Tuesday, September 29, 2026

ਕਸਬਾ ਲੌਂਗੋਵਾਲ ਵਿਖੇ ਵੈਨ ਹਾਦਸੇ ‘ਚ ਮਾਰੇ ਗਏ 4 ਬੱਚਿਆਂ ਦਾ ਕੀਤਾ ਅੰਤਿਮ ਸਸਕਾਰ

ਪੀੜਤ ਪਰਿਵਾਰਾਂ ਨਾਲ ਦੁੱਖ ਸਾਂਝਾ ਕਰਨ ਪਹੁੰਚੇ ਸਿਆਸੀ ਆਗੂ

ਲੌਂਗੋਵਾਲ, 16 ਫਰਵਰੀ (ਪੰਜਾਬ ਪੋਸਟ – ਜਗਸੀਰ ਸਿੰਘ) – ਬੀਤੇ ਦਿਨੀ ਭਿਆਨਕ ਵੈਨ ਹਾਦਸੇ ਵਿਚ ਸਿਮਰਨ ਪਬਲਿਕ ਸਕੂਲ ਲੌਂਗੋਵਾਲ ਦੇ ਮਾਰੇ ਗਏ ਚਾਰ PPNJ1602202001ਮਾਸੂਮ ਬੱਚਿਆਂ ਦਾ ਅੱਜ ਸਥਾਨਕ ਰਾਮ ਬਾਗ ਵਿਖੇ ਸਮੂਹਕ ਤੌਰ ‘ਤੇ ਅੰਤਿਮ ਸਸਕਾਰ ਕੀਤਾ ਗਿਆ।ਜਿਸ ਵਿੱਚ ਵੱਡੀ ਗਿਣਤੀ ਵਿਚ ਇਲਾਕਾ ਨਿਵਾਸੀਆ ਨੇ ਸ਼ਮੂਲੀਅਤ ਕੀਤੀ।ਵੈਨ ਹਾਦਸੇ ਦੌਰਾਨ ਸਿਮਰਜੀਤ ਸਿੰਘ (5) ਪੁੱਤਰ ਕੁਲਵੰਤ ਸਿੰਘ, ਕਮਲਜੀਤ ਕੌਰ (6) ਪੁੱਤਰੀ ਜਗਸੀਰ ਸਿੰਘ ਨਵਜੋਤ ਕੌਰ (4) ਪੁੱਤਰੀ ਜਸਵੀਰ ਸਿੰਘ ਅਤੇ ਆਰਾਧਿਆ (6) ਪੁੱਤਰੀ ਸਤਪਾਲ ਦੀ ਅੱਗ ਨਾਲ ਝੁਲਸ ਕੇ ਮੌਤ ਹੋ ਗਈ ਸੀ।ਇਸ ਘਟਨਾ ਤੋਂ ਬਾਅਦ ਕਸਬਾ ਨਿਵਾਸੀਆਂ ਅਤੇ ਪ੍ਰਸ਼ਾਸ਼ਨਿਕ ਅਧਿਕਾਰੀਆਂ ਵਿਚਕਾਰ ਹੋਏ ਲਿਖਤੀ ਇਕਰਾਰਨਾਮੇ ਤੋਂ ਬਾਅਦ ਹੀ ਬੱਚਿਆਂ ਦੀਆਂ ਮ੍ਰਿਤਕ ਦੇਹਾਂ ਦਾ ਸਿਵਲ ਹਸਪਤਾਲ ਸੰਗਰੂਰ ਵਿਖੇ ਡਾਕਟਰਾਂ ਦੇ ਪੈਨਲ ਵਲੋਂ ਪੋਸਟ ਮਾਰਟਮ ਕੀਤਾ ਗਿਆ ਸੀ।ਮ੍ਰਿਤਕ ਬੱਚਿਆਂ ਦੀਆਂ ਮ੍ਰਿਤਕ ਦੇਹਾਂ ਲੈ ਕੇ ਅੱਜ ਸਵੇਰ ਸਮੇਂ ਪੁਲਿਸ ਅਧਿਕਾਰੀ ਰਾਮ ਬਾਗ ਪਹੁੰਚੇ ਤਾਂ ਸਮੁੱਚਾ ਮਾਹੌਲ ਗਮਗੀਨ ਹੋ ਗਿਆ।ਮ੍ਰਿਤਕ ਬੱਚਿਆ ਦੇ ਮਾਪੇ, ਪਰਿਵਾਰਕ ਮੈਂਬਰ ਅਤੇ ਹਾਜ਼ਰ ਕਸਬਾ ਨਿਵਾਸੀ ਧਾਹਾਂ ਮਾਰ-ਮਾਰ ਕੇ ਰੋ ਰਹੇ ਸਨ।