ਅੰਮ੍ਰਿਤਸਰ, 9 ਫਰਵਰੀ (ਪੰਜਾਬ ਪੋਸਟ – ਸੁਖਬੀਰ ਸਿੰਘ) – ਦੂਨ ਇੰਟਰਨੈਸ਼ਨਲ ਸਕੂਲ ਵਿਖੇ ਕਰਵਾਏ ਗਏ ਜਾਗਰੂਕਤਾ ਪੌਗਰਾਮ ਦੌਰਾਨ ਬੱਚਿਆਂ ਨੂੰ ਸਮੇ ਦੇ
ਮਹੱਤਵ ਬਾਰੇ ਜਾਗਰੂਕ ਕੀਤਾ ਗਿਆ।ਸਕੂਲ ਅਧਿਆਪਕ ਮੌਨਿਕਾ ਸਦਾਨਾ, ਤਜਿੰਦਰ ਤੇ ਦਿਪਾਲੀ ਵਾਲੀਆ ਦੀ ਰੇਖ ਹੇਠ ਯੂ.ਕੇ.ਜੀ, ਐਲ.ਕੇ.ਜੀ ਤੇ ਨਰਸਰੀ ਦੇ ਬੱਚਿਆਂ ਨੂੰ ਬਣਾਈ ਗਈ ਮਾਡਲ ਘੜੀ ਤੇ ਮਿੰਟਾਂ, ਸਕਿੰਟਾਂ ਤੇ ਘੰਟਿਆ ਬਾਰੇ ਜਾਣਕਾਰੀ ਦਿੰਦੇ ਹੋਏ ਸਮੇ ਸਿਰ ਹਰ ਕੰਮ ਕਰਨ ਦੀ ਮੱਤਤਤਾ ਬਾਰੇ ਪੇ੍ਰਰਿਤ ਕੀਤਾ।ਸਕੂਲ ਦੇ ਪ੍ਰਿੰਸੀਪਲ ਅਪਰਨਾ ਕੋਹਲੀ ਨੇ ਬੱਚਿਆਂ ਦੀ ਇਸ ਗਤੀਵਿਧੀ ਦੀ ਬਹੁਤ ਪ੍ਰਸੰਸਾ ਕੀਤੀ।ਉਨ੍ਹਾਂ ਕਿਹਾ ਕਿ ਦੂਨ ਇੰਟਰਨੈਸ਼ਨਲ ਸਕੂਲ ਵਿਚ ਬੱਚਿਆਂ ਅਧਿਆਪਕ ਦੋਸਤਾਨਾ ਤਰੀਕੇ ਨਾਲ ਪੜ੍ਹਾਈ ਕਰਵਾਉਂਦੇ ਹਨ, ਜਿਸ ਨਾਲ ਬੱਚੇ ਜਲਦੀ ਸਿਖਦੇ ਹਨ।
Check Also
ਅਮਰੀਕਾ ਨਿਵਾਸੀ ਬਲਵੰਤ ਸਿੰਘ ਵੱਲੋਂ ਲੰਗਰ ਸੇਵਾ ਲਈ ਗੱਡੀ ਅਤੇ ਸਰਾਂ ਲਈ 4 ਲੱਖ ਭੇਟ
ਅੰਮ੍ਰਿਤਸਰ, 23 ਅਗਸਤ (ਜਗਦੀਪ ਸਿੰਘ) – ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਵੱਡੀ ਗਿਣਤੀ ‘ਚ ਸੰਗਤਾਂ …
Punjab Post Daily Online Newspaper & Print Media