Tuesday, February 24, 2026

ਲੋੜਵੰਦਾਂ ਨੂੰ ਹੁਣ ਸਿਰਫ਼ 10 ਤੋਂ 40 ਰੁਪਏ ‘ਚ ਮਿਲ ਸਕਣਗੇ ਵਧੀਆ ਕੱਪੜੇ

ਚੇਅਰਪਰਸਨ ਰੈਡ ਕਰਾਸ ਡਾ. ਗਗਨ ਕੁੰਦਰਾ ਵਲੋਂ `ਨੇਕੀ ਦੀ ਦੁਕਾਨ` ਦਾ ਉਦਘਾਟਨ

ਲੌਂਗੋਵਾਲ, 7 ਫਰਵਰੀ (ਪੰਜਾਬ ਪੋਸਟ – ਜਗਸੀਰ ਸਿੰਘ) – ਜ਼ਿਲ੍ਹਾ ਰੈਡ ਕਰਾਸ ਸੁਸਾਇਟੀ ਦੇ ਪ੍ਰਬੰਧਾਂ ਹੇਠ ਚੱਲਦੀ ਸਾਂਝੀ ਰਸੋਈ ਨੂੰ ਮਿਲ ਰਹੇ ਭਰਵੇਂ ਹੁੰਗਾਰੇ ਤੋਂ PPNJ0702202011ਮਗਰੋਂ ਹੁਣ ਗਰੀਬ ਤੇ ਲੋੜਵੰਦ ਲੋਕਾਂ ਲਈ ਇੱਕ ਹੋਰ ਮਹੱਤਵਪੂਰਨ ਸਹੂਲਤ ਉਪਲੱਬਧ ਕਰਵਾਈ ਗਈ ਹੈ।ਜਿਸ ਨੂੰ `ਨੇਕੀ ਦੀ ਦੁਕਾਨ` ਦੇ ਨਾਂ ਨਾਲ ਜਾਣਿਆ ਜਾਵੇਗਾ।
              ਇਹ ਪ੍ਰਗਟਾਵਾ ਜ਼ਿਲ੍ਹਾ ਰੈਡ ਕਰਾਸ ਸੁਸਾਇਟੀ ਦੇ ਚੇਅਰਪਰਸਨ ਡਾ. ਗਗਨ ਕੁੰਦਰਾ ਨੇ `ਨੇਕੀ ਦੀ ਦੁਕਾਨ` ਦਾ ਰਸਮੀ ਉਦਘਾਟਨ ਕਰਨ ਤੋਂ ਬਾਅਦ ਕੀਤਾ।ਉਨ੍ਹਾਂ ਦੱਸਿਆ ਕਿ ਪਿਛਲੇ ਕਈ ਮਹੀਨਿਆਂ ਤੋਂ ਸੁਸਾਇਟੀ ਦੁਆਰਾ ਯਤਨ ਕੀਤੇ ਜਾ ਰਹੇ ਸਨ ਕਿ ਗਰੀਬ ਲੋਕਾਂ ਦੀਆਂ ਸਰਦੀ ਤੇ ਗਰਮੀ ਦੀਆਂ ਲੋੜਾਂ ਨੂੰ ਮੁੱਖ ਰੱਖਦੇ ਹੋਏ ਕੱਪੜੇ ਮੁਹੱਈਆ ਕਰਵਾਉਣ ਦਾ ਸਾਰਥਿਕ ਉਪਰਾਲਾ ਕੀਤਾ ਜਾਵੇ।ਉਨ੍ਹਾਂ ਦੱਸਿਆ ਕਿ ਸਾਂਝੀ ਰਸੋਈ ਵਾਲੇ ਸਥਾਨ `ਤੇ ਹੀ ਸਥਾਪਤ ਕੀਤੀ ਗਈ ਇਸ ਦੁਕਾਨ ਵਿੱਚ ਮਹਿਜ਼ 10 ਤੋਂ 40 ਰੁਪਏ ਦੀ ਕੀਮਤ `ਤੇ ਸਰਦੀ ਤੇ ਗਰਮੀ ਵਾਲੇ ਕੱਪੜੇ ਰੱਖੇ ਗਏ ਹਨ।
              ਡਾ. ਗਗਨ ਕੁੰਦਰਾ ਨੇ ਦੱਸਿਆ ਕਿ ਲੋੜਵੰਦਾਂ ਲਈ ਕੱਪੜੇ ਇਕੱਤਰ ਕਰਨ ਦੀ ਯੋਜਨਾ ਨੂੰ ਠੋਸ ਢੰਗ ਨਾਲ ਅਮਲ ਵਿੱਚ ਲਿਆਉਣ ਲਈ ਰੈਡ ਕਰਾਸ ਵਲੋਂ ਸ਼ਹਿਰ ਦੇ ਕੌਲਾ ਪਾਰਕ ਅਤੇ ਨਾਨਕਿਆਣਾ ਚੌਂਕ ਵਿਖੇ `ਕੱਪੜੇ ਇਕੱਤਰ ਕਰਨ ਲਈ ਵਿਸ਼ੇਸ਼ ਬਾਕਸ` ਸਥਾਪਤ ਕਰਵਾਏ ਗਏ ਸਨ। ਸ਼ਹਿਰ ਵਾਸੀਆਂ ਨੇ ਰੈਡ ਕਰਾਸ ਦੀ ਇਸ ਮੁਹਿੰਮ ਨੂੰ ਜਬਰਦਸਤ ਹੁੰਗਾਰਾ ਦਿੱਤਾ ਹੈ।ਜਿਸ ਦੇ ਚੱਲਦਿਆਂ ਬਹੁਤ ਹੀ ਵਧੀਆ ਹਾਲਤ ਵਾਲੇ ਕੱਪੜੇ ਇਕੱਤਰ ਹੋਏ ਸਨ। `ਨੇਕੀ ਦੀ ਦੁਕਾਨ` ਨੂੰ ਨਿਯਮਤ ਰੂਪ ਵਿੱਚ ਚਲਾਉਣ ਅਤੇ ਲਗਾਤਾਰ ਸੁਧਾਰ ਲਿਆਉਣ ਲਈ ਸਮੇਂ-ਸਮੇਂ `ਤੇ ਉਪਰਾਲੇ ਕੀਤੇ ਜਾਣਗੇ।
                 ਇਸ ਮੌਕੇ ਸੁਸਾਇਟੀ ਦੇ ਮੈਂਬਰਾਂ ਤੋਂ ਇਲਾਵਾ ਸਕੱਤਰ ਸੁਧੀਰ ਮੋਦਗਿਲ, ਸਮਾਜ ਸੇਵਕ ਸਰਬਜੀਤ ਸਿੰਘ ਰੇਖੀ ਆਦਿ ਵੀ ਹਾਜ਼ਰ ਸਨ।

Check Also

ਖਾਲਸਾ ਕਾਲਜ ਦੇ 119ਵੇਂ ਕਨਵੋਕੇਸ਼ਨ ਦੌਰਾਨ 1430 ਵਿਦਿਆਰਥੀਆਂ ਨੂੰ ਵੰਡੀਆਂ ਡਿਗਰੀਆਂ

ਅੰਮ੍ਰਿਤਸਰ, 23 ਫਰਵਰੀ (ਸੁਖਬੀਰ ਸਿੰਘ ਖੁਰਮਣੀਆਂ ) – ਹਰੇਕ ਵਿਦਿਆਰਥੀ ਦੀ ਜ਼ਿੰਦਗੀ ’ਚ ਡਿਗਰੀ ਵੰਡ …

Leave a Reply