੈਨਜਿੰਗ ਡਾਇਰੈਕਟਰ ਸਰਬਜੀਤ ਸਿੰਘ ਨੇ ਦੱਸਿਆ ਕਿ ਸੰਗਤਾਂ ਆਪਣੇ ਮੋਬਾਇਲ ਫੋਨ ਜਾਂ ਕੰਪਿਊਟਰ ਦੇ ਕਿਸੇ ਵੀ ਇੰਟਰਨੈਟ ਬਰਾਉਜ਼ਰ ‘ਤੇ ਬਿਨਾਂ ਕੋਈ ਸਪੇਸ ਯੂ-ਟਿਊਬ/ਭਾਈ ਗੁਰਇਕਬਾਲ ਸਿੰਘ ਜਾਂ ਯੂ-ਟਿਊਬ ਵਿੱਚ ਜਾ ਕੇ ਚੈਨਲ ਬੀਜੀਐਸਜੀ ਸਰਚ ਬਟਨ ਰਾਹੀਂ ਭਾਈ ਸਾਹਿਬ ਜੀ ਦੇ ਅਧਿਕਾਰਿਤ ਯੂ-ਟਿਊਬ ਚੈਨਲ ‘ਤੇ ਪਲੇਅ ਲਿਸਟ ਵਿੱਚੋਂ ਆਪਣੇ ਮਨਪਸੰਦ ਕਥਾ ਕੀਰਤਨ ਦਾ ਆਨੰਦ ਮਾਣ ਸਕਦੀਆਂ ਹਨ।ਇਸ ਸਮੇਂ ਕਰਵਾਏ ਗਏ ਗੁਰਮਤਿ ਸਮਾਗਮ ਦੌਰਾਨ ਸਿਵਲ ਲਾਈਨ ਬੀਬੀਆਂ ਦੇ ਜੱਥੇ ਤੋਂ ਇਲਾਵਾ ਭਾਈ ਗੁਰਇਕਬਾਲ ਸਿੰਘ ਨੇ ਕਥਾ ਕੀਰਤਨ ਦੀ ਹਾਜ਼ਰੀ ਭਰੀ।

Check Also

26 ਤੋਂ 28 ਸਤੰਬਰ ਤੱਕ ਰਣਜੀਤ ਐਵਨਿਊ ਵਿਖੇ ਲੱਗੇਗਾ ‘ਪੰਜਾਬ ਸਖੀ ਸ਼ਕਤੀ ਮੇਲਾ’

ਅੰਮ੍ਰਿਤਸਰ, 24 ਸਤੰਬਰ (ਜਗਦੀਪ ਸਿੰਘ) – ਜਿਲ੍ਹਾ ਪ੍ਰਸ਼ਾਸਨ ਅੰਮ੍ਰਿਤਸਰ ਵੱਲੋਂ ਮਹਿਲਾਵਾਂ ਨੂੰ ਆਰਥਿਕ ਤੌਰ ’ਤੇ …

Leave a Reply