ਕਪੂਰਥਲਾ, 9 ਫਰਵਰੀ (ਪੰਜਾਬ ਪੋਸਟ ਬਿਊਰੋ) – ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਕਪੂਰਥਲਾ ਵੱਲੋਂ ਨਿਊ ਏ.ਡੀ.ਆਰ ਸੈਂਟਰ ਕਪੂਰਥਲਾ ਵਿਖੇ ਸਮੂਹ ਪੈਰਾ
ਲੀਗਲ ਵਲੰਟੀਅਰਾਂ ਦੀ ਮਾਸਿਕ ਮੀਟਿੰਗ ਅਜੀਤਪਾਲ ਸਿੰਘ ਚੀਫ ਜੂਡੀਸ਼ੀਅਲ ਮੈਜਿਸਟੇ੍ਰਟ-ਕਮ-ਸਕੱਤਰ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਕਪੂਰਥਲਾ ਦੀ ਪ੍ਰਧਾਨਗੀ ਹੇਠ ਕੀਤੀ ਗਈ।
ਮਾਣਯੋਗ ਜੱਜ ਸਾਹਿਬ ਨੇ ਹਾਜ਼ਰ ਪੈਰਾ ਲੀਗਲ ਵਲੰਟੀਅਰਾਂ ਨੂੰ ਹਦਾਇਤ ਕੀਤੀ ਕਿ ਜ਼ਿਲ੍ਹੇ ਦੇ ਦੂਰ ਦੁਰਾਡੇ ਪਿੰਡਾਂ ਵਿੱਚ ਪਹੁੰਚ ਕਰਕੇ ਲੋੜ੍ਹਵੰਦ ਅਤੇ ਗਰੀਬ ਲੋਕਾਂ ਨੂੰ ਵਿਭਾਗ ਵਲੋਂ ਚਲਾਈਆਂ ਜਾ ਰਹੀਆਂ ਵੱਖ-ਵੱਖ ਕਾਨੂੰਨੀ ਭਲਾਈ ਸਕੀਮਾਂ ਬਾਰੇ ਜਾਗਰੂਕ ਕੀਤਾ ਜਾਵੇ ਅਤੇ ਜੇਕਰ ਕਿਸੇ ਲੋੜ੍ਹਵੰਦ ਵਿਅਕਤੀ ਨੂੰ ਅਦਾਲਤੀ ਚਾਰਾਜ਼ੋਈ ਲਈ ਮੁਫਤ ਵਕੀਲ ਦੀਆਂ ਸੇਵਾਵਾਂ ਦੀ ਜਰੂਰਤ ਹੈ ਤਾਂ ਉਨ੍ਹਾਂ ਦਾ ਕਾਨੂੰਨੀ ਸਹਾਇਤਾ ਦਾ ਦਰਖਾਸਤ ਫਾਰਮ ਮੌਕੇ ‘ਤੇ ਹੀ ਭਰਕੇ ਸੰਬੰਧਤ ਫਰੰਟ ਆਫਿਸ ਨੂੰ ਭੇਜਿਆ ਜਾਵੇ ਅਤੇ ਉਸ ਉੱਤੇ ਅਗਲੇਰੀ ਕਾਰਵਾਈ ਹੋਣ ਉਪਰੰਤ ਨਿਯੁੱਕਤ ਕੀਤੇ ਗਏ ਵਕੀਲ ਅਤੇ ਉਸ ਦੇ ਮੋਬਾਇਲ ਨੰਬਰ ਸਮੇਤ ਸੰਬੰਧਤ ਪ੍ਰਾਰਥੀ ਨੂੰ ਜਾਣੂ ਕਰਵਾਇਆ ਜਾਵੇ।
ਉਨ੍ਹਾਂ ਹਦਾਇਤ ਕੀਤੀ ਕਿ ਵਿਭਾਗ ਵੱਲੋਂ ਸਮੇਂ-ਸਮੇੇਂ ‘ਤੇ ਲਗਾਏ ਜਾਂਦੇ ਕਾਨੂੰਨੀ ਭਲਾਈ ਸਕੀਮਾਂ ਸੰਬੰਧੀ ਕਾਨੂੰਨੀ ਜਾਗਰੁਕਤਾ ਸੈਮੀਨਾਰਾਂ ਦੌਰਾਨ ਮੁਫਤ ਕਾਨੂੰਨੀ ਸਹਾਇਤਾ, ਲੋਕ ਅਦਾਲਤਾਂ, ਨੈਸ਼ਨਲ ਲੋਕ ਅਦਾਲਤਾਂ, ਸਥਾਈ ਲੋਕ ਅਦਾਲਤ (ਜਨ ਉਪਯੋਗੀ ਸੇਵਾਵਾਂ) ਅਤੇ ਵਿਭਾਗ ਵੱਲੋਂ ਚਲਾਈਆਂ ਗਈਆਂ ਵੱਖ-ਵੱਖ ਕਾਨੂੰਨੀ ਭਲਾਈ ਸਕੀਮਾਂ ਦਾ ਵੱਧ ਤੋਂ ਵੱਧ ਪ੍ਰਚਾਰ ਪ੍ਰਸਾਰ ਕੀਤਾ ਜਾਵੇ।
ਇਸ ਮੋਕੇ ਪੈਰਾ ਲੀਗਲ ਵਲੰਟੀਅਰਸ ਸੁਖਵਿੰਦਰ ਸਿੰਘ, ਸ਼੍ਰੀਮਤੀ ਲਕਸ਼ਮੀ, ਸ਼੍ਰੀਮਤੀ ਪੋ੍ਰਮਿਲਾ ਅਰੋੜਾ, ਵਿਜੈ ਕੁਮਾਰ ਕਾਲੀਆ, ਸੁਨੀਲ ਕੁਮਾਰ, ਮੁਨਸ਼ੀ ਬਲਵਿੰਦਰ ਸਿੰਘ, ਸ਼੍ਰੀਮਤੀ ਮਨਜੀਤ ਬਾਲੂ, ਬਲਦੇਵ ਸਿੰਘ ਸਾਹੀ, ਅਨੀਲ ਕੁਮਾਰ, ਗੁਰਮੁੱਖ ਸਿੰਘ, ਗੁਰਸੇਵਕ ਸਿੰਘ ਅਤੇ ਸ਼੍ਰੀਮਤੀ ਕੁਲਵਿੰਦਰ ਕੌਰ ਹਾਜਰ ਸਨ।
Check Also
ਖਾਲਸਾ ਯੂਨੀਵਰਸਿਟੀ ਵੱਲੋਂ ‘ਕਲਾ ਥਰੈਪੀ ਰਾਹੀਂ ਮਾਨਸਿਕ ਇਲਾਜ’ ਵਿਸ਼ੇ ‘ਤੇ ਦੋ ਰੋਜ਼ਾ ਵਰਕਸ਼ਾਪ
ਅੰਮ੍ਰਿਤਸਰ, 26 ਅਗਸਤ (ਸੁਖਬੀਰ ਸਿੰਘ ਖੁਰਮਣੀਆਂ) -¸ਖ਼ਾਲਸਾ ਯੂਨੀਵਰਸਿਟੀ ਦੇ ਸਕੂਲ ਆਫ਼ ਸੋਸ਼ਲ ਸਾਇੰਸਿਜ਼ ਵੱਲੋਂ ‘ਕਲਾ …
Punjab Post Daily Online Newspaper & Print Media