Monday, September 21, 2026

ਸਕੱਤਰ ਰੀਜਨਲ ਟਰਾਂਸਪੋਰਟ ਅਥਾਰਿਟੀ ਵਲੋਂ ਬੱਸਾਂ ਦੀ ਅਚਨਚੇਤ ਚੈਕਿੰਗ

ਇਤਰਾਜ਼ਯੋਗ ਗੀਤ ਚਲਾਉਣ ਵਾਲਿਆਂ ਵਿਰੁੱਧ ਹੋਵੇਗੀ ਸਖ਼ਤ ਕਾਰਵਾਈ – ਛੀਨਾ

ਸੰਗਰੂਰ/ ਲੌਂਗੋਵਾਲ, 15 ਫਰਵਰੀ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਰੀਜਨਲ ਟਰਾਂਸਪੋਰਟ ਅਥਾਰਿਟੀ ਦੇ ਸਕੱਤਰ ਕਰਨਬੀਰ ਸਿੰਘ ਛੀਨਾ ਵਲੋਂ PPNJ1502202015ਪਟਿਆਲਾ-ਸੰਗਰੂਰ ਸੜਕ `ਤੇ ਬੱਸਾਂ ਦੀ ਚੈਕਿੰਗ ਕੀਤੀ ਗਈ।ਇਸ ਦੌਰਾਨ ਬੱਸਾਂ ਵਿੱਚ ਚੱਲ ਰਹੇ ਗਾਣਿਆਂ ਸਬੰਧੀ ਮਹਿਲਾ ਸਵਾਰੀਆਂ ਤੋਂ ਫੀਡਬੈਕ ਵੀ ਲਿਆ। ਕਰਨਬੀਰ ਸਿੰਘ ਛੀਨਾ ਨੇ ਦੱਸਿਆ ਕਿ ਡਿਪਟੀ ਕਮਿਸ਼ਨਰ ਸੰਗਰੂਰ ਘਨਸ਼ਿਆਮ ਥੋਰੀ ਦੀਆਂ ਹਦਾਇਤਾਂ `ਤੇ ਕੀਤੀ ਗਈ ਇਸ ਅਚਨਚੇਤ ਜਾਂਚ ਦਾ ਮੁੱਖ ਮਕਸਦ ਬੱਸਾਂ ਵਿੱਚ ਸਫ਼ਰ ਕਰ ਰਹੀਆਂ ਸਵਾਰੀਆਂ ਨੂੰ ਸਾਫ਼ ਸੁਥਰਾ ਮਾਹੌਲ ਪ੍ਰਦਾਨ ਕਰਵਾਉਣਾ ਹੈ।ਉਨ੍ਹਾਂ ਕਿਹਾ ਕਿ ਕਿਸੇ ਵੀ ਟਰਾਂਸਪੋਰਟਰ ਨੂੰ ਬੱਸਾਂ ਵਿਚ ਅਸ਼ਲੀਲ ਗੀਤ ਨਹੀਂ ਚਲਾਉਣ ਦਿੱਤੇ ਜਾਣਗੇ ਅਤੇ ਜੇਕਰ ਕੋਈ ਅਜਿਹਾ ਕਰਦਾ ਪਾਇਆ ਗਿਆ ਤਾਂ ਉਸ ਵਿਰੁੱਧ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।ਉਨ੍ਹਾਂ ਕਿਹਾ ਕਿ ਅੱਜ ਦੀ ਚੈਕਿੰਗ ਦੌਰਾਨ ਬੱਸਾਂ ਦੇ ਵਿੱਚ ਚੱਲ ਰਹੇ ਅਤੇ ਪੈਨਡਰਾਇਵ ਜਾਂ ਸੀ.ਡੀ ਵਿੱਚ ਸਟੋਰ ਕੀਤੇ ਗਾਣਿਆਂ ਦੀ ਜਾਂਚ ਕੀਤੀ ਗਈ।ਜਿਸ ਵਿਚ ਕੋਈ ਵੀ ਅਸ਼ਲੀਲ ਜਾਂ ਇਤਰਾਜ਼ਯੋਗ ਗਾਣਾ ਸਾਹਮਣੇ ਨਹੀਂ ਆਇਆ।
              ਉਨ੍ਹਾਂ ਸਵਾਰੀਆਂ ਨੂੰ ਵੀ ਅਪੀਲ ਕੀਤੀ ਕਿ ਸੰਗਰੂਰ ਜ਼ਿਲ੍ਹੇ ਵਿੱਚ ਜੇਕਰ ਕੋਈ ਵੀ ਟਰਾਂਸਪੋਰਟਰ ਬੱਸਾਂ ਵਿੱਚ ਅਸ਼ਲੀਲ ਜਾਂ ਇਤਰਾਜ਼ਯੋਗ ਗੀਤ ਚਲਾਉਂਦਾ ਹੈ ਤਾਂ ਇਸ ਸਬੰਧੀ ਸ਼ਿਕਾਇਤ ਉਨ੍ਹਾਂ ਦੇ ਦਫ਼ਤਰ ਜਾਂ ਪੁਲਿਸ ਕੋਲ ਦਰਜ਼ ਕਰਵਾ ਸਕਦੇ ਹਨ।

Check Also

ਨਗਰ ਨਿਗਮ ਵੱਲੋਂ ਝਬਾਲ ਰੋਡ ’ਤੇ ਨਾਜਾਇਜ਼ ਕਲੋਨੀ ਖਿਲਾਫ਼ ਡੇਮੋਲੀਸ਼ਨ ਕਾਰਵਾਈ

ਅੰਮ੍ਰਿਤਸਰ, 18 ਸਤੰਬਰ (ਜਗਦੀਪ ਸਿੰਘ) – ਸ਼ਹਿਰ ਵਿੱਚ ਨਾਜਾਇਜ਼ ਉਸਾਰੀ ਅਤੇ ਗੈਰ-ਅਧਿਕਾਰਤ ਕਲੋਨੀਆਂ ਖਿਲਾਫ਼ ਚਲਾਈ …