Tuesday, February 24, 2026

ਗੁਰੂ ਰਵੀਦਾਸ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ‘ਤੇ ਭਵਨ ਦੀ ਸਫਾਈ ਨਾ ਹੋਣ ‘ਤੇ ਜਤਾਇਆ ਰੋਸ

ਦਲਿਤ ਭਾਈਚਾਰੇ ਨੇ ਨਗਰ ਕੌਂਸਲ ਦਫ਼ਤਰ’ਚ ਸੁੱਟਿਆ ਕੂੜਾ

ਲੌਂਗੋਵਾਲ, 7 ਫਰਵਰੀ (ਪੰਜਾਬ ਪੋਸਟ – ਜਗਸੀਰ ਸਿੰਘ) – ਡਾਕਟਰ ਭੀਮ ਰਾਓ ਅੰਬੇਡਕਰ ਭਵਨ ਕਮੇਟੀ ਲੌਂਗੋਵਾਲ ਅਤੇ ਨਗਰ ਕੌਂਸਲ ਲੌਂਗੋਵਾਲ ਦੇ PPNJ0702202008ਅਧਿਕਾਰੀਆਂ ਦਰਮਿਆਨ ਚੱਲ ਰਿਹਾ ਮਸਲਾ ਉਸ ਸਮੇਂ ਗੰਭੀਰ ਰੂਪ ਧਾਰਨ ਕਰ ਗਿਆ, ਜਦੋਂ ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਪੁਰਬ ਨੂੰ ਮਨਾਉਣ ਲਈ ਸਮੇਂ ਸਿਰ ਅੰਬੇਡਕਰ ਭਵਨ ਅਤੇ ਹੋਰਨਾਂ ਥਾਵਾਂ ਦੀ ਸਫਾਈ ਨਾ ਕੀਤੇ ਜਾਣ ਦੇ ਵਿਰੋਧ ਵਿੱਚ ਸਬੰਧਤ ਕਮੇਟੀ ਮੈਂਬਰਾਂ ਨੇ ਨਗਰ ਕੌਂਸਲ ਦਫਤਰ ਅੱਗੇ ਕੂੜੇ ਦੇ ਢੇਰ ਲਗਾ ਦਿੱਤੇ ਅਤੇ ਨਗਰ ਕੌਂਸਲ ਦੇ ਅਧਿਕਾਰੀਆਂ ਖਿਲਾਫ ਲਾਪ੍ਰਵਾਹੀ ਅਤੇ ਧੱਕੇਸ਼ਾਹੀ ਦੇ ਦੋਸ਼ ਲਾਏ।ਦੂਜੇ ਪਾਸੇ ਨਗਰ ਕੌਂਸਲ ਦੇ ਕਾਰਜ਼ ਸਾਧਕ ਅਫਸਰ ਨੇ ਇਸ ਘਟਨਾ ਨੂੰ ਬਹੁਤ ਹੀ ਨਿੰਦਣਯੋਗ ਕਿਹਾ ਹੈ ਅਤੇ ਇਸ ਮਾਮਲੇ ਲਈ ਲਾਪ੍ਰਵਾਹੀ ਵਰਤਣ ਵਾਲਿਆਂ ਖਿਲਾਫ ਕਾਰਵਾਈ ਅਮਲ ਵਿੱਚ ਲਿਆਉਣ ਦੀ ਗੱਲ ਕਹੀ ਹੈ।
               PPNJ0702202009ਕੀ ਹੈ ਮਾਮਲਾ- ਡਾ. ਭੀਮ ਰਾਓ ਅੰਬੇਡਕਰ ਭਵਨ ਕਮੇਟੀ ਲੌਂਗੋਵਾਲ ਦੇ ਪ੍ਰਧਾਨ ਗੁਲਜ਼ਾਰ ਸਿੰਘ ਤੇ ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਦੇ ਸੂਬਾ ਸਕੱਤਰ ਲਖਵੀਰ ਸਿੰਘ ਨੇ ਦੱਸਿਆ ਕਿ ਇਥੋਂ ਦੀ ਸੁਨਾਮੀ ਪੱਤੀ ‘ਚ ਬਣੇ ਡਾ. ਭੀਮ ਰਾਓ ਅੰਬੇਦਕਰ ਭਵਨ ਵਿੱਚ ਗੁਰੁ ਰਵਿਦਾਸ ਜੀ ਦੇ ਪ੍ਰਕਾਸ਼ ਪੁਰਬ ਸਬੰਧੀ ਕਰਵਾਏ ਜਾਣ ਵਾਲੇ ਸਮਾਗਮਾਂ ਨੂੰ ਮੁੱਖ ਰੱਖਦਿਆਂ ਭਵਨ ਕਮੇਟੀ ਦੇ ਮੈਂਬਰਾਂ ਵਲੋਂ ਨਗਰ ਕੌਂਸਲ ਲੌਂਗੋਵਾਲ ਦੇ ਈ.