ਲੌਂਗੋਵਾਲ, 15 ਫਰਵਰੀ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਵਿਵੇਕ ਚੈਰੀਟੇਬਲ ਆਈ ਹਸਪਤਾਲ ਜਲਾਲ ਵੱਲੋਂ ਸੁਆਮੀ ਬ੍ਰਹਮ ਮੁਨੀ ਜੀ ਦੀ ਪ੍ਰੇਰਨਾ ਨਾਲ
ਡਾ. ਕੇਵਲ ਚੰਦ ਧੌਲਾ ਦੀ ਸਪੁੱਤਰੀ ਸਵ. ਗੁਰਪ੍ਰੀਤ ਧੌਲਾ (ਗੋਪੀ) ਦੀ ਯਾਦ ਵਿੱਚ ਅੱਖਾਂ ਦਾ ਮੁਫ਼ਤ ਚੈਕਅਪ ਕੈਂਪ ਲਗਾਇਆ ਗਿਆ।ਜਿਸ ਵਿੱਚ ਅੱਖਾਂ ਦੇ ਮਾਹਿਰ ਡਾਕਟਰ ਮੀਨਾਕਸ਼ੀ ਸਿੱਧੂ ਦੀ ਟੀਮ ਨੇ 455 ਮਰੀਜ਼ਾਂ ਦਾ ਚੈਕਅਪ ਕੀਤਾ ਅਤੇ ਮੁਫਤ ਦਵਾਈਆਂ ਵੰਡੀਆਂ।ਇਸ ਤੋਂ ਇਲਾਵਾ 23 ਮਰੀਜ਼ਾਂ ਦੇ ਮੁਫ਼ਤ ਲੈਂਜ਼ ਪਾਏ ਗਏ।ਕੈੰਪ ਦਾ ਉਦਘਾਟਨ ਬਾਬਾ ਗੰਗਾ ਰਾਮ ਵਲੋਂ ਕੀਤਾ ਗਿਆ।
ਇਸ ਮੌਕੇ ਭਾਜਪਾ ਦੇ ਕੇਂਦਰੀ ਕੌਂਸਲ ਮੈਂਬਰ ਪ੍ਰੇਮ ਗੁਗਨਾਨੀ, ਭਾਜਪਾ ਜਿਲ੍ਹਾ ਸੰਗਰੂਰ-2 ਦੇ ਪ੍ਰਧਾਨ ਰਿਸ਼ੀਪਾਲ ਖੈਰਾ, ਡਾ. ਕੇਵਲ ਚੰਦ ਧੌਲਾ, ਜੱਗੀ ਧੌਲਾ, ਦੇਵਿੰਦਰ ਵਸ਼ਿਸ਼ਟ, ਮੰਡਲ ਪ੍ਰਧਾਨ ਰਤਨ ਕੁਮਾਰ ਮੰਗੂ, ਸੰਦੀਪ ਗਰਗ, ਦੀਪ ਕੁਮਾਰ ਤਰਸੇਮ ਚੰਦ ਭੋਲਾ ਆਦਿ ਹਾਜ਼ਰ ਸਨ।
Check Also
ਨਗਰ ਨਿਗਮ ਵੱਲੋਂ ਝਬਾਲ ਰੋਡ ’ਤੇ ਨਾਜਾਇਜ਼ ਕਲੋਨੀ ਖਿਲਾਫ਼ ਡੇਮੋਲੀਸ਼ਨ ਕਾਰਵਾਈ
ਅੰਮ੍ਰਿਤਸਰ, 18 ਸਤੰਬਰ (ਜਗਦੀਪ ਸਿੰਘ) – ਸ਼ਹਿਰ ਵਿੱਚ ਨਾਜਾਇਜ਼ ਉਸਾਰੀ ਅਤੇ ਗੈਰ-ਅਧਿਕਾਰਤ ਕਲੋਨੀਆਂ ਖਿਲਾਫ਼ ਚਲਾਈ …
Punjab Post Daily Online Newspaper & Print Media