ਪਠਾਨਕੋਟ, 7 ਫਰਵਰੀ (ਪੰਜਾਬ ਪੋਸਟ ਬਿਊਰੋ) – ਪੂਰੇ ਪੰਜਾਬ ‘ਚ ਹਰਿਆਲੀ ਲਿਆਉਣ ਲਈ ਪੰਜਾਬ ਸਰਕਾਰ ਤੇ ਵਣ ਵਿਭਾਗ ਵਲੋਂ ਵਡਮੁੱਲੇ ਉਪਰਾਲੇ ਕੀਤੇ
ਜਾ ਰਹੇ ਹਨ ਅਤੇ ਲੋਕਾਂ ਅੰਦਰ ਵੀ ਪਹਿਲਾ ਨਾਲੋਂ ਜਿਆਦਾ ਜਾਗ੍ਰਿਤੀ ਆ ਰਹੀ ਹੈ।ਵਣ ਵਿਭਾਗ ਦੀ ‘ਆਈ ਹਰਿਆਲੀ’ ਮੁਹਿੰਮ ਅਧੀਨ ਪੰਜਾਬ ਵਾਸੀ ਜੋ ਮੁਫਤ ਬੂਟੇ ਲੈ ਕੇ ਲਗਾ ਰਹੇ ਹਨ, ਉਨਾਂ ਨਾਲ ਆਉਣ ਵਾਲੇ ਸਮੇਂ ਦੋਰਾਨ ਖੇਤਰ ਅੰਦਰ ਹੋਰ ਵੀ ਹਰਿਆਲੀ ਆਏਗੀ।
ਜੰਗਲਾਤ, ਛਪਾਈ ਤੇ ਲਿਖਣ ਸਮੱਗਰੀ ਅਤੇ ਸਮਾਜਿਕ ਨਿਆਂ, ਸ਼ਕਤੀਕਰਨ ਤੇ ਘੱਟਗਿਣਤੀ ਮੰਤਰੀ ਪੰਜਾਬ ਸਾਧੂ ਸਿੰਘ ਧਰਮਸੋਤ ਨੇ ਧਾਰ ਕਲਾ ਵਿਚ ਝੀਲ ਦੇ ਨਾਲ ਵਣ ਵਿਭਾਗ ਵਲੋਂ ਬਣਾਏ ਜਾ ਰਹੇ ਪ੍ਰੋਜੈਕਟ ਦਾ ਉਦਘਾਟਨ ਕਰਨ ਮਗਰੋਂ ਇਹ ਪ੍ਰਗਟਾਵਾ ਕੀਤਾ।ਉਨਾਂ ਨਾਲ ਡਾ. ਰੋਸਨ ਸੁੰਕਾਰੀਆ ਵਧੀਕ ਮੁੱਖ ਸਕੱਤਰ ਜੰਗਲਾਤ ਵੀ ਤੋਂ ਇਲਾਵਾ ਜੋਗਿੰਦਰ ਪਾਲ ਵਿਧਾਇਕ ਹਲਕਾ ਭੋਆ, ਅਸੀਸ ਵਿਜ ਕਾਂਗਰਸੀ ਆਗੂ, ਅਰਸ਼ਦੀਪ ਸਿੰਘ ਐਸ.ਡੀ.ਐਮ ਪਠਾਨਕੋਟ, ਸੰਜੀਵ ਤਿਵਾੜੀ ਵਣ ਮੰਡਲ ਅਫਸਰ ਪਠਾਨਕੋਟ ਅਤੇ ਹੋਰ ਸਬੰਧਤ ਵਿਭਾਗਾਂ ਦੇ ਅਧਿਕਾਰੀ ਵੀ ਹਾਜ਼ਰ ਸਨ।
ਉਨਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਪਿਛਲੇ ਪੂਰਾ ਸਾਲ ਦੋਰਾਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਾਲ ਮਨਾਇਆ ਗਿਆ।ਜਿਸ ਅਧੀਨ ਵੀ ਪੂਰੇ ਪੰਜਾਬ ਦੇ ਹਰੇਕ ਪਿੰਡ ਵਿੱਚ 550 ਪੋਦੇ ਲਗਾਏ ਗਏ।ਜਾਗਰੂਕਤਾ ਤਹਿਤ ਲੋਕ ਆਪਣੇ ਬੱਚਿਆਂ ਦੇ ਜਨਮ ਦਿਨਾਂ ਤੇ ਵੀ ਪੋਦੇ ਲਗਾ ਰਹੇ ਹਨ।ਉਨਾਂ ਕਿਹਾ ਕਿ ਜਿਲਾ ਪਠਾਨਕੋਟ ਅੰਦਰ ਵੀ ਰਣਜੀਤ ਸਾਗਰ ਡੈਮ ਝੀਲ ਦੇ ਨਾਲ ਲੱਗਦੇ ਖੇਤਰ ਨੂੰ ਟੂਰਿਸਟ ਹੱਬ ਵਜੋਂ ਵਿਕਸਿਤ ਕੀਤਾ ਜਾ ਰਿਹਾ ਹੈ ਤਾਂ ਜੋ ਇਸ ਖੇਤਰ ‘ਚ ਸੈਲਾਨੀਆਂ ਦਾ ਆਉਣਾ ਜਾਣਾ ਵਧੇ।ਉਨਾਂ ਦੱਸਿਆ ਕਿ ਵਣ ਵਿਭਾਗ ਦੀ ਕਾਰਗੁਜਾਰੀ ਸਦਕਾ ਖੇਤਰ ਅੰਦਰ ਝੀਲ ਦੇ ਨਾਲ ਨਾਲ ਟੂਰਿਸਟਾਂ ਲਈ ਰੈਸਟ ਹਾਊਸ ਅਤੇ ਟ੍ਰੀ ਹਾਊਸ ਵੀ ਬਣਾਏ ਗਏ ਹਨ।ਇਸ ਦੇ ਨਾਲ ਹੀ ਟੂਰਿਸਟ ਇਸ ਜਗ੍ਹਾ ‘ਤੇ ਵਾਟਰ ਗੇਮ ਦਾ ਵੀ ਅਨੰਦ ਪ੍ਰਾਪਤ ਕਰ ਸਕਣਗੇ।
Check Also
ਬੈਂਕ ਆਫ਼ ਇੰਡੀਆ ਨੇ ਸੰਗਤਾਂ ਦੀ ਸਹੂਲਤ ਲਈ ਸ੍ਰੀ ਦਰਬਾਰ ਸਾਹਿਬ 12 ਵਾਟਰ ਕੂਲਰ ਕੀਤੇ ਭੇਟ
ਅੰਮ੍ਰਿਤਸਰ, 5 ਅਗਸਤ (ਜਗਦੀਪ ਸਿੰਘ) – ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਸੰਗਤਾਂ ਦੀ ਸਹੂਲਤ ਲਈ …
Punjab Post Daily Online Newspaper & Print Media