ਜਿਥੇ ਇੱਕ ਪਰਿਵਾਰ ਨਾਲ ਸਬੰਧਤ ਤਿੰਨ ਬੱਚਿਆਂ ਦਾ ਸਸਕਾਰ ਸਿੱਖ ਧਰਮ ਦੀਆਂ ਰੀਤਾਂ ਮੁਤਾਬਿਕ ਜਦੋ ਕਿ ਪਰਵਾਸੀ ਪਰਿਵਾਰ ਨਾਲ ਸਬੰਧਤ ਆਰਾਧਿਆ ਦਾ ਸੰਸਕਾਰ ਹਿੰਦੂ ਧਰਮ ਦੀਆਂ ਰੀਤਾਂ ਮੁਤਾਬਿਕ ਕੀਤਾ ਗਿਆ।
             PPNJ1602202004 ਇਸ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ, ਸਾਬਕਾ ਮੁੱਖ ਮੰਤਰੀ ਬੀਬੀ ਰਾਜਿੰਦਰ ਕੌਰ ਭੱਠਲ, ਕਾਂਗਰਸ ਪਾਰਟੀ ਦੀ ਹਲਕਾ ਇੰਚਾਰਜ਼ ਮੈਡਮ ਦਾਮਨ ਥਿੰਦ ਬਾਜਵਾ, ਹਰਮਨਦੇਵ ਬਾਜਵਾ ਤੋ ਇਲਾਵਾ ਐਸ.ਡੀ.ਐਮ ਬਬਲਜੀਤ ਸਿੰਘ, ਨਾਇਬ ਤਹਿਸੀਲਦਾਰ ਊਸ਼ਾ ਰਾਣੀ, ਡੀ.ਐਸ.ਪੀ ਸੁਖਚਰਨ ਸਿੰਘ ਅਤੇ ਥਾਣਾ ਮੁੱਖੀ ਬਲਵੰਤ ਸਿੰਘ, ਮਾਰਕੀਟ ਕਮੇਟੀ ਚੀਮਾ ਦੇ ਸਾਬਕਾ ਚੇਅਰਮੈਨ ਜੀਤ ਸਿੰਘ ਸਿੱਧੂ, ਨਗਰ ਕੌਂਸਲ ਲੌਂਗੋਵਾਲ ਦੇ ਸਾਬਕਾ ਪ੍ਰਧਾਨ ਸੂਬੇਦਾਰ ਮੇਲਾ ਸਿੰਘ, ਸਾਬਕਾ ਮੀਤ ਪ੍ਰਧਾਨ ਬੁੱਧ ਰਾਮ ਗਰਗ, ਕਾਂਗਰਸ ਦੇ ਸਿਟੀ ਪ੍ਰਧਾਨ ਵਿਜੈ ਗੋਇਲ, ਬਬਲੂ ਸਿੰਗਲਾ, ਪਿੰਡ ਮੰਡੇਰ ਖੁਰਦ ਦੇ ਸਰਪੰਚ ਭੋਲਾ ਪ੍ਰਧਾਨ ਨੇ ਪੀੜਤ ਪਰਿਵਾਰਾਂ ਨਾਲ ਦੁੱਖ ਸਾਂਝਾ ਕੀਤਾ।

Check Also

ਯੂਨੀਵਰਸਲ ਪੀਸ ਫੈਡਰੇਸ਼ਨ ਵੱਲੋਂ ਡਾ. ਐਸ.ਪੀ ਸਿੰਘ ਉਬਰਾਏ ‘ਅੰਬੈਸਡਰ ਫਾਰ ਪੀਸ’ ਐਵਾਰਡ ਨਾਲ ਸਨਮਾਨਿਤ

ਅੰਮ੍ਰਿਤਸਰ, 28 ਸਤੰਬਰ ਸਤੰਬਰ (ਜਗਦੀਪ ਸਿੰਘ) – ਆਪਣੀ ਨਿਵੇਕਲੀ ਸੇਵਾ ਕਾਰਜਸ਼ੈਲੀ ਕਾਰਨ ਪੂਰੀ ਦੁਨੀਆਂ ਅੰਦਰ …