ਸਮਰਾਲਾ, 5 ਫਰਵਰੀ (ਪੰਜਾਬ ਪੋਸਟ – ਇੰਦਰਜੀਤ ਕੰਗ) – ਸ੍ਰੀ ਗੁਰੂ ਰਵਿਦਾਸ ਮਹਾਰਾਜ ਦੇ ਪੁਰਬ ਮੌਕੇ ਵਿਸ਼ਾਲ ਨਗਰ ਕੀਰਤਨ ਕੱਢਿਆ ਗਿਆ, ਜੋ ਵਾਲਮੀਕ ਮੰਦਿਰ ਤੋਂ ਸ਼ੁਰੂ ਹੋ ਕੇ ਸਮਰਾਲਾ ਦੇ ਵੱਖ-ਵੱਖ ਬਜਾਰਾਂ ਵਿਚੋਂ ਦੀ ਹੁੰਦਾ ਹੋਇਆ ਮੁੜ ਵਾਲਮੀਕ ਮੰਦਿਰ ਵਿਖੇ ਸਮਾਪਤ ਹੋਇਆ।ਨਗਰ ਕੀਰਤਨ ਦੇ ਸਵਾਗਤ ਲਈ ਭਾਰਤੀਆ ਵਾਲਮੀਕੀ ਧਰਮ ਸਮਾਜ (ਭਾਵਾਧਸ) ਸਮਰਾਲਾ ਵਲੋਂ ਚਾਹ, ਬਰੈਡ, ਪਕੌੜਿਆਂ ਅਤੇ ਸਮੋਸਿਆਂ ਦਾ ਲੰਗਰ ਲਗਾਇਆ ਗਿਆ।
ਜਿਸ ਦੌਰਾਨ ਤਹਿਸੀਲ ਪ੍ਰਧਾਨ ਸ਼ੰਕਰ ਕਲਿਆਣ, ਜਨਰਲ ਸੈਕਟਰੀ ਰਾਹੁਲ ਬੈਂਸ, ਸ਼ਾਖਾ ਪ੍ਰਧਾਨ ਗੁਲਸ਼ਨ ਬੈਂਸ, ਖਜ਼ਾਨਚੀ ਰਜਿਤ ਬੈਂਸ ਅਤੇ ਹੋਰ ਮੈਂਬਰ ਮੁਕੇਸ਼ ਮੱਟੂ, ਰਕੇਸ਼ ਕੁਮਾਰ ਮੱਟੂ, ਸ਼ਿਵਮ ਬੈਂਸ, ਮਨੀਸ਼ ਮੱਟੂ, ਸਾਬੀ ਮੱਟੂ, ਬੱਬੂ ਮੱਟੂ, ਚੇਤਨ ਮੱਟੂ, ਹਨੀ ਬੈਂਸ, ਰਾਜਾ ਬੈਂਸ, ਅਰਜੁਨ ਬੈਂਸ ਅਤੇ ਦੀਪੂ ਬੈਂਸ ਆਦਿ ਨੇ ਸੰਗਤ ਨੂੰ ਲੰਗਰ ਛਕਾਇਆ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …