Tuesday, November 24, 2026

ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਪੁਰਬ ਮੌਕੇ ਵਿਸ਼ਾਲ ਨਗਰ ਕੀਰਤਨ ਤੇ ਭਾਵਾਧਸ ਵਲੋਂ ਲੰਗਰ

ਸਮਰਾਲਾ, 5 ਫਰਵਰੀ (ਪੰਜਾਬ ਪੋਸਟ – ਇੰਦਰਜੀਤ ਕੰਗ) – ਸ੍ਰੀ ਗੁਰੂ ਰਵਿਦਾਸ ਮਹਾਰਾਜ ਦੇ ਪੁਰਬ ਮੌਕੇ ਵਿਸ਼ਾਲ ਨਗਰ ਕੀਰਤਨ ਕੱਢਿਆ ਗਿਆ, ਜੋ ਵਾਲਮੀਕ PPNJ0502202015ਮੰਦਿਰ ਤੋਂ ਸ਼ੁਰੂ ਹੋ ਕੇ ਸਮਰਾਲਾ ਦੇ ਵੱਖ-ਵੱਖ ਬਜਾਰਾਂ ਵਿਚੋਂ ਦੀ ਹੁੰਦਾ ਹੋਇਆ ਮੁੜ ਵਾਲਮੀਕ ਮੰਦਿਰ ਵਿਖੇ ਸਮਾਪਤ ਹੋਇਆ।ਨਗਰ ਕੀਰਤਨ ਦੇ ਸਵਾਗਤ ਲਈ ਭਾਰਤੀਆ ਵਾਲਮੀਕੀ ਧਰਮ ਸਮਾਜ (ਭਾਵਾਧਸ) ਸਮਰਾਲਾ ਵਲੋਂ ਚਾਹ, ਬਰੈਡ, ਪਕੌੜਿਆਂ ਅਤੇ ਸਮੋਸਿਆਂ ਦਾ ਲੰਗਰ ਲਗਾਇਆ ਗਿਆ।
                ਜਿਸ ਦੌਰਾਨ ਤਹਿਸੀਲ ਪ੍ਰਧਾਨ ਸ਼ੰਕਰ ਕਲਿਆਣ, ਜਨਰਲ ਸੈਕਟਰੀ ਰਾਹੁਲ ਬੈਂਸ, ਸ਼ਾਖਾ ਪ੍ਰਧਾਨ ਗੁਲਸ਼ਨ ਬੈਂਸ, ਖਜ਼ਾਨਚੀ ਰਜਿਤ ਬੈਂਸ ਅਤੇ ਹੋਰ ਮੈਂਬਰ ਮੁਕੇਸ਼ ਮੱਟੂ, ਰਕੇਸ਼ ਕੁਮਾਰ ਮੱਟੂ, ਸ਼ਿਵਮ ਬੈਂਸ, ਮਨੀਸ਼ ਮੱਟੂ, ਸਾਬੀ ਮੱਟੂ, ਬੱਬੂ ਮੱਟੂ, ਚੇਤਨ ਮੱਟੂ, ਹਨੀ ਬੈਂਸ, ਰਾਜਾ ਬੈਂਸ, ਅਰਜੁਨ ਬੈਂਸ ਅਤੇ ਦੀਪੂ ਬੈਂਸ ਆਦਿ ਨੇ ਸੰਗਤ ਨੂੰ ਲੰਗਰ ਛਕਾਇਆ।

Check Also

ਖਾਲਸਾ ਕਾਲਜ ਵਿਖੇ “ਮਲਟੀਪਲ ਰਿਗ੍ਰੈਸ਼ਨ ਵਿਸ਼ਲੇਸ਼ਣ” ਵਿਸ਼ੇ ’ਤੇ ਵਰਕਸ਼ਾਪ

ਅੰਮ੍ਰਿਤਸਰ, 24 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਦੇ ਕਾਮਰਸ ਅਤੇ ਬਿਜ਼ਨਸ ਐਡਮਿਨਿਸਟ੍ਰੇਸ਼ਨ ਵਿਭਾਗ …

Leave a Reply