ਅੰਮ੍ਰਿਤਸਰ, 11 ਫਰਵਰੀ (ਪੰਜਾਬ ਪੋਸਟ – ਦੀਪ ਦਵਿੰਦਰ ਸਿੰਘ) – ਸਦੀਆਂ ਪੁਰਾਣੇ ਇਤਿਹਾਸਕ ਦੁਰਲੱਭ ਸਿਕਿਆਂ ਅਤੇ ਮਾਨਵੀ ਜਨਜੀਵਨ ਦਾ ਹਿੱਸਾ ਰਹੀਆਂ
ਪੁਰਾਤਨ ਵਸਤਾਂ ਦੀ ਵਿਸ਼ੇਸ਼ ਪ੍ਰਦਰਸ਼ਨੀ ਸਥਾਨਕ ਆਤਮ ਪਬਲਿਕ ਸਕੂਲ ਵਲੋਂ ਸਕੂਲ ਵਿਹੜੇ ਵਿਚ ਲਗਾਈ ਗਈ।ਜਿਸ ਵਿੱਚ ਅਧਿਆਪਕਾਂ, ਵਿਦਿਅਰਥੀਆਂ, ਮਾਪਿਆਂ ਅਤੇ ਸਮਾਜ ਸੇਵੀ ਸੰਸਥਾਵਾਂ ਨੇ ਡੂੰਘੀ ਦਿਲਚਸਪੀ ਦਿਖਾਈ।
ਸਕੂਲ ਦੇ ਡਾਇਰੈਕਟਰ ਅਤੇ ਪੁਰਾਤਨ ਵਸਤਾਂ ਦੇ ਰੱਖ ਰਖਾਅ `ਚ ਦਿਲਚਪੀ ਰਖਣ ਵਾਲੇ ਸ਼ਾਇਰ ਦੇਵ ਦਰਦ ਦੀ ਅਗਵਾਈ ‘ਚ ਲੱਗੀ ਇਸ ਪ੍ਰਦਰਸ਼ਨੀ ਨੂੰ ਵੇਖਣ ਆਏ ਲੋਕਾਂ ਨੂੰ ਜਾਣਕਾਰੀ ਦੇਂਦਿਆਂ ਦੀਪ ਦੇਵਿੰਦਰ ਸਿੰਘ ਅਤੇ ਪ੍ਰਤੀਕ ਸਹਿਦੇਵ ਨੇ ਦੱਸਿਆ ਕਿ ਇਸ ਪ੍ਰਦਰਸ਼ਨੀ ਵਿੱਚ ਉਹ ਸਿੱਕੇ ਰੱਖੇ ਗਏ ਜਿਸ ਕਾਲ ਤੋਂ ਸਿੱਕੇ ਹੋਂਦ ਵਿੱਚ ਆਉਣੇ ਸ਼ੁਰੂ ਹੋਏ।ਈਸਟ ਇੰਡੀਆ ਕੰਪਨੀ ਵਲੋਂ ਭਾਰਤ ‘ਚ ਸਾਸ਼ਨ ਦੌਰਾਨ ਅਤੇ ਅਜ਼ਾਦ ਭਾਰਤ ਵਲੋਂ ਵੱਖ-ਵੱਖ ਸਮਿਆਂ `ਚ ਜਾਰੀ ਕੀਤੇ ਸਿੱਕੇ ਇਸ ਪ੍ਰਦਰਸ਼਼ਨੀ ਦਾ ਹਿੱਸਾ ਹਨ।ਜ੍ਹਿਨਾਂ ਵਿੱਚ ਜਨਪਦ ਕਾਲ, ਮੁਗਲ ਕਾਲ, ਬਾਬਾ ਬੰਦਾ ਬਹਾਦੁਰ, ਸਿੱਖ ਮਿਸਲਾਂ ਅਤੇ ਸਿੱਖ ਰਾਜ ਵਲੋਂ ਜਾਰੀ ਸਿੱਕੇ ਜਿਕਰਯੋਗ ਹਨ।
ਇਸ ਤੋਂ ਇਲਾਵਾ ਕਈ ਸਦੀਆਂ ਪੁਰਾਣੇ ਸ਼ੁੱਧ ਚਾਂਦੀ ਦੇ ਰਵਾਇਤੀ ਗਹਿਣੇ, ਸਦੀਆਂ ਪੁਰਾਣੇ ਸਟੋਵ, ਵੱਖ-ਵੱਖ ਤਰਾਂ ਦੇ ਤਾਲੇ ਅਤੇ ਮੀਨਾਕਾਰੀ ਕੀਤੇ ਭਾਰਤੀ ਤੇ ਵਿਦੇਸ਼ੀ ਬਰਤਨਾਂ ਤੋਂ ਇਲਾਵਾ ਪਹਿਲੇ ਵਿਸ਼ਵ ਯੁੱਧ ‘ਚ ਪੰਜਾਬੀ ਫੌਜੀਆਂ ਨੂੰ ਦਿੱਤੇ ਗਏ ਬਹਾਦਰੀ ਦੇ ਸੇਵਾ ਮੈਡਲ ਵੀ ਵਿਸ਼ੇਸ਼ ਖਿੱਚ ਦਾ ਕੇਂਦਰ ਰਹੇ।
ਇਸ ਸਮੇਂ ਪ੍ਰਿ. ਅੰਕਿਤਾ ਸਹਿਦੇਵ, ਪਰਮਜੀਤ ਬਾਵਾ, ਸੁਭਾਸ਼ ਪਰਿੰਦਾ, ਅਰਜੁਨ ਗੁਪਤਾ, ਪੂਨਮ ਸ਼ਰਮਾ, ਕੋਮਲ ਸਹਿਦੇਵ, ਗੀਤਾ ਭਗਤ, ਮਿਨਾਕਸ਼ੀ, ਤ੍ਰਿਪਤਾ, ਬਿਨੀ ਮਨਚੰਦਾ ਅਤੇ ਮੋਹਿਤ ਤੋਂ ਇਲਾਵਾ ਵੱਡੀ ਗਿਣਤੀ ‘ਚ ਸ਼ਹਿਰੀ ਹਾਜ਼ਰ ਸਨ।
Check Also
ਪ੍ਰਧਾਨ ਮੰਤਰੀ ਰਾਸ਼ਟਰੀ ਬਾਲ ਪੁਰਸਕਾਰ ਲਈ 31 ਜੁਲਾਈ ਤੱਕ ਕੀਤਾ ਜਾ ਸਕਦਾ ਹੈ ਅਪਲਾਈ- ਜਿਲ੍ਹਾ ਬਾਲ ਸੁਰੱਖਿਆ ਅਫਸਰ
ਅੰਮ੍ਰਿਤਸਰ, 21 ਮਈ (ਸੁਖਬੀਰ ਸਿੰਘ) – ਪ੍ਰਧਾਨ ਮੰਤਰੀ ਰਾਸ਼ਟਰੀ ਬਾਲ ਪੁਰਸਕਾਰ ਲਈ ਆਨਲਾਈਨ ਰਜਿਸਟਰੇਸ਼ਨ 31 …
Punjab Post Daily Online Newspaper & Print Media