ਭੀਖੀ/ਮਾਨਸਾ, 8 ਫਰਵਰੀ (ਪੰਜਾਬ ਪੋਸਟ – ਕਮਲ ਜ਼ਿੰਦਲ) – ਜ਼ਿਲ੍ਹਾ ਰੈਡ ਕਰਾਸ ਸੁਸਾਇਟੀ ਮਾਨਸਾ ਦੀ ਸੇਂਟ ਜੋਹਨ ਐਂਬੂਲੈਂਸ ਸ਼ਾਖਾ ਵਲੋਂ ਮਾਨਸਾ ਜ਼ਿਲ੍ਹੇ ਵਿੱਚ
ਲੋਕਾਂ ਦੀ ਸਹੂਲਤ ਲਈ ਮੁੱਢਲੀ ਸਹਾਇਤਾ ਦੀ ਸਿਖਲਾਈ ਦਿੱਤੀ ਜਾਂਦੀ ਹੈ। ਸਕੱਤਰ ਰੈਡ ਕਰਾਸ ਮਾਨਸਾ ਜਗਦੇਵ ਸਿੰਘ ਨੇ ਦੱਸਿਆ ਕਿ ਇਨ੍ਹਾਂ ਕਲਾਸਾਂ ਵਿੱਚ ਸਿੱਖਿਆਰਥੀਆਂ ਨੂੰ ਐਕਸੀਡੈਂਟ ਹੋਣ ਮੌਕੇ ਜ਼ਖ਼ਮੀਆਂ ਨੂੰ ਬਣਦੀ ਸਹਾਇਤਾ ਦੇਣੀ, ਸੱਪ ਕੱਟਣ, ਹਾਰਟ ਅਟੈਕ ਅਤੇ ਖੂਨ ਵਗਣ ਤੋਂ ਰੋਕਣ ਲਈ ਮੁੱਢਲੀ ਸਹਾਇਤਾ ਸਬੰਧੀ 8 ਰੋਜ਼ਾ ਕੈਂਪ ਸ਼ੁਰੂ ਕੀਤਾ ਗਿਆ ਹੈ।ਜਿਸ ਵਿੱਚ 120 ਸਿੱਖਿਆਰਥੀਆਂ ਨੇ ਭਾਗ ਲਿਆ।
ਕੈਂਪ ਦੌਰਾਨ ਫਸਟ ਏਡ ਟ੍ਰੇਨਰ ਭੁਪਿੰਦਰ ਸਿੰਘ ਸੰਧੂ ਵਲੋਂ ਸਿੱਖਿਆਰਥੀਆਂ ਨੂੰ ਮੁੱਢਲੀ ਸਹਾਇਤਾ ਦੀ ਟ੍ਰੇਨਿੰਗ ਦਿੰਦਿਆਂ ਸੱਟ ਲੱਗਣ, ਪੱਟੀਆਂ ਬੰਨ੍ਹਣ, ਸਾਹ ਸਬੰਧੀ, ਖੂਨ ਵਹਿਣ ਤੋਂ ਰੋਕਣ, ਪੱਟੀਆਂ ਨੂੰ ਕਿਸ ਢੰਗ ਨਾਲ ਬੰਨ੍ਹਣਾ ਹੈ ਸਬੰਧੀ ਪੂਰੀ ਜਾਣਕਾਰੀ ਦਿੱਤੀ ਗਈ।ਉਨ੍ਹਾਂ ਦੱਸਿਆ ਕਿ ਇਹ ਟਰੇਨਿੰਗ ਸਿੱਖਿਆਰਥੀਆਂ ਨੂੰ ਕੰਡਕਟਰੀ ਅਤੇ ਡਰਾਈਵਿੰਗ ਲਾਇਸੈਂਸ ਲਈ ਵੀ ਬਹੁਤ ਜ਼ਰੂਰੀ ਹੈ।
Check Also
ਗੁਰੂ ਨਾਨਕ ਦੇਵ ਯੂਨੀਵਰਸਿਟੀ ਵਲੋਂ ਡਾ. ਅੰਬੇਦਕਰ ਜਯੰਤੀ ਸੰਬੰਧੀ ਸਮਾਗਮ 15 ਅਪ੍ਰੈਲ ਨੂੰ
ਅੰਮ੍ਰਿਤਸਰ, 14 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਡਾ. ਬੀ.ਆਰ ਅੰਬੇਦਕਰ …
Punjab Post Daily Online Newspaper & Print Media