ਓ ਅਤੇ ਹੋਰਨਾ ਅਧਿਕਾਰੀਆਂ ਨੂੰ ਇੱਕ ਹਫਤੇ ਤੋਂ ਵਾਰ-ਵਾਰ ਅੰਬੇਡਕਰ ਭਵਨ ਦੀ ਸਫਾਈ ਕਰਨ ਸਬੰਧੀ ਬੇਨਤੀਆਂ ਕੀਤੀਆਂ ਗਈਆਂ ਸਨ।ਪਰ ਅਧਿਕਾਰੀਆਂ ਨੇ ਇਸ ਮੰਗ ਨੂੰ ਗੰਭੀਰਤਾ ਨਾਲ ਨਹੀਂ ਲਿਆ।ਸਗੋਂ ਉਲਟਾ ਭਵਨ ਦੇ ਬਾਹਰ ਪਏ ਕੂੜੇ ਨੂੰ ਵੀ ਭਵਨ ਦੇ ਅੰਦਰ ਸੁਟਵਾ ਦਿੱਤਾ।ਜਿਸ ਬਾਅਦ ਗੁੱਸੇ ਵਿੱਚ ਆਏ ਭਾਈਚਾਰੇ ਦੇ ਲੋਕ ਨਗਰ ਕੌਂਸਲ ਦਫਤਰ ਵਿੱਚ ਕੂੜਾ ਸੁੱਟਣ ਲਈ ਮਜ਼ਬੂਰ ਹੋ ਗਏ।ਉਨਾਂ ਕਿਹਾ ਕਿ ਮਜਦੂਰ ਭਾਈਚਾਰੇ ਵਲੋਂ ਸਮਰਬਰਸੀਬਲ ਮੋਟਰ ਲਗਾਈ ਗਈ ਸੀ ਉਹ ਵੀ ਨਗਰ ਕੌਂਸਲ ਵਲੋਂ ਲਾਹ ਲਈ ਗਈ ਹੈ।ਇਸ ਮੌਕੇ ਯਸ਼ਪਾਲ ਸਿੰਘ, ਕੁਲਵੰਤ ਸਿੰਘ, ਮਾਲਵਿੰਦਰ ਸਿੰਘ, ਪ੍ਰੇਮ ਸਿੰਘ, ਸਤਿਗੁਰ ਸਿੰਘ ਸੱਤੂ, ਗੁਰਸੇਵਕ ਸਿੰਘ, ਦਲਵਾਰਾ ਸਿੰਘ ਤੋਂ ਇਲਾਵਾ ਵੱਡੀ ਗਿਣਤੀ ‘ਚ ਔਰਤਾਂ ਵੀ ਮੌਜੂਦ ਸਨ
              ਕੀ ਕਹਿੰਦੇ ਨੇ ਅਧਿਕਾਰੀ- ਉਧਰ ਨਗਰ ਕੌਂਸਲ ਲੌਂਗੋਵਾਲ ਦੇ ਕਾਰਜ਼ ਸਾਧਕ ਅਫਸਰ ਮਨਿੰਦਰਪਾਲ ਸਿੰਘ ਪਾਸੋ ਉਨਾਂ ਦਾ ਪੱਖ ਜਾਣਿਆ ਗਿਆ ਤਾਂ ਉਨਾਂ ਦੱਸਿਆ ਕਿ ਉਕਤ ਕਮੇਟੀ ਵਲੋਂ ਅੱਜ ਤੱਕ ਕਿਸੇ ਵੀ ਥਾਂ ਦੀ ਸਫਾਈ ਸਬੰਧੀ ਨਹੀ ਕਿਹਾ ਗਿਆ।ਜੇਕਰ ਇਸ ਮਾਮਲੇ ਵਿੱਚ ਕੋਈ ਮੁਲਾਜ਼ਮ ਦੋਸ਼ੀ ਪਾਇਆ ਗਿਆ ਤਾਂ ਉਸ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇਗੀ।

Check Also

ਖਾਲਸਾ ਕਾਲਜ ਦੇ 119ਵੇਂ ਕਨਵੋਕੇਸ਼ਨ ਦੌਰਾਨ 1430 ਵਿਦਿਆਰਥੀਆਂ ਨੂੰ ਵੰਡੀਆਂ ਡਿਗਰੀਆਂ

ਅੰਮ੍ਰਿਤਸਰ, 23 ਫਰਵਰੀ (ਸੁਖਬੀਰ ਸਿੰਘ ਖੁਰਮਣੀਆਂ ) – ਹਰੇਕ ਵਿਦਿਆਰਥੀ ਦੀ ਜ਼ਿੰਦਗੀ ’ਚ ਡਿਗਰੀ ਵੰਡ …

Leave a Reply