ਭੀਖੀ, 8 ਫਰਵਰੀ (ਪੰਜਾਬ ਪੋਸਟ – ਕਮਲ ਜ਼ਿੰਦਲ) – ਗੁਰੂ ਰਵਿਦਾਸ ਗੁਰਦੁਆਰਾ ਪ਼੍ਰਬੰਧਕ ਕਮੇਟੀ ਧਲੇਵਾਂ ਰੋਡ ਵਲੋਂ ਸਮੂਹ ਸੰਗਤਾਂ ਦੇ ਸਹਿਯੋਗ ਸਦਕਾ ਗੁਰੂ
ਰਵਿਦਾਸ ਜੀ ਦੇ 643ਵੇਂ ਗੁਰਪੁਰਬ ਮੌਕੇ ਨਗਰ ਕੀਰਤਨ ਸਜਾਏ ਗਏ।ਸ੍ਰੀ ਗੁਰੂ ਗ਼੍ਰੰਥ ਜੀ ਅਤੇ ਪੰਜ ਪਿਆਰਿਆਂ ਦੀ ਅਗਵਾਈ ਵਿੱਚ ਸਜਾਏ ਗਏ ਨਗਰ ਕੀਤਰਨ ਦੌਰਾਨ ਗੁਰੂ ਜਸ ਕਰਦੀਆਂ ਸੰਗਤਾਂ ਵਲੋਂ ਚੜ੍ਹਦੀ ਕਲਾ ਦੇ ਜੈਕਾਰੇ ਬੁਲਾਏ ਗਏ। ਭਾਈ ਨਿਰਭੈ ਸਿੰਘ ਜੀ ਦੇ ਕੀਰਤਨੀ ਜਥੇ ਨੇ ਕੀਰਤਨ ਕੀਤਾ ਅਤੇ ਸ੍ਰੀ ਰਵਿਦਾਸ ਜੀ ਦੇ ਜੀਵਨ ਤੋਂ ਜਾਣੂ ਕਰਵਾਇਆ।ਨਗਰ ਸ਼ਹਿਰ ਦੇ ਵੱਖ-ਵੱਖ ਵਾਰਡਾਂ ਤੋਂ ਹੁੰਦਾ ਹੋਇਆ ਸ਼੍ਰੀ ਗੁਰੂ ਰਵਿਦਾਸ ਮੰਦਰ ਵਾਰਡ ਨੰਬਰ 4 ਵਿਖੇ ਪੁੱਜਾ, ਜਿਥੇ ਸਮੂਹ ਸੰਗਤ ਲਈ ਲੰਗਰ ਲਗਾਏ ਗਏ ਸਨ।ਗੁਰਦੁਆਰਾ ਗੁਰੁ ਰਵਿਦਾਸ ਵਾਰਡ ਨੰ:8 ਵਿਖੇ ਪੁੱਜ ਕੇ ਨਗਰ ਕੀਰਤਨ ਦੀ ਸਮਾਪਤ ਹੋਇਆ।
ਇਸ ਮੌਕੇ ਬਾਵਰ ਸਿੰਘ, ਕੁਲਦੀਪ ਸਿੰਘ, ਕੁਲਵੰਤ ਸਿੰਘ, ਸੱਤੀ ਭੀਖੀ, ਦਰਸ਼ਨ ਟੇਲਰ ਆਦਿ ਵੱਡੀ ਗਿਣਤੀ ‘ਚ ਸੰਗਤਾਂ ਹਾਜ਼ਰ ਸਨ।
Check Also
ਬੈਂਕ ਆਫ਼ ਇੰਡੀਆ ਨੇ ਸੰਗਤਾਂ ਦੀ ਸਹੂਲਤ ਲਈ ਸ੍ਰੀ ਦਰਬਾਰ ਸਾਹਿਬ 12 ਵਾਟਰ ਕੂਲਰ ਕੀਤੇ ਭੇਟ
ਅੰਮ੍ਰਿਤਸਰ, 5 ਅਗਸਤ (ਜਗਦੀਪ ਸਿੰਘ) – ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਸੰਗਤਾਂ ਦੀ ਸਹੂਲਤ ਲਈ …
Punjab Post Daily Online Newspaper & Print Media